ਕਈ ਖ਼ਤਰਿਆਂ ਨਾਲ ਘਿਰਿਆ ਮੁਹੱਬਤ ਦਾ ਪ੍ਰਤੀਕ ਤਾਜ ਮਹਿਲ
Published : Jul 15, 2018, 5:13 pm IST
Updated : Jul 15, 2018, 5:13 pm IST
SHARE ARTICLE
Symbol of love Taj Mahal surrounded by many dangers
Symbol of love Taj Mahal surrounded by many dangers

ਮੁਹੱਬਤ ਦਾ ਪ੍ਰਤੀਕ ਮੰਨੇ ਜਾਣ ਵਾਲੇ ਤਾਜ ਮਹਲ ਉੱਤੇ ਇੱਕ ਵਾਰ ਫਿਰ ਤੋਂ ਪ੍ਰਦੂਸ਼ਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਚੰਡੀਗੜ੍ਹ: (ਦਵਿੰਦਰ ਸਿੰਘ), ਮੁਹੱਬਤ ਦਾ ਪ੍ਰਤੀਕ ਮੰਨੇ ਜਾਣ ਵਾਲੇ ਤਾਜ ਮਹਲ ਉੱਤੇ ਇੱਕ ਵਾਰ ਫਿਰ ਤੋਂ ਪ੍ਰਦੂਸ਼ਣ ਦਾ ਖ਼ਤਰਾ ਮੰਡਰਾ ਰਿਹਾ ਹੈ। ਦੱਸ ਦਈਏ ਇਸ ਵਾਰ ਇਹ ਖ਼ਤਰਾ ਕੁਝ ਵੱਖ ਕਿਸਮ ਦਾ ਹੈ।ਵਾਤਾਵਰਨ ਮਾਹਿਰਾਂ ਦੇ ਮੁਤਾਬਕ ਤਾਜ ਦੇ ਕੋਲੋਂ ਲੰਘਦੀ ਪ੍ਰਦੂਸ਼ਿਤ ਜਮਨਾ ਨਦੀ ਵਿਚ ਵਿਕਸਤ ਹੋ ਰਹੇ ਕੀੜੇ ਇਸ ਖੂਬਸੂਰਤ ਸਮਾਰਕ ਵਿਚ ਵੱਡੇ ਪੈਮਾਨੇ ਉੱਤੇ ਵੜ ਰਹੇ ਹਨ। ਭਾਰਤ ਦੀ ਇਹ ਚਿੱਟੇ ਸੰਗਮਰਮਰ ਤੋਂ ਬਣੀ ਖ਼ੂਬਸੂਰਤ ਇਮਾਰਤ ਇਸਦੇ ਆਲੇ ਦੁਆਲੇ ਤੋਂ ਲੰਘਦੀਆਂ ਪ੍ਰਦੂਸ਼ਿਤ ਹਵਾਵਾਂ ਨੇ ਇਸਦੇ ਸੰਗਮਰਮਰ ਨੂੰ ਪੀਲੇ ਰੰਗ ਵਿਚ ਬਦਲ ਦਿੱਤਾ ਹੈ।

Taj Mahal surrounded by many dangersTaj Mahal surrounded by many dangersਜਮਨਾ ਨਦੀ ਦੇ ਕੀੜੇ ਤਾਜ ਦੇ ਚਿੱਟੇ ਸੰਗਮਰਮਰ ਦੀਆਂ ਦੀਵਾਰਾਂ ਉੱਤੇ ਹਰੇ - ਕਾਲੇ ਰੰਗ ਦੀ ਰਹਿੰਦ ਖੂਹੰਦ ਛੱਡ ਰਹੇ ਹੈ। ਤਾਜ ਮਹਿਲ ਦੇ ਸੰਗਮਰਮਰ ਦੇ ਖੁਰਨ ਦਾ ਕਾਰਨ ਇਸਦੀਆਂ ਦੀਵਾਰਾਂ ਉਤੇ ਧੂੜ ਮਿੱਟੀ ਦਾ ਜਮ ਜਾਣਾ ਹੈ। ਦੱਸ ਦਈਏ ਕਿ ਤਾਜ ਮਹਿਲ ਮੁਗ਼ਲ ਸਮਰਾਟ ਸ਼ਾਹ ਜਹਾਂ ਨੇ ਅਪਣੀ ਪਤਨੀ ਮੁਮਤਾਜ ਦੀ ਯਾਦ ਵਿਚ 1632 ਅਤੇ 1647 ਦੇ ਵਿਚਕਾਰ ਬਣਵਾਇਆ ਸੀ ਜੋ ਕਿ ਬੱਚੇ ਨੂੰ ਜਨਮ ਦੇਣ ਦੇ ਸਮੇਂ ਦੁਨੀਆ ਤੋਂ ਕੂਚ ਕਰ ਗਈ ਸੀ। ਇਸਦੀ ਉਸਾਰੀ ਸਮੇਂ ਇਹ ਤੱਥ ਵੀ ਬਹੁਤ ਚਰਚਿਤ ਸੀ ਕਿ ਜਿਨ੍ਹਾਂ ਮਜ਼ਦੂਰਾਂ ਨੇ ਇਸਦੀ ਉਸਾਰੀ 'ਚ ਅਪਣਾ ਯੋਗਦਾਨ ਦਿੱਤਾ ਸੀ ਉਨ੍ਹਾਂ ਦੇ ਹੱਥ ਸ਼ਾਹ ਜਹਾਂ ਨੇ ਕਟਵਾ ਦਿੱਤੇ ਸਨ।

Shah Jahan & Mumtaj Shah Jahan & Mumtajਇਹ ਕਥਨ ਕਿਥੋਂ ਤਕ ਸੱਚ ਹੈ ਇਸ ਬਾਰੇ ਤਾਂ ਕੋਈ ਪੁਖਤਾ ਸਬੂਤ ਇਤਿਹਾਸਕਾਰ ਸਾਹਮਣੇ ਨਹੀਂ ਲਿਆ ਸਕੇ ਪਰ ਜੇ ਇਸ ਵਿਚ ਰਤਾ ਵੀ ਸਚਾਈ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਮੁਹੱਬਤ ਦੀ ਇਸ ਖ਼ੂਬਸੂਰਤ ਨਿਸ਼ਾਨੀ ਪਿਛੇ ਮਜ਼ਦੂਰਾਂ ਦਾ ਖੂਨ ਜ਼ਰੂਰੁ ਡੁੱਲਿਆ ਹੋਇਆ ਹੈ।  

ਮੁਹੱਬਤ ਦੇ ਇਸ ਪ੍ਰਤੀਕ ਉੱਤੇ ਭੂਤ ਅਤੇ ਭਵਿੱਖ ਦੇ ਪੰਜ ਖ਼ਤਰੇ: 

1 .  ਵਾਤਾਵਰਨ ਮਾਹਿਰ ਡੀ ਕੇ ਜੋਸ਼ੀ ਦੇ ਮੁਤਾਬਕ ਚੁਰੋਨੋਮਸ ਕੈਲਿਗਰਾਫਸ ਨਾਮ ਦੇ ਕੀੜੇ ਦੇ ਕਾਰਨ ਤਾਜਮਹਲ ਹਰਾ ਹੋ ਰਿਹਾ ਹੈ। ਜੋਸ਼ੀ ਨੇ ਨੈਸ਼ਨਲ ਗ੍ਰੀਨ ਟਰਿਬਿਊਨਲ ਵਿੱਚ ਇੱਕ ਮੰਗ ਦਰਜ ਕੀਤੀ ਅਤੇ ਕਿਹਾ ਕਿ ਪ੍ਰਦੂਸ਼ਿਤ ਜਮਨਾ ਤੋਂ ਆ ਰਹੇ ਕੀੜੀਆਂ ਦੇ ਕਾਰਨ ਤਾਜਮਹਲ ਦੀ ਖੂਬਸੂਰਤੀ ਉੱਤੇ ਦਾਗ਼ ਲੱਗ ਰਹੇ ਹਨ। ਗੱਲਬਾਤ ਦੌਰਾਨ ਜੋਸ਼ੀ ਨੇ ਕਿਹਾ ਕਿ 52 ਨਾਲੀਆਂ ਤੋਂ ਗੰਦਾ ਪਾਣੀ ਸਿੱਧਾ ਜਮਨਾ ਵਿਚ ਆ ਰਿਹਾ ਹੈ ਜਿਸਦੇ ਨਾਲ ਕੀੜਿਆਂ ਨੂੰ ਖਾਣ ਵਾਲੀ ਮੱਛੀਆਂ ਮਰ ਰਹੀਆਂ ਹਨ। ਇਸ ਨਾਲ ਨਦੀ ਵਿਚ ਕੀੜੇ ਭਾਰੀ ਮਾਤਰਾ ਵਿਚ ਵਿਕਸਤ ਹੋ ਰਹੇ ਹਨ।

Taj Mahal surrounded by many dangersTaj Mahal surrounded by many dangers ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਅਧਿਕਾਰੀਆਂ ਨਾਲ ਇਸ ਸਮੱਸਿਆ ਦੇ ਕਾਰਣਾਂ ਦਾ ਪਤਾ ਲਗਾਉਣ ਅਤੇ ਉਸਦਾ ਹੱਲ ਕੱਢਣ ਦੀ ਗਲ ਆਖੀ ਹੈ।  

2 . ਪਤਨੀ ਮੁਮਤਾਜ ਮਹਲ ਦੀ ਯਾਦ ਵਿਚ ਮੁਗ਼ਲ ਸਮਰਾਟ ਸ਼ਾਹ ਜਹਾਂ ਦਾ ਬਣਾਇਆ ਤਾਜ ਨਾ ਸਿਰਫ ਭਾਰਤ ਦਾ ਸਭ ਤੋਂ ਬਹੁਤ ਸੈਲਾਨੀ ਖਿਚ ਦਾ ਕੇਂਦਰ ਹੈ ਸਗੋਂ ਇਹ ਦੁਨੀਆ ਦੀ ਸਭ ਤੋਂ ਖੂਬਸੂਰਤ ਇਮਾਰਤਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਪਰ ਆਗਰਾ ਸਥਿਤ ਆਲੇ ਦੁਆਲੇ ਦੀਆਂ ਫੈਕਟਰੀਆਂ ਅਤੇ ਬਿਲਕੁਲ ਨਜ਼ਦੀਕ ਬਣੀ ਇੱਕ ਤੇਲ ਰਿਫਾਇਨਰੀ ਦੇ ਕਾਰਨ ਤਾਜ ਦੀ ਚਿੱਟੇ ਸੰਗਮਰਮਰ ਨਾਲ ਬਣੀ ਇਮਾਰਤ ਸਾਲ ਦਰ ਸਾਲ ਪੀਲੀ ਪੈਂਦੀ ਜਾ ਰਹੀ ਹੈ। ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਇਸ ਗੰਦਗੀ ਨੂੰ ਕੱਢਣ ਲਈ ਦੀਵਾਰਾਂ ਉੱਤੇ ਮਡ ਪੈਕਸ ਯਾਨੀ ਮੁਲਤਾਨੀ ਮਿੱਟੀ ਦਾ ਲੇਪ ਲਗਾ ਰਿਹਾ ਹੈ।

Taj Mahal surrounded by many dangersTaj Mahal surrounded by many dangersਏਐਸਆਈ ਦੇ ਰਸਾਇਣ ਡਿਪਾਰਟਮੈਂਟ ਦੇ ਮਨੋਜ ਭਟਨਾਗਰ ਨੇ ਦੱਸਿਆ ਕਿ ਸਦੀਆਂ ਤੋਂ ਭਾਰਤੀ ਔਰਤਾਂ ਆਪਣੇ ਚਿਹਰੇ ਉੱਤੇ ਚਮਕ ਲਿਆਉਣ ਲਈ ਲੇਪ ਲਗਾਉਂਦੀਆਂ ਹਨ ਠੀਕ ਉਸੇ ਤਰ੍ਹਾਂ ਹੀ ਲੇਪ ਦੀਵਾਰਾਂ ਉੱਤੇ ਲਗਾਇਆ ਜਾ ਰਿਹਾ ਹੈ। ਮੁਲਤਾਨੀ ਮਿੱਟੀ ਨੂੰ ਪਾਣੀ ਵਿਚ ਮਿਲਾਕੇ ਲੇਪ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਇਸਨੂੰ ਦੀਵਾਰਾਂ ਉੱਤੇ ਲਗਾਇਆ ਜਾਂਦਾ ਹੈ।

ਇਸ ਲੇਪ ਨੂੰ 24 ਘੰਟਿਆਂ ਜਾਂ ਉਸ ਤੋਂ ਜ਼ਿਆਦਾ ਸਮੇਂ ਲਈ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ ਤਾਂਕਿ ਉਹ ਪੱਥਰ ਤੋਂ ਸਾਰੀ ਗੰਦਗੀ ਸੋਖ ਸਕੇ। ਸੁੱਕਣ ਤੋਂ ਬਾਅਦ ਇਸ ਮਿੱਟੀ ਨੂੰ ਸ਼ੁੱਧ ਪਾਣੀ ਨਾਲ ਧੋਤਾ ਜਾਂਦਾ ਹੈ ਜਿਸਦੇ ਨਾਲ ਸਾਰੀ ਗੰਦਗੀ ਨਿਕਲ ਜਾਂਦੀ ਹੈ। ਤਾਜ ਨੂੰ ਇਹ ਸਾਰੀ ਟ੍ਰੀਟਮੈਂਟ 1994, 2001, 2008 ਅਤੇ 2014 ਵਿਚ ਵੀ ਦਿੱਤੀ ਗਈ ਸੀ।

Taj Mahal surrounded by many dangersTaj Mahal surrounded by many dangers

3 . ਨਵੰਬਰ 2002 ਵਿਚ ਉੱਤਰ ਪ੍ਰਦੇਸ਼ ਸਰਕਾਰ ਨੇ ਤਾਜ ਮਹਿਲ ਦੇ ਨਜ਼ਦੀਕ ਇੱਕ ਸ਼ਾਪਿੰਗ ਕੰਪਲੈਕਸ ਦਾ ਕੰਮ ਸ਼ੁਰੂ ਕਰਵਾਇਆ ਸੀ। ਉਸ ਸਮੇਂ ਦੀ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਸੀ ਕਿ ਇਸ ਮਾਲ ਦੀ ਉਸਾਰੀ ਤੋਂ ਬਾਅਦ ਸੁਪ੍ਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਤਾਜ ਮਹਿਲ ਦੇ ਆਲੇ ਦੁਆਲੇ ਦੀਆਂ ਦੁਕਾਨਾਂ ਨੂੰ ਹਟਾ ਕਿ ਉੱਥੇ ਸਥਾਪਤ ਕੀਤਾ ਜਾਵੇਗਾ ਪ੍ਰਸ਼ਾਸਨ ਦੀ ਦਲੀਲ਼ ਸੀ ਕਿ ਮਾਲ ਖੁੱਲਣ ਤੋਂ ਸੈਲਾਨੀਆਂ ਨੂੰ ਤਾਜ ਤੱਕ ਪੁੱਜਣ ਲਈ ਭੀੜ ਅਤੇ ਪ੍ਰਦੂਸ਼ਿਤ ਸੜਕਾਂ ਉੱਤੇ ਚਲਕੇ ਨਹੀਂ ਜਾਣਾ ਪਵੇਗਾ। ਪਰ ਵਾਤਾਵਰਣਵਾਦੀ ਡੀ ਕੇ ਜੋਸ਼ੀ ਦੇ ਕੀੜਿਆਂ ਦੇ ਵਿਰੋਧ ਤੋਂ ਬਾਅਦ ਇਸ ਪੇਸ਼ਕਸ਼ ਤੇ ਗੌਰ ਹੀ ਨਹੀਂ ਕੀਤੀ ਗਈ।

Taj Mahal Taj Mahal

4 . ਪਿਛਲੇ ਸਾਲ ਹੀ ਸੁਪ੍ਰੀਮ ਕੋਰਟ ਨੇ ਤਾਜ ਮਹਿਲ ਦੇ ਕੋਲ ਸਥਿਤ ਇੱਕ ਸ਼ਮਸ਼ਾਨਘਾਟ ਨੂੰ ਹਟਵਾਉਣ ਦਾ ਆਦੇਸ਼ ਦਿੱਤਾ। ਲੋਕਾਂ ਵਲੋਂ ਚਿਤਾ ਜਲਾਉਣ ਤੇ ਉੱਠਦਾ ਧੁਆਂ ਅਤੇ ਰਾਖ ਨਾਲ ਇਮਾਰਤ ਦੀਆਂ ਦੀਵਾਰਾਂ ਉੱਤੇ ਪ੍ਰਦੂਸ਼ਣ ਦਾ ਖ਼ਤਰਾ ਹੈ। ਰਾਜ ਸਰਕਾਰ ਨੇ ਅਦਾਲਤ ਦੇ ਆਦੇਸ਼ ਨੂੰ ਮੰਨਿਆ ਪਰ ਕੁੱਝ ਹਿੰਦੂ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਇਸ ਨੂੰ ਅਜੇ ਤੱਕ ਹਟਾਇਆ ਨਹੀਂ ਜਾ ਸਕਿਆ ਹੈ।

Taj Mahal Graves Taj Mahal Graves

5 . ਪਿਛਲੇ ਸਾਲ ਅਲ - ਕ਼ਾਇਦਾ ਦੇ ਤਾਜ ਮਹਿਲ ਉੱਤੇ ਹਮਲਾ ਕਰਨ ਦੀ ਧਮਕੀ ਤੋਂ ਬਾਅਦ ਉਸਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਤਾਜ ਅਤਿਵਾਦੀਆਂ ਦੇ ਨਿਸ਼ਾਨੇ ਉੱਤੇ ਆਇਆ ਹੋਵੇ। ਜਨਵਰੀ 2001 ਵਿਚ ਪਾਕਿਸਤਾਨ ਸਥਿਤ ਲਸ਼ਕਰ - ਏ - ਤਇਬਾ ਦੇ ਤਾਜ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਇਸਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਸੀ। ਉਸ ਸਮੇਂ ਪੁਲਿਸ ਨੇ ਕਿਹਾ ਸੀ ਕਿ ਉਹ ਇਸ ਕਥਿਤ ਧਮਕੀ ਭਰੇ ਮੇਲ ਦੀ ਜਾਂਚ ਕਰ ਰਹੀ ਹੈ, ਪਰ ਲਸ਼ਕਰ ਦੇ ਇੱਕ ਬੁਲਾਰੇ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਇਸਨੂੰ ਭਾਰਤੀ ਸਿਆਸਤ ਦੱਸਿਆ ਸੀ।

Taj Mahal surrounded by many dangersTaj Mahal surrounded by many dangersਤਾਜ਼ਾ ਮਾਮਲਾ ਕਿ ਤਾਜ ਮਹਿਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਸਖ਼ਤ ਝਾੜ ਪਾਈ ਹੈ। ਕੋਰਟ ਨੇ ਕਿਹਾ, ਤਾਜ ਦੀ ਸਾਂਭ ਸੰਭਾਲ ਕਰੋ ਜਾਂ ਬੰਦ ਕਰ ਕਰੋ, ਅਤੇ ਇਥੇ ਤੱਕ ਵੀ ਕਿਹਾ ਕਿ ਜਾਂ ਫਿਰ ਇਸਨੂੰ ਨਸ਼ਟ ਕਰ ਦਵੋ। ਸੁਪ੍ਰੀਮ ਕੋਰਟ ਨੇ ਕਿਹਾ ਕਿ ਆਈਫਿਲ ਟਾਵਰ ਨੂੰ ਦੇਖਣ 80 ਮਿਲੀਅਨ ਲੋਕ ਆਉਂਦੇ ਹੈ, ਜਦਕਿ ਤਾਜ ਮਹਿਲ ਲਈ ਸਿਰਫ਼ 1 ਮਿਲੀਅਨ। ਆਦੇਸ਼ ਮੁਤਾਬਕ ਤਾਜਮਹਲ ਨੂੰ ਲੈਕੇ ਗੰਭੀਰ ਨਾ ਹੋਣ ਦੀ ਗੱਲ ਵੀ ਆਖੀ ਗਈ ਹੈ। ਕੋਰਟ ਦਾ ਕਹਿਣਾ ਹੈ ਕਿ ਇਸਦੀ ਸਰਕਾਰ ਵਲੋਂ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਇਸ ਵਲ ਕੋਈ ਧਿਆਨ ਹੈ।

Taj MahalTaj Mahalਤਾਜ ਬਹੁਤ ਜ਼ਿਆਦਾ ਖੂਬਸੂਰਤ ਹੈ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪਰ ਇਸਦੀ ਸਹੀ ਸਾਂਭ ਸੰਭਾਲ ਨਾ ਹੋਣ ਕਾਰਨ ਸੈਲਾਨੀਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ ਅਤੇ ਇਹ ਦੇਸ਼ ਦਾ ਨੁਕਸਾਨ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤਾਜ ਮਹਿਲ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਸਾਡੀ ਵਿਦੇਸ਼ੀ ਮੁਦਰਾ ਦੀ ਮੁਸ਼ਕਿਲ ਦੂਰ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਫਿਰ ਸਵਾਲ ਚੁੱਕਿਆ ਕਿ ਟੀਟੀਜ਼ੈਡ (ਤਾਜ ਟਰੈਪੇਜਿਅਮ ਜ਼ੋਨ) ਇਲਾਕੇ ਵਿਚ ਉਦਯੋਗ ਲਗਾਉਣ ਲਈ ਲੋਕ ਬੇਨਤੀ ਕਰ ਰਹੇ ਹੈ ਅਤੇ ਉਨ੍ਹਾਂ ਦੀ ਬੇਨਤੀ ਉੱਤੇ ਵਿਚਾਰ ਹੋ ਰਿਹਾ ਹੈ।

Taj MahalTaj Mahalਇਹ ਆਦੇਸ਼ਾਂ ਦੀ ਉਲੰਘਣਾ ਹੈ। ਸੁਪਰੀਮ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਪੀਐਚਡੀ ਚੇਂਬਰਸ ਨੂੰ ਕਿਹਾ ਹੈ ਕਿ ਜੋ ਇੰਡਰਸ‍ਟੀ ਚੱਲ ਰਹੀ ਹੈ ਉਸ ਨੂੰ ਤੁਸੀ ਆਪਣੇ ਆਪ ਬੰਦ ਕਰੋ। ਉਸ ਸਮੇਂ ਟੀਟੀਜ਼ੈਡ ਵੱਲੋਂ ਕਿਹਾ ਗਿਆ ਕਿ ਉਹ ਹੁਣ ਟੀਟੀਜ਼ੈਡ ਵਿਚ ਕੋਈ ਨਵੀਂ ਫੈਕਟਰੀ ਖੋਲ੍ਹਣ ਲਈ ਇਜਾਜ਼ਤ ਨਹੀਂ ਦੇਣਗੇ।  
ਸੁਪਰੀਮ ਕੋਰਟ ਨੇ ਟੀਟੀਜ਼ੈਡ ਦੇ ਚੇਅਰਮੈਨ ਨੂੰ ਨੋਟਿਸ ਜਾਰੀ ਕੀਤਾ। ਉਥੇ ਹੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ MOEF ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜੋ ਇਹ ਪ੍ਰਦੂਸ਼ਣ ਨੂੰ ਦੇਖੇਗੀ ਕਿ ਤਾਜ ਮਹਿਲ ਕਿਨ੍ਹਾਂ ਕਾਰਨਾਂ ਤੋਂ ਪ੍ਰਦੂਸ਼ਿਤ ਹੋਇਆ।

Taj mahalTaj mahalਕੇਂਦਰ ਸਰਕਾਰ ਨੇ ਇਹ ਵੀ ਕਿਹਾ ਕਿ ਤਾਜ ਮਹਿਲ ਦੇ ਨੇੜੇ ਤੇੜੇ ਦੇ ਇਲਾਕਿਆਂ ਦਾ ਵੀ ਮੁਆਇਨਾ ਕਰੇਗੀ ਪ੍ਰਦੂਸ਼ਣ ਨੂੰ ਲੈ ਕੇ। ਕਮੇਟੀ ਦੀ ਰਿਪੋਰਟ 4 ਮਹੀਨੇ ਦੇ ਅੰਦਰ ਆ ਜਾਵੇਗੀ ਇਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕੀ ਕਿਸੇ ਵਿਦੇਸ਼ੀ ਐਕਸਪਰਟ ਨੂੰ ਕਮੇਟੀ ਵਿਚ ਸ਼ਾਮਿਲ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ।  
9 ਮਈ ਨੂੰ ਸੁਪਰੀਮ ਕੋਰਟ ਨੇ ASI ਨੂੰ ਫਟਕਾਰ ਲਗਾਈ ਸੀ।

Taj mahalTaj mahalਤਾਜ ਮਹਿਲ ਦੇ ਰੰਗ ਬਦਲਣ ਨੂੰ ਲੈ ਕੇ ASI ਨੇ ਉੱਲੀ ਅਤੇ ਗੰਦੇ ਕੱਪੜਿਆਂ ਨੂੰ ਜਿੰਮੇਵਾਰ ਠਹਿਰਾਇਆ। ਸੁਪਰੀਮ ਕੋਰਟ ਨੇ ਕਿਹਾ ਕਿ 1996 ਵਿਚ ਪਹਿਲੀ ਵਾਰ ਤਾਜ ਮਹਿਲ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਪਰ 22 ਸਾਲ ਬਾਅਦ ਵੀ ਕੁਝ ਨਹੀਂ ਹੋਇਆ। ASI ਦੀ ਰਿਪੋਰਟ ਮੁਤਾਬਕ ਤਾਜ ਮਹਿਲ ਨੂੰ ਕੀੜੇ   - ਮਕੋੜੇ  (ਇੰਸੇਕਟ) ਤੋਂ ਨੁਕਸਾਨ ਹੋ ਰਿਹਾ ਹੈ, ਜਿਸ  ਉੱਤੇ ਸੁਪਰੀਮ ਕੋਰਟ ਦਾ ਰਵਈਆ ਸਖ਼ਤ ਹੋਇਆ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement