
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਵਰਚੁਅਲ ਤਰੀਕੇ ਰਾਹੀਂ ਸਟੇਸ਼ਨ ਦਾ ਉਦਘਾਟਨ ਕਰਨਗੇ।
ਨਵੀਂ ਦਿੱਲੀ: ਭਾਰਤ ਦਾ ਪਹਿਲਾ ਪੁਨਰ-ਵਿਕਾਸ ਵਾਲਾ ਸਟੇਸ਼ਨ (India's First Redeveloped Station), 16 ਜੁਲਾਈ ਨੂੰ ਦੇਸ਼ ਲਈ ਖੁੱਲ੍ਹਣ ਜਾ ਰਿਹਾ ਹੈ। ਜਿਸ ਵਿਚ ਲਗਜ਼ਰੀ ਹੋਟਲ (Luxury Hotel), ਥੀਮ-ਬੇਸਡ ਲਾਈਟਿੰਗ (Theme-based Lighting) ਅਤੇ ਇਕ ਇੰਟਰਫੇਥ ਪ੍ਰਾਰਥਨਾ ਹਾਲ (Interfaith Prayer Hall) ਵਰਗੀਆਂ ਸਹੂਲਤਾਂ ਹੋਣਗੀਆਂ।
ਹੋਰ ਪੜ੍ਹੋ: ਜ਼ਿਆਦਾ Work Out ਹੋ ਸਕਦਾ ਹੈ ਖਤਰਨਾਕ, ਵਧ ਸਕਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ
PHOTO
ਪੱਛਮੀ ਰੇਲਵੇ ਦੇ ਅਨੁਸਾਰ ਗੁਜਰਾਤ ਵਿੱਚ ਸੁਧਾਰ ਕੀਤੇ ਗਏ ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ (Gandhinagar Capital Railway Station) ਵਿੱਚ ਵਧੀਆਂ ਸਹੂਲਤਾਂ, ਸੁਹਜ ਸਟੇਸ਼ਨ ਇਮਾਰਤ ਅਤੇ ਇੱਕ ਆਧੁਨਿਕ ਦਿਖ (Modern Look) ਹੋਵੇਗੀ। ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ ਨੇ ਕਿਹਾ, “ਲੋਕਾਂ ਦੀ ਸੰਤੁਸ਼ਟੀ ਵਧਾਉਣ ਲਈ ਸਟੇਸ਼ਨ ਨੂੰ ਹਵਾਈ ਅੱਡਿਆਂ ਦੇ ਬਰਾਬਰ ਬਣਾਇਆ ਗਿਆ ਹੈ।”
ਹੋਰ ਪੜ੍ਹੋ: ਵਾਤਾਵਰਣ ਦੀ ਚਿੰਤਾ: 20 ਸਾਲਾਂ ਵਿਚ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ਬੰਦ ਕਰਨਗੇ ਯੂਰੋਪੀਅਨ ਦੇਸ਼
PHOTO
ਸਟੇਸ਼ਨ ਦੀ ਚੋਟੀ 'ਤੇ ਇਕ ਲਗਜ਼ਰੀ ਹੋਟਲ ਵੀ ਹੋਵੇਗਾ, ਜੋ ਇਸ ਨੂੰ ਦੇਸ਼ ਵਿਚ ਸਭ ਤੋਂ ਵੱਖ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸ਼ੁੱਕਰਵਾਰ ਨੂੰ ਵਰਚੁਅਲ ਤਰੀਕੇ ਰਾਹੀਂ ਸਟੇਸ਼ਨ ਦਾ ਉਦਘਾਟਨ (Virtually Inaugurate) ਕਰਨਗੇ ਅਤੇ ਦੋ ਰੇਲ ਗੱਡੀਆਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
ਹੋਰ ਪੜ੍ਹੋ: ਨਵਾਂਗਾਓ ਦੀ Reena Khokhar ਟੋਕਿਓ ਉਲੰਪਿਕ 'ਚ ਦਿਖਾਵੇਗੀ ਤਾਕਤ
PHOTO