ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ 230 ਕਰੋੜ ਰੁਪਏ ਮੰਜ਼ੂਰ
Published : Mar 16, 2021, 7:02 pm IST
Updated : Mar 16, 2021, 7:02 pm IST
SHARE ARTICLE
Piyush Goel
Piyush Goel

ਸਾਂਸਦ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨੂੰ ਪਿਆ ਬੂਰ... 

ਨਵੀਂ ਦਿੱਲੀ: ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨੂੰ ਅੱਜ ਉਸ ਸਮੇਂ ਬੂਰ ਪਿਆ ਜਦ ਲੋਕ ਸਭਾ ਵਿਚ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੀ ਮੰਗ ਨੂੰ ਸਵੀਕਾਰ ਕਰਦਿਆਂ 230 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ 2018 ਤੋਂ ਲੋਕ ਸਭਾ ਵਿਚ  ਰੇਲਵੇ ਬਜ਼ਟ ਦੌਰਾਨ ਔਜਲਾ  ਨੇ ਅੰਮ੍ਰਿਤਸਰ ਦੇ ਵੱਖ-ਵੱਖ ਰੇਲਵੇ ਓਵਰ ਬ੍ਰਿਜਾਂ, ਅੰਡਰਪਾਥ , ਨਵੀਆਂ ਰੇਲ ਲਾਈਨਾਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਮਿਆਰੀ ਪੱਧਰ ਦੀਆਂ ਸਹੂਲਤਾਂ ਮੁਹਈਆ ਕਰਵਾਉਣ ਦੇ ਨਾਲ ਨਾਲ ਇਹਨੂੰ ਅੰਤਰਰਾਸ਼ਟਰੀ ਪੱਧਰ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ।

Gurjit Singh AujlaGurjit Singh Aujla

ਜਿਸ ਦੇ ਮੱਦੇਨਜਰ ਅੱਜ ਪਿਊਸ਼ ਗੋਇਲ ਨੇ ਲੋਕ ਸਭਾ ਵਿਚ ਜਾਣਕਾਰੀ ਦਿੰਦਿਆਂ ਕਿਹਾ 230 ਕਰੋੜ ਦੀ ਲਾਗਤ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਏਅਰਪੋਰਟ ਦੀ ਤਰਜ਼ ਤੇ ਬਣਾਇਆ ਜਾਵੇਗਾ , ਜਿਸ ਵਿੱਚ ਹੋਟਲ, ਪਾਰਕਿੰਗ, ਸ਼ਾਪਿੰਗ ਮਾਲ ਤੋਂ ਇਲਾਵਾ ਯਾਤਰੂਆਂ ਨੂੰ ਹੋਰ ਵੀ ਸਹੁਲਤਾਂ ਮੁਹਈਆ  ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  2017 ਤੋਂ ਲਗਾਤਾਰ ਅੰਮ੍ਰਿਤਸਰ ਦੇ ਮੁੱਦੇ ਲੋਕ ਸਭਾ ਵਿੱਚ ਉਠਾਉਂਦੇ ਆਏ ਹਨ।

Piyush GoyalPiyush Goyal

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਦੀ  ਡੀ.ਪੀ.ਆਰ ਦੀ ਪਹਿਲੀ ਮੀਟਿੰਗ 05/12/2019 ਅੰਮ੍ਰਿਤਸਰ ਵਿਚ ਹੋਈ ਤਾਂ ਨਾਰਦਨ ਰੇਲਵੇ ਦੇ ਜੀ.ਐੱਮ ਨਾਲ  ਹੋਈ ।  ਰੇਲਵੇ ਅਧਿਕਾਰੀਆਂ ਨੇ ਨਵੇਂ ਰੇਲਵੇ ਸਟੇਸ਼ਨ ਬਣਾਉਣ  ਸੰਬੰਦੀ  ਪੰਜਾਬ ਸਰਕਾਰ ਦੇ ਵਿਭਾਗਾਂ ਵਲੋਂ ਦਰਪੇਸ਼ ਮੁਸ਼ਕਲਾਂ ਉਠਾਈਆ ਸਨ ਜਿਹਨਾਂ ਨੂੰ ਮੌਕੇ ਤੇ ਸੁਲਝਾਇਆ ਗਿਆ ਸੀ । ਔਜਲਾ ਨੇ ਕਿਹਾ ਕੇ ਅੱਜ ਉਨਾਂ ਦੀ ਇਹ ਮੰਗ ਪੂਰੀ ਹੋਈ ਹੈ। ਅਕਾਲ ਪੁਰਖ ਦੀ ਰਹਿਮਤ ਸਦਕਾ  ਇਨ੍ਹਾਂ ਮਸਲਿਆਂ ਦਾ ਹੱਲ ਵੀ ਹੁੰਦਾ ਆਇਆ ਹੈ।

Indian RailwayIndian Railway

ਓਹਨਾ ਨੇ ਕਿਹਾ ਕਿ  ਲੰਬੇ ਸਮੇ ਤੋਂ ਰੁਕੇ ਕੰਮ 6 -7 ਨੰਬਰ ਪਲੇਟ ਫਾਰਮ, ਲਿਫ਼ਟ ਲਗਾਉਣ, ਅਸਕਲੈਟਰ , ਡਿਜਿਟਲ ਸਿਗਨਲ ਪ੍ਰਣਾਲੀ ਲਗਾਊਣ,  ਛੇਹਰਟਾ ਵਿਖੇ ਵਾਸ਼ਰੀ ਅਤੇ ਛੇਹਰਟਾ ਡਬਲ ਲਾਈਨ ਬਣਾਉਣ ਦੀ ਗੱਲ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਕੇਂਦਰ ਸਰਕਾਰ ਕੋਲੋਂ ਅੰਮ੍ਰਿਤਸਰ ਦਾ ਹਰ ਹਰ ਮੁਦਾ ਦਿਆਨਤਦਾਰੀ ਨਾਲ ਉਠਾਉਦੇ ਹੋਏ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਨੇ ਕਿਹਾ ਕਿ ਵੱਲਾ ਫਾਟਕ ਜੋੜਾ ਫਾਟਕ, ਤਰਨਤਾਰਨ ਅੰਡਰਪਾਥ ਤੋਂ ਇਲਾਵਾ 22 ਨੰਬਰ ਫਾਟਕ ਓਵਰਬ੍ਰਿਜ , ਭੰਡਾਰੀ ਪੁਲ , ਭਗਤਾਂਵਾਲਾ ਮੰਡੀ ਰੋਡ, ਬਰਿਜ ਸਾਰੇ ਸਮਾਂ ਰਹਿੰਦੇ ਪੂਰੇ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਾਸੀਆ ਨੇ ਉਹਨਾਂ ਤੇ ਵਿਸ਼ਵਾਸ਼ ਕਰਕੇ ਉਹਨਾਂ ਨੂੰ ਦੂਜੀ ਵਾਰ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਅਤੇ ਉਹ ਵਿਸ਼ਵਾਸ ਦੁਆਉਂਦੇ ਹਨ ਕਿ ਆਪਣੇ ਫਰਜ਼ਾਂ ਵਿੱਚ ਕਦੇ ਵੀ ਕੁਤਾਹੀ ਨਹੀਂ ਕਰਨਗੇ ਅਤੇ ਅੰਮ੍ਰਿਤਸਰ ਦੇ ਮਸਲੇ ਦੇਸ਼ ਦੀ ਸੰਸਦ ਵਿੱਚ ਖਾ ਕੇ ਇਹਨਾਂ ਮਸਲਿਆਂ ਦਾ ਹੱਲ ਕਰਾਉਣ ਲਈ ਪੂਰੀ ਵਾਹ ਲਗਾ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement