
ਦਿੱਲੀ ਵਿਚ ਹੜ੍ਹ ਦੇ ਚਲਦਿਆਂ ਅਰਵਿੰਦ ਕੇਜਰੀਵਾਲ ਨੇ ਕੀਤੀ ਅਪੀਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੜ੍ਹ ਦਾ ਖਤਰਾ ਅਜੇ ਖਤਮ ਨਹੀਂ ਹੋਇਆ ਹੈ ਅਤੇ ਲੋਕਾਂ ਨੂੰ ਪਾਣੀ ਭਰੇ ਇਲਾਕਿਆਂ 'ਚ ਨਾ ਤਾਂ ਤੈਰਾਕੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਨਾ ਹੀ ਸੈਲਫੀ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਉਤਰੀ-ਪਛਮੀ ਦਿੱਲੀ ਦੇ ਮੁਕੰਦਪੁਰ ਚੌਕ ਇਲਾਕੇ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: OTT ਪਲੇਟਫਾਰਮਾਂ 'ਤੇ ਸਟ੍ਰੀਮਿੰਗ ਤੋਂ ਪਹਿਲਾਂ ਸਮੱਗਰੀ ਦੀ ਸਮੀਖਿਆ ਕਰੇਗੀ ਬਾਹਰੀ ਏਜੰਸੀ?
ਕੇਜਰੀਵਾਲ ਨੇ ਟਵੀਟ ਕੀਤਾ, “ਕਈ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਕੁੱਝ ਲੋਕ ਹੜ੍ਹ ਵਾਲੇ ਇਲਾਕਿਆਂ ਵਿਚ ਖੇਡਣ, ਸੈਲਫੀ ਲੈਣ ਜਾਂ ਵੀਡੀਉ ਰਿਕਾਰਡ ਕਰਨ ਜਾ ਰਹੇ ਹਨ। ਕਿਰਪਾ ਕਰਕੇ ਅਜਿਹਾ ਨਾ ਕਰੋ, ਇਹ ਘਾਤਕ ਹੋ ਸਕਦਾ ਹੈ। ਹੜ੍ਹ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਅਤੇ ਪਾਣੀ ਦਾ ਪਧਰ ਕਿਸੇ ਵੀ ਸਮੇਂ ਵੱਧ ਸਕਦਾ ਹੈ।"
ਇਹ ਵੀ ਪੜ੍ਹੋ: ਭਾਰਤ ਨੇ ਸਮੁੰਦਰੀ ਫ਼ੌਜ ਲਈ ਖ਼ਰੀਦੇ ਰਾਫ਼ੇਲ ਜਹਾਜ਼ : ਦਸਾਲਟ ਏਵੀਏਸ਼ਨਜ਼
ਦਿੱਲੀ ਦੇ ਸ਼ਾਂਤੀਵਨ ਇਲਾਕੇ 'ਚ ਹੜ੍ਹ ਦੇ ਪਾਣੀ 'ਚ ਖੇਡ ਰਹੇ ਬੱਚਿਆਂ ਦਾ ਵੀਡੀਓ ਟਵੀਟ ਕਰਦੇ ਹੋਏ ਉਨ੍ਹਾਂ ਕਿਹਾ, ''ਮੈਂ ਸਾਰਿਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਦਾ ਹਾਂ। ਇਹ ਘਾਤਕ ਹੋ ਸਕਦਾ ਹੈ”। ਦਿੱਲੀ ਦੇ ਉਪਰਲੇ ਖੇਤਰਾਂ ਵਿਚ ਕਈ ਦਿਨਾਂ ਤੋਂ ਭਾਰੀ ਮੀਂਹ ਪੈਣ ਤੋਂ ਬਾਅਦ, ਯਮੁਨਾ ਦਾ ਪਾਣੀ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਦਾਖਲ ਹੋ ਗਿਆ, ਜਿਸ ਨਾਲ ਨੀਵੇਂ ਇਲਾਕਿਆਂ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਅਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ।
ਇਹ ਵੀ ਪੜ੍ਹੋ: 8 ਸਾਲਾ ਭਾਰਤੀ ਬੱਚੇ ਨੇ ਸਿਰਫ 5 ਦਿਨਾਂ 'ਚ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ ਨੂੰ ਕੀਤਾ ਸਰ
ਦਿੱਲੀ 'ਚ ਤੇਜ਼ੀ ਨਾਲ ਵਹਿ ਰਹੀ ਯਮੁਨਾ ਨਦੀ 'ਚ ਪਾਣੀ ਦਾ ਪਧਰ ਸ਼ਨਿਚਰਵਾਰ ਸਵੇਰੇ ਘਟਣਾ ਸ਼ੁਰੂ ਹੋ ਗਿਆ, ਪਰ ਇਹ ਸਿਰਫ ਕੁੱਝ ਸੈਂਟੀਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਘਟ ਰਿਹਾ ਹੈ। ਕੇਂਦਰੀ ਜਲ ਕਮਿਸ਼ਨ ਦੇ ਹੜ੍ਹ ਨਿਗਰਾਨੀ ਪੋਰਟਲ ਅਨੁਸਾਰ, ਯਮੁਨਾ ਨਦੀ ਦੇ ਪਾਣੀ ਦਾ ਪਧਰ ਸਵੇਰੇ 7 ਵਜੇ 207.62 ਮੀਟਰ ਤਕ ਹੇਠਾਂ ਆ ਗਿਆ। ਵੀਰਵਾਰ ਨੂੰ ਰਾਤ 8 ਵਜੇ ਇਹ 208.66 ਮੀਟਰ 'ਤੇ ਸੀ। ਹਾਲਾਂਕਿ ਯਮੁਨਾ ਅਜੇ ਵੀ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਦੋ ਮੀਟਰ ਉਪਰ ਵਹਿ ਰਹੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਯਮੁਨਾ ਨਦੀ ਦੇ ਤੇਜ਼ ਕਰੰਟ ਕਾਰਨ ਇੰਦਰਪ੍ਰਸਥ ਨੇੜੇ ਨੁਕਸਾਨੇ ਗਏ ਵਾਟਰ ਰੈਗੂਲੇਟਰ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਦਿੱਲੀ ਟ੍ਰੈਫਿਕ ਪੁਲਿਸ ਨੇ ਸ਼ਾਂਤੀਵਨ ਤੋਂ ਗੀਤਾ ਕਲੋਨੀ ਤਕ ਰਿੰਗ ਰੋਡ ਦੇ ਦੋਵੇਂ ਪਾਸੇ ਕਾਰਾਂ, ਆਟੋ-ਰਿਕਸ਼ਾ ਅਤੇ ਹੋਰ ਹਲਕੇ ਵਾਹਨਾਂ ਦੀ ਆਵਾਜਾਈ ਦੀ ਇਜਾਜ਼ਤ ਦੇ ਦਿਤੀ ਹੈ। ਟ੍ਰੈਫਿਕ ਪੁਲਿਸ ਵਿਭਾਗ ਨੇ ਟਵੀਟ ਕੀਤਾ ਕਿ ਸ਼ਾਂਤੀਵਨ ਤੋਂ ਰਾਜਘਾਟ ਅਤੇ ਆਈ.ਐਸ.ਬੀ.ਟੀ. ਵੱਲ ਜਾਣ ਵਾਲੀ ਸੜਕ ਅਜੇ ਵੀ ਬੰਦ ਹੈ।