
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਰਾਂਸ ਦਾ ਦੋ ਦਿਨਾ ਦੌਰਾ ਹੋਇਆ ਸਮਾਪਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਰਾਂਸ ਦਾ ਦੋ ਦਿਨਾ ਦੌਰਾ ਸਮਾਪਤ ਹੋ ਗਿਆ ਹੈ। ਫਰਾਂਸ ਦੀ ਆਪਣੀ ਯਾਤਰਾ ਦੇ ਦੂਜੇ ਦਿਨ, ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਨ੍ਹਾਂ ਲਈ ਇਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਵੀ ਹੋਇਆ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਬਿਨ੍ਹਾਂ ਟਿਕਟ ਯਾਤਰਾ ਕਰਦੇ ਯਾਤਰੀਆਂ ਤੋਂ ਵਸੂਲਿਆ 3.43 ਕਰੋੜ ਰੁਪਏ ਦਾ ਜੁਰਮਾਨਾ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਚੰਦਨ ਦੀ ਬਣੀ ਸਿਤਾਰ ਭੇਟ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਮੀਟਿੰਗ ਤੋਂ ਖੁਸ਼ ਸਨ। ਚੰਦਨ ਦੀ ਲੱਕੜ ਦੀ ਨੱਕਾਸ਼ੀ ਦੀ ਕਲਾ ਇਕ ਸ਼ਾਨਦਾਰ ਅਤੇ ਪ੍ਰਾਚੀਨ ਸ਼ਿਲਪਕਾਰੀ ਹੈ ਜੋ ਸਦੀਆਂ ਤੋਂ ਦੱਖਣੀ ਭਾਰਤ ਵਿਚ ਪ੍ਰਚਲਿਤ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ BSF ਨੇ ਫੜਿਆ ਪਾਕਿਸਤਾਨੀ ਨਾਗਰਿਕ
ਫਰਾਂਸੀਸੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਯੇਲ ਬਰੌਨ-ਪੀਵੇਟ ਨੂੰ ਹੱਥਾਂ ਨਾਲ ਬੁਣਿਆ 'ਸਿਲਕ ਕਸ਼ਮੀਰੀ ਕਾਰਪੇਟ' ਤੋਹਫ਼ੇ ਵਜੋਂ ਦਿਤਾ ਗਿਆ ਸੀ। ਕਸ਼ਮੀਰ ਦੇ ਹੱਥ ਨਾਲ ਬੁਣੇ ਹੋਏ ਰੇਸ਼ਮ ਦੇ ਗਲੀਚੇ ਬਹੁਤ ਨਰਮ ਹੁੰਦੇ ਹਨ। ਇਸ 'ਤੇ ਹੱਥਾਂ ਨਾਲ ਕੀਤੀ ਕਾਰੀਗਰੀ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਸਿਲਕ ਕਸ਼ਮੀਰੀ ਕਾਰਪੇਟ ਦੇ ਰੰਗ ਅਤੇ ਇਸ ਦੀਆਂ ਗੁੰਝਲਦਾਰ ਗੰਢਾਂ ਇਸ ਨੂੰ ਕਿਸੇ ਵੀ ਹੋਰ ਕਾਰਪੇਟ ਤੋਂ ਵੱਖ ਕਰਦੀਆਂ ਹਨ।
ਪੀਐਮ ਮੋਦੀ ਨੇ ਰਾਸ਼ਟਰਪਤੀ ਮੈਕਰੋਨ ਦੀ ਪਤਨੀ ਬ੍ਰਿਗੇਟ ਮੈਕਰੋਨ ਨੂੰ ਚੰਦਨ ਦਾ ਬਕਸਾ ਤੋਹਫ਼ੇ ਵਜੋਂ ਦਿਤਾ ਗਿਆ। ਇਸ ਬਕਸੇ ਵਿਚ ਤੇਲੰਗਾਨਾ ਦੇ ਪੋਚਮਪੱਲੀ ਸ਼ਹਿਰ ਦਾ ਪੋਚਮਪੱਲੀ ਰੇਸ਼ਮ ਇਕਤ ਫੈਬਰਿਕ ਹੈ, ਜੋ ਭਾਰਤ ਦੀ ਅਮੀਰ ਟੈਕਸਟਾਈਲ ਵਿਰਾਸਤ ਦਾ ਇਕ ਮਨਮੋਹਕ ਪ੍ਰਮਾਣ ਹੈ। ਇਸ ਦੇ ਗੁੰਝਲਦਾਰ ਡਿਜ਼ਾਈਨ ਅਤੇ ਜੀਵੰਤ ਰੰਗਾਂ ਲਈ ਮਸ਼ਹੂਰ, ਪੋਚਮਪੱਲੀ ਰੇਸ਼ਮ ਇਕਤ ਸਾੜ੍ਹੀ ਭਾਰਤ ਦੀ ਸੁੰਦਰਤਾ, ਕਾਰੀਗਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਦੀ ਹੈ, ਜੋ ਇਸ ਨੂੰ ਟੈਕਸਟਾਈਲ ਦੀ ਦੁਨੀਆ ਵਿੱਚ ਇਕ ਸੱਚਾ ਖਜ਼ਾਨਾ ਬਣਾਉਂਦੀ ਹੈ। ਇਕਤ ਰੇਸ਼ਮੀ ਕੱਪੜਾ ਸਜਾਵਟੀ ਚੰਦਨ ਦੀ ਲੱਕੜ ਦੇ ਬਕਸੇ ਵਿੱਚ ਪੇਸ਼ ਕੀਤਾ ਗਿਆ ਹੈ।