
ਲਾਲ ਕਿਲ੍ਹੇ ਤੋਂ ਆਪਣੇ ਅੱਠਵੇਂ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦੀ ਵਿਕਾਸ ਯਾਤਰਾ 'ਚ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ।
ਨਵੀਂ ਦਿੱਲੀ: ਸਮਾਜ ਦੇ ਪਛੜੇ ਵਰਗਾਂ (Backward Classes) ਲਈ ਰਾਖਵੇਂਕਰਨ ਦੀ ਪ੍ਰਣਾਲੀ ਨੂੰ ਜਾਰੀ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਐਤਵਾਰ ਨੂੰ ਕਿਹਾ ਕਿ ਅਜਿਹੇ ਲੋਕਾਂ ਦਾ ਹੱਥ ਫੜਨਾ ਜ਼ਰੂਰੀ ਹੈ। ਲਾਲ ਕਿਲ੍ਹੇ (Red Fort) ਤੋਂ ਆਪਣੇ ਅੱਠਵੇਂ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਵਿਚ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ।
PM Modi
ਉਨ੍ਹਾਂ ਕਿਹਾ, ''ਭਾਰਤ ਨੂੰ 21 ਵੀਂ ਸਦੀ 'ਚ ਨਵੀਆਂ ਉਚਾਈਆਂ 'ਤੇ ਲਿਜਾਣ ਲਈ, ਭਾਰਤ ਦੀ ਸਮਰੱਥਾ ਦਾ ਸਹੀ ਅਤੇ ਪੂਰੀ ਤਰ੍ਹਾਂ ਉਪਯੋਗ ਕਰਨਾ ਜ਼ਰੂਰੀ ਹੈ। ਇਸਦੇ ਲਈ, ਸਾਨੂੰ ਉਨ੍ਹਾਂ ਵਰਗਾਂ ਜਾਂ ਖੇਤਰਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ, ਜੋ ਪਿੱਛੇ ਹਨ।
ਹੋਰ ਪੜ੍ਹੋ: ਤਾਲਿਬਾਨ ਨੇ ਕੀਤਾ ਜਲਾਲਾਬਾਦ 'ਤੇ ਕਬਜ਼ਾ, ਪੂਰਬੀ ਹਿੱਸੇ ਤੋਂ ਵੱਖ ਹੋਇਆ ਕਾਬੁਲ
ਪ੍ਰਧਾਨ ਮੰਤਰੀ ਨੇ ਕਿਹਾ ਕਿ ਓਬੀਸੀ ਵਿਦਿਆਰਥੀਆਂ (OBC Students) ਨੂੰ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਆਲ ਇੰਡੀਆ ਕੋਟਾ ਯੋਜਨਾ ਦੇ ਤਹਿਤ ਰਾਖਵੇਂਕਰਨ (Reservation) ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਸੰਸਦ ਨੇ ਹਾਲ ਹੀ ਵਿਚ ਓਬੀਸੀ ਜਾਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਲਈ ਇੱਕ ਬਿੱਲ ਵੀ ਪਾਸ ਕੀਤਾ ਹੈ।”
PHOTO
ਹੋਰ ਪੜ੍ਹੋ: ਵਿਜੇ ਮਾਲਿਆ ਦਾ ਕਿੰਗਫ਼ਿਸ਼ਰ ਹਾਊਸ 52 ਕਰੋੜ ਰੁਪਏ ’ਚ ਹੋਇਆ ਨਿਲਾਮ
ਦੱਸਣਯੋਗ ਹੈ ਕਿ ਆਲ ਇੰਡੀਆ ਮੈਡੀਕਲ ਐਜੂਕੇਸ਼ਨ ਕੋਟਾ ਯੋਜਨਾ (All India Quota Scheme) ਦਾ ਐਲਾਨ ਹਾਲ ਹੀ ਵਿਚ ਕੀਤਾ ਗਿਆ ਸੀ। ਇਸ ਦੇ ਤਹਿਤ ਓਬੀਸੀ ਵਿਦਿਆਰਥੀਆਂ ਨੂੰ 27 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ, ਜਦੋਂ ਕਿ ਆਰਥਿਕ ਤੌਰ 'ਤੇ ਪਛੜੇ ਵਿਦਿਆਰਥੀਆਂ ਨੂੰ 10 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।