
ਲਾਲ ਕਿਲ੍ਹੇ ਵਿਚ ਉਨ੍ਹਾਂ ਲਈ ਰੱਖੀ ਕੁਰਸੀ ਖਾਲੀ ਦੇਖੀ ਗਈ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਆਜ਼ਾਦੀ ਦਿਵਸ ਸਮਾਰੋਹ ਲਈ ਲਾਲ ਕਿਲ੍ਹੇ 'ਤੇ ਨਹੀਂ ਗਏ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀਆਂ ਅੱਖਾਂ ਵਿਚ ਕੁੱਝ ਸਮੱਸਿਆ ਹੋਣ ਕਾਰਨ ਤੇ ਪਾਰਟੀ ਹੈੱਡਕੁਆਰਟਰ ਅਤੇ ਰਿਹਾਇਸ਼ ’ਤੇ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਕਾਰਨ ਉਹ ਲਾਲ ਕਿਲ੍ਹੇ ਵਿਚ ਹੋਣ ਵਾਲੇ ਸਮਾਗਮ ਲਈ ਸਮਾਂ ਨਹੀਂ ਕੱਢ ਸਕੇ। ਖੜਗੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਹਨ। ਲਾਲ ਕਿਲ੍ਹੇ ਵਿਚ ਉਨ੍ਹਾਂ ਲਈ ਰੱਖੀ ਕੁਰਸੀ ਖਾਲੀ ਦੇਖੀ ਗਈ।
ਇਹ ਵੀ ਪੜ੍ਹੋ: ਬਟਾਲਾ ਵਿਖੇ ਅਣਪਛਾਤੇ ਵਿਅਕਤੀ ਵਲੋਂ ਸਰਪੰਚ ਦਾ ਕਤਲ
ਲਾਲ ਕਿਲ੍ਹੇ 'ਤੇ ਹੋਣ ਵਾਲੇ ਸਮਾਗਮ ਤੋਂ ਦੂਰ ਰਹਿਣ ਦਾ ਕਾਰਨ ਪੁੱਛੇ ਜਾਣ 'ਤੇ ਖੜਗੇ ਨੇ ਕਿਹਾ, ''ਮੈਨੂੰ ਅੱਖਾਂ ਦੀ ਕੋਈ ਸਮੱਸਿਆ ਹੈ। ਪ੍ਰੋਟੋਕੋਲ ਅਨੁਸਾਰ ਮੈਂ ਸਵੇਰੇ ਅਪਣੇ ਨਿਵਾਸ ਸਥਾਨ 'ਤੇ ਝੰਡਾ ਲਹਿਰਾਉਣਾ ਸੀ। ਇਸ ਤੋਂ ਬਾਅਦ ਮੈ ਕਾਂਗਰਸ ਹੈੱਡਕੁਆਰਟਰ 'ਤੇ ਝੰਡਾ ਲਹਿਰਾਉਣਾ ਸੀ”।
ਇਹ ਵੀ ਪੜ੍ਹੋ: ਮਹਿੰਗਾਈ ਦਾ ਬੋਝ ਘੱਟ ਤੋਂ ਘੱਟ ਕਰਨ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਉਨ੍ਹਾਂ ਇਹ ਵੀ ਕਿਹਾ, ''ਸੁਰੱਖਿਆ ਇੰਨੀ ਸਖ਼ਤ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਜਾਣ ਤੋਂ ਪਹਿਲਾਂ ਕਿਸੇ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ... ਜੇਕਰ ਮੈਂ ਉਥੇ ਗਿਆ ਹੁੰਦਾ ਤਾਂ ਪ੍ਰੋਗਰਾਮ 'ਚ ਸ਼ਾਮਲ ਨਹੀ ਹੋ ਸਕਣਾ ਸੀ”। ਖੜਗੇ ਨੇ ਪਹਿਲਾਂ ਅਪਣੀ ਰਿਹਾਇਸ਼ 'ਤੇ ਅਤੇ ਫਿਰ ਕਾਂਗਰਸ ਹੈੱਡਕੁਆਰਟਰ 'ਤੇ ਝੰਡਾ ਲਹਿਰਾਇਆ।
ਇਹ ਵੀ ਪੜ੍ਹੋ: ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ: ਰਾਹੁਲ ਗਾਂਧੀ
ਕੇਂਦਰ ਸਰਕਾਰ 'ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਮੰਗਲਵਾਰ ਨੂੰ ਕਿਹਾ ਕਿ ਇਸ ਸਮੇਂ ਲੋਕਤੰਤਰ, ਸੰਵਿਧਾਨ ਅਤੇ ਸੰਸਥਾਵਾਂ ਤਿੰਨਾਂ ਲਈ ਖਤਰਾ ਹੈ। ਉਨ੍ਹਾਂ ਨੇ ਸੁਤੰਤਰਤਾ ਦਿਵਸ 'ਤੇ ਅਪਣੇ ਸੰਦੇਸ਼ 'ਚ ਇਹ ਵੀ ਕਿਹਾ ਕਿ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਬੇਇਨਸਾਫ਼ੀ ਵਿਰੁਧ ਖੜ੍ਹਾ ਹੋਵੇਗਾ ਅਤੇ ਜਿੱਤੇਗਾ।