ਉਨ੍ਹਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ 145 ਦਿਨਾਂ ਦੀ 'ਭਾਰਤ ਜੋੜੋ ਯਾਤਰਾ' ਦਾ ਜ਼ਿਕਰ ਕਰਦਿਆਂ ਅਪਣਾ ਤਜਰਬਾ ਸਾਂਝਾ ਕੀਤਾ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਜ਼ਾਦੀ ਦਿਵਸ ਮੌਕੇ ਕਿਹਾ ਕਿ ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ। ਸੁਤੰਤਰਤਾ ਦਿਵਸ 'ਤੇ ਅਪਣੇ ਸੰਦੇਸ਼ 'ਚ ਉਨ੍ਹਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ 145 ਦਿਨਾਂ ਦੀ 'ਭਾਰਤ ਜੋੜੋ ਯਾਤਰਾ' ਦਾ ਜ਼ਿਕਰ ਕਰਦਿਆਂ ਅਪਣਾ ਤਜਰਬਾ ਸਾਂਝਾ ਕੀਤਾ।
ਇਹ ਵੀ ਪੜ੍ਹੋ: ਲਾਲ ਕਿਲੇ ਤੋਂ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, “ਅਗਲੀ ਵਾਰ ਵੀ ਲਹਿਰਾਵਾਂਗਾ ਤਿਰੰਗਾ”
ਰਾਹੁਲ ਗਾਂਧੀ ਨੇ ਕਿਹਾ, “(ਯਾਤਰਾ ਦੌਰਾਨ) ਮੇਰੀ ਪਿਆਰੀ ਭਾਰਤ ਮਾਤਾ ਕੋਈ ਭੂਮੀ ਨਹੀਂ ਸੀ। ਇਹ ਵਿਚਾਰਾਂ ਦਾ ਸਮੂਹ ਨਹੀਂ ਸੀ। ਇਹ ਕੋਈ ਖਾਸ ਇਤਿਹਾਸ, ਧਰਮ ਜਾਂ ਸੱਭਿਆਚਾਰ ਨਹੀਂ ਸੀ, ਨਾ ਹੀ ਇਹ ਕੋਈ ਜਾਤ ਸੀ... ਭਾਰਤ ਮਾਤਾ ਹਰ ਭਾਰਤੀ ਦੀ ਆਵਾਜ਼ ਹੈ, ਭਾਵੇਂ ਉਹ ਕਮਜ਼ੋਰ ਜਾਂ ਤਾਕਤਵਰ ਕਿਉਂ ਨਾ ਹੋਵੇ। ਭਾਰਤ ਸਾਰੀਆਂ ਆਵਾਜ਼ਾਂ ਦੇ ਅੰਦਰ ਛੁਪੀ ਖੁਸ਼ੀ, ਡਰ ਅਤੇ ਦਰਦ ਹੈ।"
Bharat Mata is the voice of every Indian ???????? pic.twitter.com/7w1l7VJaEL
ਇਹ ਵੀ ਪੜ੍ਹੋ: ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਖੇ ਲਹਿਰਾਇਆ ਤਿਰੰਗਾ; ਆਜ਼ਾਦੀ ਘੁਲਾਟੀਆਂ ਨੂੰ ਕੀਤਾ ਸਿਜਦਾ
ਕਾਂਗਰਸ ਆਗੂ ਨੇ ਕਿਹਾ, "ਭਾਰਤ ਨੂੰ ਸੁਣਨ ਲਈ, ਮੇਰੀ ਅਪਣੀ ਆਵਾਜ਼, ਮੇਰੀਆਂ ਇੱਛਾਵਾਂ ਖਾਮੋਸ਼ ਹੋ ਗਈਆਂ। ਭਾਰਤ ਕਿਸੇ ਅਪਣੇ ਨਾਲ ਗੱਲ ਕਰੇਗਾ, ਪਰ ਉਦੋਂ ਹੀ ਜਦੋਂ ਉਹ ਪੂਰੀ ਤਰ੍ਹਾਂ ਚੁੱਪ ਰਹੇਗਾ।" ਉਨ੍ਹਾਂ ਨੇ ਫ਼ਾਰਸੀ ਕਵੀ ਰੂਮੀ ਦਾ ਹਵਾਲਾ ਦਿਤਾ, ਜਿਸ ਨੇ ਕਿਹਾ, "ਜੇ ਸ਼ਬਦ ਦਿਲ ਤੋਂ ਆਉਂਦੇ ਹਨ, ਤਾਂ ਉਹ ਦਿਲ ਵਿਚ ਪ੍ਰਵੇਸ਼ ਕਰਨਗੇ।"ਰਾਹੁਲ ਗਾਂਧੀ ਨੇ ਪੁਰਾਣੀ ਸੱਟ ਕਾਰਨ ਅਪਣੇ ਗੋਡੇ 'ਚ ਦਰਦ ਦਾ ਵੀ ਜ਼ਿਕਰ ਕੀਤਾ, ਜੋ ਯਾਤਰਾ ਸ਼ੁਰੂ ਕਰਨ ਤੋਂ ਤੁਰਤ ਬਾਅਦ ਸਾਹਮਣੇ ਆਇਆ। ਉਨ੍ਹਾਂ ਕਿਹਾ, "ਜਦੋਂ ਵੀ ਮੈਂ ਰੁਕਣ ਬਾਰੇ ਸੋਚਦਾ ਸੀ ਤਾਂ ਹਰ ਵਾਰ ਕੋਈ ਆਉਂਦਾ ਸੀ, ਜੋ ਮੈਨੂੰ ਯਾਤਰਾ ਜਾਰੀ ਰੱਖਣ ਦੀ ਸ਼ਕਦੀ ਦਿੰਦਾ ਸੀ”।