
ਭਾਜਪਾ ਆਗੂ ਨੇ ਦਿੱਤੀ ਚਿਤਾਵਨੀ
ਨਵੀਂ ਦਿੱਲੀ : ਆਪਣੇ ਵਿਵਾਦਤ ਬਿਆਨਾਂ ਕਾਰਨ ਅਕਸਰ ਚਰਚਾ 'ਚ ਰਹਿਣ ਵਾਲੇ ਭਾਜਪਾ ਦੇ ਵਿਧਾਇਕ ਸੁਰਿੰਦਰ ਸਿੰਘ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜ਼ੀ 'ਤੇ ਨਿਸ਼ਾਨਾ ਸਾਧਿਆ ਹੈ। ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ, "ਜੇ ਮਮਤਾ ਬਨਰਜ਼ੀ ਬੰਗਲਾਦੇਸ਼ੀਆਂ ਨੂੰ ਦੇਸ਼ ਅੰਦਰ ਰੱਖਣਾ ਚਾਹੁੰਦੀ ਹੈ ਅਤੇ ਰਾਜਨੀਤੀ ਕਰਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣ ਜਾਣਾ ਚਾਹੀਦਾ ਹੈ।"
Mamta banerjee
ਭਾਜਪਾ ਵਿਧਾਇਕ ਨੇ ਕਿਹਾ, "ਅਸੀ ਇਹ ਕਦੇ ਮਨਜੂਰ ਨਹੀਂ ਕਰਾਂਗੇ ਕਿ ਭਾਰਤ 'ਚ ਸ਼ਰਨਾਰਥੀਆਂ ਦੀ ਤਰ੍ਹਾਂ ਰਹਿਣ ਵਾਲੇ ਵਿਦੇਸ਼ੀ ਇਥੇ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨ। ਮਮਤਾ ਬਨਰਜ਼ੀ ਭਾਰਤੀ ਹਨ, ਇਸ ਲਈ ਉਹ ਇਥੇ ਰਹਿ ਸਕਦੀ ਹੈ ਪਰ ਜੇ ਉਹ ਦੇਸ਼ ਵਿਰੋਧੀ ਭਾਵਨਾਵਾਂ ਤੋਂ ਪ੍ਰਭਾਵਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ, ਜਿਵੇਂ ਪੀ. ਚਿਦੰਬਰਮ ਅਤੇ ਦੂਜਿਆਂ ਨੂੰ ਸਿਖਾਇਆ ਜਾ ਰਿਹਾ ਹੈ।"
Surinder singh
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁਰਿੰਦਰ ਸਿੰਘ ਨੇ ਇਕ ਵਿਵਾਦਤ ਬਿਆਨ ਦਿੱਤਾ ਸੀ ਕਿ ਮੁਸਲਮਾਨਾਂ 'ਚ ਇਕ-ਇਕ ਵਿਅਕਤੀ ਦੀਆਂ 50-50 ਪਤਨੀਆਂ ਹੁੰਦੀਆਂ ਹਨ ਅਤੇ 1050 ਬੱਚੇ ਹੁੰਦੇ ਹਨ। ਉਨ੍ਹਾਂ ਨੂੰ ਜੰਗਲੀ ਦੱਸਿਆ ਸੀ। ਇਸ ਤੋਂ ਪਹਿਲਾਂ ਸੁਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰੀ ਸਵੈਂ ਸੇਵਕ ਸੰਘ ਦੇ 100 ਸਾਲ ਪੂਰੇ ਹੋਣ 'ਤੇ ਸਾਲ 2024 ਵਿਚ ਭਾਰਤ ਹਿੰਦੂ ਰਾਸ਼ਟਰ ਘੋਸ਼ਿਤ ਹੋ ਜਾਵੇਗਾ।