
ਕਿਹਾ - ਸੰਘ ਅਪਣੇ ਆਪ ਵਿਚ ਸ਼ਬਦ ਜਾਂ ਸੰਸਥਾ ਨਹੀਂ ਸਗੋਂ ਵੱਡਾ ਅੰਦੋਲਨ ਹੈ ਜਿਹੜਾ ਦੇਸ਼ ਅਤੇ ਦੁਨੀਆਂ ਨੂੰ ਬਦਲ ਸਕਦਾ ਹੈ।
ਜੈਪੁਰ : ਰਾਜਸਥਾਨ ਵਿਚ ਭਾਜਪਾ ਦੇ ਨਵਨਿਯੁਕਤ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਅਜਿਹਾ ਅੰਦੋਲਨ ਹੈ ਜਿਹੜਾ ਦੇਸ਼ ਅਤੇ ਦੁਨੀਆਂ ਨੂੰ ਬਦਲਣ ਦੀ ਤਾਕਤ ਰਖਦਾ ਹੈ ਅਤੇ ਜੇ ਸੰਘ ਨਾ ਹੁੰਦਾ ਤਾਂ ਸਾਡਾ ਹਿੰਦੁਸਤਾਨ ਵੀ ਨਾ ਹੁੰਦਾ। ਜੈਪੁਰ ਵਿਚ ਹੋਏ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੂਨੀਆ ਨੇ ਕਾਂਗਰਸ ਦਾ ਨਾਮ ਲਏ ਬਿਨਾਂ ਉਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, 'ਮੈਂ ਸਮਝਦਾ ਹਾਂ ਕਿ ਇਤਿਹਾਸ ਲੁਕਿਆ ਨਹੀਂ ਅਤੇ ਇਤਿਹਾਸ ਦੇ ਤੱਥ ਲੁਕੇ ਨਹੀਂ। ਇਸ ਦੇਸ਼ ਵਿਚ ਵੰਡ ਕਿਸ ਨੇ ਕਰਵਾਈ, ਮੁਗਲਾਂ ਅਤੇ ਅੰਗਰੇਜ਼ਾਂ ਨਾਲ ਮਿਲੀਭੁਗਤ ਕਿਸ ਨੇ ਕੀਤੀ? ਮੈਨੂੰ ਲਗਦਾ ਹੈ ਕਿ ਜੇ ਰਾਸ਼ਟਰੀ ਸਵੈਮ ਸੇਵਕ ਸੰਘ ਨਹੀਂ ਹੁੰਦਾ ਤਾਂ ਹਿੰਦੁਸਤਾਨ ਨਹੀਂ ਹੁੰਦਾ।'
Without RSS, there would have been no Hindustan : Satish Poonia
ਵਿਰੋਧੀ ਧਿਰ 'ਤੇ ਵਿਅੰਗ ਕਸਦਿਆਂ ਉਨ੍ਹਾਂ ਸਵਾਲ ਕੀਤਾ, 'ਇਸ ਦੇਸ਼ ਵਿਚ ਰਾਮ ਮੰਦਰ ਨੂੰ ਢਾਹ ਕੇ ਬਾਬਰੀ ਮਸਜਿਦ ਨੂੰ ਇਸ ਤਰੀਕੇ ਨਾਲ ਮੁੱਦਾ ਕਿਸ ਨੇ ਬਣਾਇਆ।' ਉਨ੍ਹਾਂ ਕਿਹਾ, 'ਮੈਨੂੰ ਲਗਦਾ ਹੈ ਕਿ ਇਸ ਦੇਸ਼ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਨਾ ਹੁੰਦਾ ਤਾਂ ਸ਼ਾਇਦ ਦੇਸ਼ ਨਾ ਹੁੰਦਾ। ਅੱਜ ਦੇਸ਼ ਵਿਚ ਲੋਕਤੰਤਰ ਵੀ ਬਚਿਆ ਹੈ ਅਤੇ ਇਸ ਲੋਕਤੰਤਰ ਦੀ ਮਜ਼ਬੂਤੀ ਨਾਲ ਪੂਰੇ ਦੇਸ਼ ਅਤੇ ਦੁਨੀਆਂ ਵਿਚ ਭਾਰਤ ਦਾ ਸਵੈਮਾਣ ਵਧਿਆ। ਸੰਘ ਅਪਣੇ ਆਪ ਵਿਚ ਸ਼ਬਦ ਜਾਂ ਸੰਸਥਾ ਨਹੀਂ ਸਗੋਂ ਵੱਡਾ ਅੰਦੋਲਨ ਹੈ ਜਿਹੜਾ ਦੇਸ਼ ਅਤੇ ਦੁਨੀਆਂ ਨੂੰ ਬਦਲ ਸਕਦਾ ਹੈ।'
Without RSS, there would have been no Hindustan : Satish Poonia
ਜ਼ਿਕਰਯੋਗ ਹੈ ਕਿ ਜੱਟ ਨੇਤਾ ਪੂਨੀਆ ਮੂਲ ਰੂਪ ਵਿਚ ਰਾਜਗੜ੍ਹ ਦੇ ਹਨ ਅਤੇ ਆਮੇਰ ਤੋਂ ਵਿਧਾਇਕ ਹਨ। ਲਗਭਗ ਡੇਢ ਦਹਾਕਿਆਂ ਤੋਂ ਭਾਜਪਾ ਦੇ ਪ੍ਰਦੇਸ਼ ਆਗੂ ਰਹੇ ਹਨ ਅਤੇ ਸੂਬਾਈ ਬੁਲਾਰੇ ਵੀ ਹਨ।