
ਮਹਾਂਰਾਸ਼ਟਰ ਦੇ ਇਕ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ-ਨੀਤ ਸਰਕਾਰ ਨੇ ਸੂਬੇ ਵਿਚ ਸ਼ਰਾਬ ਦੀ ਆਨਲਾਈਨ ਵਿਕਰੀ ਅਤੇ ਹੋਮ ਡਿਲੀਵਰੀ...
ਮੁੰਬਈ (ਭਾਸ਼ਾ) : ਮਹਾਂਰਾਸ਼ਟਰ ਦੇ ਇਕ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ-ਨੀਤ ਸਰਕਾਰ ਨੇ ਸੂਬੇ ਵਿਚ ਸ਼ਰਾਬ ਦੀ ਆਨਲਾਈਨ ਵਿਕਰੀ ਅਤੇ ਹੋਮ ਡਿਲੀਵਰੀ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਬਾਅਦ ਵਿਚ ਬਿਆਨ ਦਿਤਾ ਕਿ ਇਸ ਸਬੰਧ ਵਿਚ ਕੇਵਲ ਇਕ ਪ੍ਰਸਤਾਵ ਪ੍ਰਾਪਤ ਹੋਇਆ ਹੈ। ਆਬਕਾਰੀ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਦੱਸਿਆ, “ਅਸੀ ਨਸ਼ੇ ਵਿਚ ਧੁੱਤ ਹੋ ਕੇ ਗੱਡੀ ਚਲਾਉਣ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੁੰਦੇ ਹਾਂ। ਸ਼ਰਾਬ ਨੂੰ ਘਰ ਤੱਕ ਪਹੁੰਚਾਉਣ ਲਈ ਇਸ ਵਿਚ ਮਦਦ ਮਿਲੇਗੀ।”
Chandrashekhar Bawankule ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਚ ਵਿਸਥਾਰ ਨਾਲ ਨਹੀਂ ਦੱਸਿਆ ਕਿ ਇਹ ਫ਼ੈਸਲਾ ਕਦੋਂ ਤੋਂ ਲਾਗੂ ਹੋਵੇਗਾ। ਹਾਲਾਂਕਿ ਇਸ ਘੋਸ਼ਣਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਸ਼ਰਾਬ ਦਾ ਵਿਰੋਧ ਕਰਨ ਵਾਲੇ ਕਰਮਚਾਰੀਆਂ ਦੀਆਂ ਪ੍ਰਤੀਕਿਰਿਆਵਾਂ ਦੇ ਡਰ ਤੋਂ ਮੰਤਰੀ ਨੇ ਬਾਅਦ ਵਿਚ ਕਿਹਾ ਕਿ ਕੇਵਲ ਇਕ ਪ੍ਰਸਤਾਵ ਪ੍ਰਾਪਤ ਹੋਇਆ ਹੈ। ਬਾਵਨਕੁਲੇ ਨੇ ਨਾਗਪੁਰ ਵਿਚ ਮੀਡੀਆ ਨੂੰ ਕਿਹਾ, “ਸਾਨੂੰ ਘਰ ਤੋਂ ਸ਼ਰਾਬ ਦੀ ਆਨਲਾਈਨ ਖਰੀਦ ਲਈ ਇਕ ਨੀਤੀ ਬਣਾਉਣ ਲਈ ਬੇਨਤੀ ਦੀ ਅਰਜ਼ੀ ਪ੍ਰਾਪਤ ਹੋਈ ਸੀ। ਹਾਲਾਂਕਿ ਸਰਕਾਰ ਨੇ ਇਸ ਬਾਰੇ ਵਿਚ ਸੋਚਿਆ ਨਹੀਂ ਹੈ, ਨਾ ਹੀ ਇਸ ਬਾਰੇ ਵਿਚ ਕੋਈ ਨੀਤੀ ਬਣਾਈ ਹੈ।
refuse to allow online liquor saleਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਹਾਲ ਹੀ ਵਿਚ ਰਾਜ ਵਿਚ ਵਾਟਸਐਪ ਗਰੁੱਪ ਦੇ ਮਾਧਿਅਮ ਨਾਲ ਆਰਡਰ ਲੈ ਕੇ ਗਾਹਕਾਂ ਦੇ ਘਰ ਤੱਕ ਵਿਦੇਸ਼ੀ ਸ਼ਰਾਬ ਉਪਲੱਬਧ ਕਰਾਉਣ ਵਾਲੀਆਂ ਸ਼ਰਾਬ ਦੀਆਂ 35 ਦੁਕਾਨਾਂ ਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਹੈ। ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਦੇ ਇਕ ਉੱਤਮ ਅਧਿਕਾਰੀ ਨੇ ਕਿਹਾ ਕਿ ਇਸ ਫ਼ੈਸਲੇ ਦੇ ਪਿਛੇ ਮੁਨਾਫ਼ਾ ਵਧਾਉਣਾ ਵੀ ਇਕ ਮੁੱਖ ਲਕਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਉੱਚ ਅਦਾਲਤ ਦੇ ਹੁਕਮ ਦੇ ਚਲਦੇ ਰਾਜ ਮਾਰਗ ਦੇ ਨੇੜੇ ਸਥਿਤ ਕਰੀਬ 3,000 ਸ਼ਰਾਬ ਦੀਆਂ ਦੁਕਾਨਾਂ ਦੇ ਬੰਦ ਹੋਣ ਕਾਰਨ ਸਰਕਾਰ ਨੂੰ ਚੰਗੇ ਭਲੇ ਆਬਕਾਰੀ ਕਰ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ।
Alcoholਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਦੀ ਵਜ੍ਹਾ ਕਾਰਨ ਸੂਬੇ ਦੇ ਖ਼ਜ਼ਾਨੇ ਵਿਚ ਥੋੜ੍ਹੀ ਹੋਰ ਕਮੀ ਦਰਜ ਕੀਤੀ ਗਈ ਸੀ।