
ਬੱਚਿਆਂ ਤੋਂ ਉਨ੍ਹਾਂ ਦੇ ਮਾਪੇ ਕਈ ਤਰ੍ਹਾਂ ਦੀਆਂ ਉਮੀਦਾਂ ਰੱਖਦੇ ਹਨ ਪਰ ਕਈ ਬੱਚੇ ਉਮੀਦਾਂ ਤੋਂ ਜਿਆਦਾ ਕਰ ਦਿਖਾਉਂਦੇ ਹਨ।...
ਨਵੀਂ ਦਿੱਲੀ : ਬੱਚਿਆਂ ਤੋਂ ਉਨ੍ਹਾਂ ਦੇ ਮਾਪੇ ਕਈ ਤਰ੍ਹਾਂ ਦੀਆਂ ਉਮੀਦਾਂ ਰੱਖਦੇ ਹਨ ਪਰ ਕਈ ਬੱਚੇ ਉਮੀਦਾਂ ਤੋਂ ਜਿਆਦਾ ਕਰ ਦਿਖਾਉਂਦੇ ਹਨ। ਕੁਝ ਅਜਿਹਾ ਹੀ ਹੋਇਆ ਹੈ ਆਸ਼ਟ੍ਰੇਲੀਆਂ 'ਚ ਵੀ ਜਿੱਥੇ ਇੱਕ ਅੱਠ ਸਾਲਾ ਬੱਚੇ ਨੇ ਆਪਣੇ ਤੋਂ ਕਈ ਗੁਣਾ ਭਾਰੀ ਸ਼ਾਰਕ ਮੱਛੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਇਸ ਬੱਚੇ ਦਾ ਨਾਮ ਜੇਡੇਨ ਮੇਲੋਰੇ ਹੈ ਅਤੇ ਇਸ ਬੱਚੇ ਨੇ 314 ਕਿੱਲੋਂ ਦੀ ਸ਼ਾਰਕ ਮੱਛੀ ਨੂੰ ਫੜ ਕੇ 22 ਸਾਲਾ ਪੁਰਾਣਾ ਰਿਕਾਰਡ ਤੋੜਿਆ ਹੈ।
Eight year old child
ਜੇਡੇਨ ਇਹ ਕੰਮ ਸਿਡਨੀ ਤੋਂ 160 ਕਿੱਲੋਮੀਟਰ ਦੂਰ ਬ੍ਰਾਊਨ ਮਾਉਂਟੇਨ ਦੇ ਨੇੜੇ ਕੀਤਾ ਹੈ ਅਤੇ ਇਸ ਸਮੇਂ ਉਸ ਦੇ ਪਿਤਾ ਵੀ ਨਾਲ ਸਨ। ਜੇਡੇਨ ਦੇ ਪਿਤਾ ਨੇ ਦੱਸਿਆ ਕਿ ਉਹ ਹੈਕਿੰਗ ਫਿਸ਼ਿੰਗ ਕਲੱਬ ਦਾ ਮੈਂਬਰ ਹੈ ਅਤੇ ਉਹ ਫਿਸ਼ਿੰਗ ਕਰਨਾ ਸਿੱਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਡੇਨ ਦੀ ਜਿੱਦ 'ਤੇ ਹੀ ਉਹ ਫਿਸ਼ਿੰਗ ਕਰਨ ਲਈ ਗਏ ਸਨ ਤਾਂ ਇੱਕ ਸ਼ਾਰਕ ਮੱਛੀ ਉਨ੍ਹਾਂ ਦੇ ਪਿੱਛੇ ਆ ਰਹੀ ਸੀ।
Eight year old child
ਇਸ ਮੱਛੀ 'ਤੇ ਜਿਉਂ ਹੀ ਜੇਡੇਨ ਦੀ ਨਜ਼ਰ ਪਈ ਤਾਂ ਉਸ ਨੇ ਤੁਰੰਤ ਕਾਂਟਾ ਅਤੇ ਜਾਲ ਸਿੱਟ ਕੇ ਮੱਛੀ ਫੜ ਨੂੰ ਲਿਆ। ਮੱਛੀ ਨੂੰ ਉੱਪਰ ਕਿਸ਼ਤੀ 'ਚ ਖਿੱਚਣ ਵਿੱਚ ਉਨ੍ਹਾਂ ਨੇ ਹੀ ਉਸ ਦੀ ਮਦਦ ਕੀਤੀ। ਦੱਸ ਦਈਏ ਕਿ ਸਾਲ 1997 'ਚ ਇਆਨ ਹਿੱਸੇ ਨਾਮਕ ਇੱਕ ਵਿਅਕਤੀ ਨੇ 312 ਕਿੱਲੋ ਦੀ ਟਾਇਗਰ ਸ਼ਾਰਕ ਨੂੰ ਫੜ ਕੇ ਇੱਕ ਰਿਕਾਰਡ ਬਣਾਇਆ ਸੀ। ਜਿਹੜਾ ਕਿ 22 ਸਾਲ ਬਾਅਦ ਜੇਡੇਨ ਨੇ ਤੋੜਦਿਆਂ ਨਵਾਂ ਰਿਕਾਰਡ ਆਪਣੇ ਨਾਮ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।