ਦੀਵਾਲੀ ਮੌਕੇ ਅਯੋਧਿਆ ‘ਚ ਜਗਾਏ ਜਾਣਗੇ 4 ਲੱਖ ਦੀਵੇ, ਵਿਸ਼ਵ ਰਿਕਾਰਡ ਟੁੱਟੇਗਾ
Published : Oct 13, 2019, 6:07 pm IST
Updated : Oct 13, 2019, 6:07 pm IST
SHARE ARTICLE
Ayodhya
Ayodhya

ਅਯੋਧਿਆ 'ਚ ਦੀਵਾਲੀ ਦੇ ਮੌਕੇ ਜਗਾਏ ਜਾਂਦੇ ਦੀਵੇ ਦੇਸ਼-ਦੁਨੀਆ ਵਿਚ ਪਹਿਚਾਣ ਬਣਾ ਚੁੱਕਾ ਹੈ...

ਲਖਨਊ: ਅਯੋਧਿਆ 'ਚ ਦੀਵਾਲੀ ਦੇ ਮੌਕੇ ਜਗਾਏ ਜਾਂਦੇ ਦੀਵੇ ਦੇਸ਼-ਦੁਨੀਆ ਵਿਚ ਪਹਿਚਾਣ ਬਣਾ ਚੁੱਕਾ ਹੈ। ਇਸ ਵਾਰ ਦੀਵਿਆਂ ਦੇ ਤਿਉਹਾਰ ਨੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਬਣਾਉਣ ਦੀ ਤਿਆਰੀ ਹੈ। 24 ਤੋਂ 26 ਅਕਤੂਬਰ ਵਿਚਾਲੇ ਅਯੋਧਿਆ ਵਿਚ ਇਸ ਵਾਰ ਲੱਗਭਗ 4 ਲੱਖ ਦੀਵੇ ਜਗਾ ਕੇ ਉਸ ਵਰਲਡ ਰਿਕਾਰਡ ਨੂੰ ਤੋੜਨ ਦੀ ਤਿਆਰੀ ਹੈ, ਜੋ ਪਿਛਲੇ ਸਾਲ 3 ਲੱਖ ਦੀਵੇ ਜਗਾ ਕੇ ਬਣਾਇਆ ਗਿਆ ਸੀ।

AyodhyaAyodhya

ਪਿਛਲੇ ਸਾਲ ਪਵਿੱਤਰ ਸਰਯੂ ਨਦੀ ਦੇ ਕੰਢੇ ਜਗਾਏ ਗਏ ਇਹ ਦੀਵੇ ਲੱਗਭਗ 45 ਮਿੰਟ ਤਕ ਜਗੇ ਅਤੇ ਇਨ੍ਹਾਂ ਦੀ ਸ਼ਾਨ ਦੀ ਦੇਸ਼-ਦੁਨੀਆ ਵਿਚ ਖੂਬ ਚਰਚਾ ਹੋਈ।ਭਾਜਪਾ ਦੇ ਉੱਤਰ ਪ੍ਰਦੇਸ਼ ਬੁਲਾਰੇ ਹਰੀਚੰਦਰ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤੀ ਸੱਭਿਆਚਾਰ 'ਚ ਇਹ ਇਕ ਅਜਿਹਾ ਤਿਉਹਾਰ ਹੈ, ਜੋ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਹ ਹਨ੍ਹੇਰੇ ਨੂੰ ਰੌਸ਼ਨੀ ਵਿਚ ਬਦਲਣ ਦਾ ਤਿਉਹਾਰ ਹੈ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਦੀਵਿਆਂ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਫੈਸਲਾ ਨਿਸ਼ਚਿਤ ਤੌਰ 'ਤੇ ਉਤਸ਼ਾਹ ਵਾਲਾ ਹੈ।

AyodhyaAyodhya

ਹਰੀਚੰਦਰ ਨੇ ਦੱਸਿਆ ਕਿ ਅਯੁੱਧਿਆ 'ਚ ਇਸ ਵਾਰ ਦੀਵਾਲੀ 'ਤੇ ਜ਼ਿਆਦਾ ਜਗਮਗ ਹੋਵੇਗੀ। ਸੂਬਾ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ 24, 25 ਅਤੇ 26 ਅਕਤੂਬਰ ਦੇ ਇਸ ਆਯੋਜਨ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਹੈ। ਅਯੁੱਧਿਆ ਦੇ 13 ਪ੍ਰਮੁੱਖ ਮੰਦਰਾਂ 'ਚ 3 ਦਿਨ ਤਕ ਹਰ ਦਿਨ 5001 ਦੀਵੇ ਜਗਾਏ ਜਾਣਗੇ। ਇਸ ਤੋਂ ਇਲਾਵਾ ਨਗਰ ਦੇ ਸਾਰੇ 10,000 ਮੰਦਰਾਂ ਅਤੇ ਘਰਾਂ ਵਿਚ ਵੀ ਦੀਵੇ ਜਗਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ, ਅਯੁੱਧਿਆ ਨਗਰ ਨਿਗਮ ਅਤੇ ਸ਼ਹਿਰ ਦੇ ਵੱਡੇ ਸਿੱਖਿਆ ਸੰਸਥਾ ਇਸ ਮੁਹਿੰਮ 'ਚ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement