
ਤੇਜ਼ ਰਫ਼ਤਾਰ ਮਾਲ-ਗੱਡੀ ਅਚਾਨਕ ਪਟੜੀ ਤੋਂ ਹੇਠਾਂ ਉਤਰ ਗਈ ਅਤੇ ਕਰੀਬ ਸੌ ਮੀਟਰ ਤੋਂ ਜ਼ਿਆਦਾ ਘਸੀਟਦੀ ਗਈ।
ਕਾਨਪੁਰ (ਦੇਹਾਤ) : ਨਵੀਂ ਦਿੱਲੀ-ਹਾਵੜਾ ਰੇਲ ਮਾਰਗ 'ਤੇ ਅੱਜ ਸਵੇਰੇ ਮਾਲ-ਗੱਡੀ ਪਟੜੀ ਤੋਂ ਹੇਠਾਂ ਉੱਤਰ ਗਈ ਅਤੇ 24 ਡੱਬੇ ਪਲਟ ਗਏ ਜਿਸ ਨਾਲ ਇਸ ਤੋਂ ਕਰੀਬ ਸੌ ਮੀਟਰ ਤੱਕ ਪਟੜੀ ਪੁੱਟੀ ਗਈ। ਜਾਣਕਾਰੀ ਅਨੁਸਾਰ ਡੱਬੇ ਆਪਸ ਵਿੱਚ ਭਿੜਨ ਮਗਰੋਂ ਦੂਜੇ ਟ੍ਰੈਕਾਂ 'ਤੇ ਜਾ ਡਿੱਗੇ ਜਿਸ ਕਾਰਨ ਨਵੀਂ ਦਿੱਲੀ-ਹਾਵੜਾ ਰੇਲ ਮਾਰਗ 'ਤੇ ਗੱਡੀਆਂ ਦੀ ਆਵਾਜਾਈ ਬੰਦ ਹੋ ਗਈ ਹੈ।
Accident
ਹੋਰ ਪੜ੍ਹੋ: ਬੇਅਦਬੀ ਕਰਨ ਦੇ ਦੋਸ਼ 'ਚ ਨਿਹੰਗ ਸਿੰਘਾਂ ਨੇ ਵੱਢਿਆ ਵਿਅਕਤੀ ਦਾ ਗੁੱਟ ਤੇ ਲੱਤ! ਮਾਹੌਲ ਹੋਇਆ ਤਣਾਅਪੂਰਨ
ਦੱਸ ਦਈਏ ਕਿ ਇਹ ਹਾਦਸਾ ਅੰਬਿਆਪੁਰ ਸਟੇਸ਼ਨ ਕੋਲ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਵਾਪਰਿਆ ਜਦੋਂ ਗੱਡੀ ਖਾਲੀ ਡੱਬੇ ਲੈ ਕੇ ਕਾਨਪੁਰ ਜਾ ਰਹੀ ਸੀ। ਜਾਣਕਾਰੀ ਅਨੁਸਾਰ ਅੰਬਿਆਪੁਰ ਰੇਲਵੇ ਸਟੇਸ਼ਨ ਕੋਲ ਤੇਜ਼ ਰਫ਼ਤਾਰ ਮਾਲ-ਗੱਡੀ ਅਚਾਨਕ ਪਟੜੀ ਤੋਂ ਹੇਠਾਂ ਉਤਰ ਗਈ ਅਤੇ ਕਰੀਬ ਸੌ ਮੀਟਰ ਤੋਂ ਜ਼ਿਆਦਾ ਘਸੀਟਦੀ ਗਈ।
ਹੋਰ ਪੜ੍ਹੋ: ਅਮਰੀਕਾ ਵਿਚ ਨਿਲਾਮ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ 2 ਵਿਰਾਸਤੀ ਮੇਜ਼ਾਂ
ਜਦੋਂ ਚਾਲਕ ਨੇ ਮਾਲ-ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤਾ ਤਾਂ ਡੱਬੇ ਆਪਸ ਵਿੱਚ ਟਕਰਾਉਂਦੇ ਗਏ। ਦੱਸ ਦਈਏ ਕਿ ਪਟੜੀ ਤੋਂ ਲੱਥੇ ਤਿੰਨ ਡੱਬੇ ਦਿੱਲੀ-ਹਾਵੜਾ ਰੇਲ ਲਾਈਨ ਦੀਆਂ ਹੋਰ ਪਟੜੀਆਂ 'ਤੇ ਜਾ ਡਿੱਗੇ ਜਦਕਿ ਪੰਜ ਹੋਰ ਡੱਬੇ ਦੂਜੇ ਪਾਸੇ ਤਲਾਬ ਵਿੱਚ ਜਾ ਡਿੱਗੇ।
train derail
ਹਾਦਸੇ ਤੋਂ ਬਾਅਦ ਚਾਲਕ ਅਤੇ ਗਾਰਡ ਨੇ ਅੰਬਿਆਪੁਰ ਸਟੇਸ਼ਨ 'ਤੇ ਸੂਚਨਾ ਦਿੱਤੀ ਜਿਸ ਮਗਰੋਂ ਨਵੀਂ ਦਿੱਲੀ-ਹਾਵੜਾ ਰੇਲ ਮਾਰਗ 'ਤੇ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤਾ ਗਈ ਹੈ। ਜਾਣਕਾਰੀ ਮਿਲਣ ਮਗਰੋਂ ਰੇਲਵੇ ਸਟਾਫ਼ ਅਤੇ ਤਕਨੀਕੀ ਟੀਮ ਘਟਨਾ ਸਥਾਨ 'ਤੇ ਪਹੁੰਚ ਗਏ ਹਨ।ਅੰਬਿਆਪੁਰ ਸਟੇਸ਼ਨ ਮਾਸਟਰ ਪਵਨ ਕੁਮਾਰ ਨੇ ਦੱਸਿਆ ਕਿ ਮਾਲ-ਗੱਡੀ ਨਿਕਲਣ ਸਮੇਂ ਤੇਜ਼ ਆਵਾਜ਼ ਆ ਰਹੀ ਸੀ। ਵਾਕੀ ਟਾਕੀ ਰਾਹੀਂ ਚਾਲਕ ਨੂੰ ਇਸ ਬਾਬਤ ਜਾਣੂ ਕਰਵਾਇਆ ਪਰ ਉਦੋਂ ਤੱਕ ਹਾਦਸਾ ਵਾਪਰ ਚੁੱਕਾ ਸੀ।