CISF ਦੇ ਜਵਾਨ ਨੇ ਦਹੇਜ ਖਿਲਾਫ਼ ਪੈਦਾ ਕੀਤੀ ਮਿਸਾਲ, 11 ਲੱਖ ਦੀ ਜਗ੍ਹਾਂ ਲਏ 11 ਰੁਪਏ
Published : Nov 15, 2019, 1:50 pm IST
Updated : Nov 15, 2019, 2:50 pm IST
SHARE ARTICLE
Rajasthan Jaipur CISF Constable Jitendra Singh Refuses RS 11 lakh Dowry At Wedding
Rajasthan Jaipur CISF Constable Jitendra Singh Refuses RS 11 lakh Dowry At Wedding

ਸੀਆਈਐਸਐਫ ਦੇ ਜਵਾਨ ਨੇ ਦਾਜ ਵਿਚ ਮਿਲੇ 11 ਲੱਖ ਰੁਪਏ ਆਪਣੇ ਸੁਹਰੇ ਪਰਵਾਰ ਨੂੰ ਵਾਪਸ ਕਰ ਦਿੱਤੇ। ਇਸ ਦੀ ਬਜਾਏ, ਉਸਨੇ ਦੁਲਹਨ ਦੇ ਮਾਪਿਆਂ ਤੋਂ ਦਾਜ ਵਜੋਂ 11....

ਰਾਜਸਥਾਨ- ਕਈ ਸਾਲਾਂ ਤੋਂ ਚੱਲੀ ਆ ਰਹੀ ਦਹੇਜ ਦੀ ਰਸਮ ਨੂੰ ਇਕ ਜਵਾਨ ਨੇ ਤੋੜ ਦਿੱਤਾ ਹੈ। ਲੋਕਾਂ ਦਾ ਕਹਿਣਾਹੈ ਕਿ ਲੜਕੀ ਦਾ ਵਿਆਹ ਦਾਜ ਤੋਂ ਬਗੈਰ ਅਧੂਰਾ ਹੈ। ਸੀਆਈਐਸਐਫ ਦੇ ਜਵਾਨ ਨੇ ਦਾਜ ਵਿਚ ਮਿਲੇ 11 ਲੱਖ ਰੁਪਏ ਆਪਣੇ ਸੁਹਰੇ ਪਰਵਾਰ ਨੂੰ ਵਾਪਸ ਕਰ ਦਿੱਤੇ। ਇਸ ਦੀ ਬਜਾਏ, ਉਸਨੇ ਦੁਲਹਨ ਦੇ ਮਾਪਿਆਂ ਤੋਂ ਦਾਜ ਵਜੋਂ 11 ਰੁਪਏ ਅਤੇ ਇੱਕ ਨਾਰੀਅਲ ਲੈ ਲਿਆ। ਉਸ ਦੇ ਇਸ ਕਦਮ ਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ।

Rajasthan Jaipur BSF Constable Jitendra Singh Refuses RS 11 lakh Dowry At WeddingRajasthan Jaipur CISF Constable Jitendra Singh Refuses RS 11 lakh Dowry At Wedding

ਲਾੜਾ ਜਤਿੰਦਰ ਸਿੰਘ ਖੁਸ਼ ਹੈ ਕਿ ਉਸਦੀ ਲਾੜੀ ਐਲਐਲਬੀ ਅਤੇ ਐਲਐਲਐਮ ਗ੍ਰੈਜੂਏਟ ਹੈ ਅਤੇ ਪੀਐਚਡੀ ਕਰ ਰਹੀ ਹੈ। ਜਤਿੰਦਰ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਲਾੜੀ ਨੂੰ ਹੋਰ ਪੜਾਉਣਗੇ ਅਤੇ ਉਸ ਨੂੰ ਇਕ ਵੱਡਾ ਅਫ਼ਸਰ ਬਣਾਉਣਗੇ। 8 ਨਵੰਬਰ ਨੂੰ ਵਿਆਹ ਦੌਰਾਨ ਲਾੜੀ ਦੇ 59 ਸਾਲਾ ਪਿਤਾ ਨੇ ਲਾੜੇ ਜਤਿੰਦਰ ਨੂੰ ਸ਼ਗਨ ਵਜੋਂ 11 ਲੱਖ ਰੁਪਏ ਦੀ ਪਲੇਟ ਸੌਂਪ ਦਿੱਤੀ, ਤਾਂ ਲਾੜੇ ਨੇ ਆਪਣੇ ਹੱਥ ਆਪਣੇ ਸਹੁਰੇ ਅੱਗੇ ਜੋੜ ਲਏ ਅਤੇ ਪੈਸੇ ਨਾਲ ਭਰੀ ਥਾਲੀ ਵੀ ਵਾਪਸ ਕਰ ਦਿੱਤੀ।

ਇਸ ਤੋਂ ਬਾਅਦ, ਲਾੜੀ ਦੇ ਪਿਤਾ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਲਾੜੇ ਨੇ ਕਿਹਾ, "ਚੰਚਲ (ਲਾੜੀ) ਰਾਜਸਥਾਨ ਨਿਆਂਇਕ ਸੇਵਾ ਦੀ ਤਿਆਰੀ ਕਰ ਰਹੀ ਹੈ ਅਤੇ ਜੇ ਉਹ ਮੈਜਿਸਟਰੇਟ ਬਣ ਜਾਂਦੀ ਹੈ, ਤਾਂ ਮੇਰੇ ਪਰਵਾਰ ਲਈ ਪੈਸੇ ਨਾਲੋਂ ਜ਼ਿਆਦਾ ਚੰਚਲ ਦੀ ਪੜ੍ਹਾਈ ਦਾ ਜ਼ਿਆਦਾ ਮੁੱਲ ਹੋਵੇਗਾ। ਲਾੜੀ ਦੇ ਪਿਤਾ ਗੋਵਿੰਦ ਸਿੰਘ ਸ਼ੇਖਾਵਤ ਨੇ ਕਿਹਾ, “ਜਦੋਂ ਤਜਿੰਦਰ ਨੇ ਪੈਸੇ ਵਾਪਸ ਕੀਤੇ ਤਾਂ ਉਹ ਘਬਰਾ ਗਿਆ। ਉਸ ਨੇ ਸੋਚਿਆ ਕਿ ਕਿਤੇ ਲਾੜੇ ਦਾ ਪਰਿਵਾਰ ਵਿਆਹ ਦੇ ਪ੍ਰਬੰਧ ਤੋਂ ਖੁਸ਼ ਨਹੀਂ ਹੈ ਪਰ ਬਾਅਦ ਵਿਚ ਉਹਨਾਂ ਨੂੰ ਪਤਾ ਲੱਗਿਆ ਕਿ ਪਰਿਵਾਰ ਦਹੇਜ ਦੇਣ ਦੇ ਸਖ਼ਤ ਵਿਰੁੱਧ ਸੀ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement