ਦੋ ਸਾਲਾਂ ਦੇ ਬੱਚੇ ਦੀ ਮਾਂ ਨੇ ਦਹੇਜ ਤੋਂ ਤੰਗ ਆਕੇ ਲਿਆ ਫ਼ਾਹਾ
Published : Oct 20, 2019, 4:45 pm IST
Updated : Oct 20, 2019, 5:45 pm IST
SHARE ARTICLE
Girl committed suicide
Girl committed suicide

ਮ੍ਰਿਤਕ ਲੜਕੀ ਦੋ ਸਾਲ ਦਾ ਛੋਟਾ ਬੱਚਾ ਪਿੱਛੇ ਛੱਡ ਗਈ

ਤਲਵੰਡੀ ਸਾਬੋਂ: ਤਲਵੰਡੀ ਸਾਬੋਂਦੇ ਪਿੰਡ ਲੇਲੇਵਾਲਾ ਤੋਂ ਇੱਕ ਰਿਸ਼ਤਿਆਂ ਨੂੰ ਤਾਰ ਤਾਰ ਕਾਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦਹੇਜ ਦੀ ਅੱਗ ਨੇ ਮਾਂ ਬਾਪ ਦੀ ਇੱਕ ਲਾਡਲੀ ਧੀ ਨੂੰ ਆਪਣੀ ਅੱਗ ਵਿਚ ਭਸਮ ਕਰ ਦਿੱਤਾ। ਮ੍ਰਿਤਕ ਦਾ ਨਾਮ ਕਿਰਨਪ੍ਰੀਤ ਕੌਰ ਹੈ ਅਤੇ ਇਹ ਵਿਔਹਤਾ ਲੜਕੀ ਦਹੇਜ ਦੀ ਭੇਂਟ ਚੜ੍ਹ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਿਰਨਪ੍ਰੀਤ ਕੌਰ ਦਾ ਸਾਢੇ ਕੁ ਤਿੰਨ ਸਾਲ ਪਹਿਲਾਂ ਵਿਆਹ ਕੀਤਾ ਗਿਆ ਸੀ ਅਤੇ ਜਿੰਨਾ ਹੋ ਸਕਿਆ ਵਿਆਹ ਦੇ ਵਿਚ ਦਹੇਜ ਦਿੱਤਾ ਗਿਆ।

KiranKiranpreet Kaur

ਜਿਸ ਤੋਂ ਸਹੁਰਾ ਪਰਿਵਾਰ ਸੰਤੁਸ਼ਟ ਨਹੀਂ ਹੋਇਆ ਅਤੇ ਹਰ ਰੋਜ਼ ਕਿਰਨ ਅਗੇ ਨਵੀਂ ਨਵੀਂ ਫ਼ਰਮਾਇਸ਼ ਰੱਖੀ ਜਾਣ ਲੱਗੀ ਪਰ ਡਿਮਾਂਡ ਪੂਰੀ ਨਾ ਹੋਣ ਕਾਰਨ ਕਿਰਨ ਨੂੰ ਪਰੇਸ਼ਾਨ ਤਾਂ ਕੀਤਾ ਹੀ ਜਾਂਦਾ ਸੀ। ਕੁੜੀ ਦੇ ਪਰਵਾਰ ਵਾਲਿਆਂ ਨੇ ਦਸਿਆ ਕਿ ਉਸ ਨੂੰ ਵਿਆਹ ਤੋਂ ਮਗਰੋਂ ਨਿਤ ਤੰਗ, ਪਰੇਸ਼ਾਨ ਕੀਤਾ ਜਾਣ ਲੱਗਿਆ। ਉਹਨਾਂ ਨੂੰ ਸਹੁਰਿਆਂ ਦੇ ਗੁਆਂਢੀਆਂ ਨੇ ਫੋਨ ਕਰ ਕੇ ਦਸਿਆ ਸੀ ਕਿ ਉਹਨਾਂ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ।

Talwandi SabhoTalwandi Sabo

ਪਰ ਇਸ ਦੀ ਜਾਣਕਾਰੀ ਉਸ ਦੇ ਸਹੁਰੇ ਪਰਵਾਰ ਨੇ ਨਹੀਂ ਸੀ ਦਿੱਤੀ। ਹੁਣ ਉਸ ਨਾਲ ਕੁੱਟਮਾਰ ਵੀ ਸ਼ੁਰੂ ਹੋ ਗਈ ਸੀ ਜਿਸ ਤੋਂ ਤੰਗ ਆ ਕੇ ਕਿਰਨ ਨੇ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਉਧਰ ਪੁਲਿਸ ਸੂਚਨਾ ਮਿਲਣ ਤੇ ਪਹੁੰਚੀ ਤਾਂ ਲਾਸ਼ ਨੂੰ ਕਬਜ਼ਾ ਲੈ ਲਿਆ ਗਿਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਜਤਾਇਆ ਹੈ।

ਪਰ ਉਹਨਾਂ ਨੂੰ ਸਾਰਾ ਦਿਨ ਹੋ ਗਿਆ ਹੈ ਥਾਣੇ ਵਿਚ ਬੈਠਿਆਂ ਨੂੰ ਪਰ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ। ਦੱਸ ਦਈਏ ਕਿ ਮ੍ਰਿਤਕ ਲੜਕੀ ਆਪਣੇ ਪਿਛੇ ਆਪਣਾ ਇੱਕ ਦੋ ਸਾਲ ਦਾ ਬੱਚਾ ਛੱਡ ਗਈ। ਜਿਸ ਨੂੰ ਹੁਣ ਸਾਰੀ ਉਮਰ ਮਾਂ ਦਾ ਪਿਆਰ ਅਤੇ ਮਮਤਾ ਨਹੀਂ ਮਿਲੇਗੀ ਕਿਉਂਕਿ ਦਾਜ ਦੇ ਲੋਭੀਆਂ ਨੇ ਉਸ ਬੱਚੇ ਕੋਲੋਂ ਉਸ ਦੀ ਮਾਂ ਨੂੰ ਖੋਹ ਲਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement