
ਗੁਜਰਾਤ ਵਿਚ ਫਿਰ ਤੋਂ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਹੈ। ਸੂਰਤ ਜ਼ਿਲ੍ਹੇ ਦੇ ਪਿੰਡ ਜਿੰਜੂਦਾ ਤੋਂ 120 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ।
ਮੋਰਬੀ: ਗੁਜਰਾਤ ਵਿਚ ਫਿਰ ਤੋਂ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ ਹੈ। ਸੂਰਤ ਜ਼ਿਲ੍ਹੇ ਦੇ ਪਿੰਡ ਜਿੰਜੂਦਾ ਤੋਂ 120 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 600 ਕਰੋੜ ਰੁਪਏ ਦੱਸੀ ਜਾ ਰਹੀ ਹੈ। ਗੁਜਰਾਤ ਐਕਸ਼ਨ ਟਾਸਕ ਫੋਰਸ (ਏਟੀਐਸ) ਨੇ ਮੋਰਬੀ ਦੇ ਸ਼ਮਸੁਦੀਨ ਸਈਦ, ਜੱਬਾਰ ਮੁਖਤਾਰ ਹੁਸੈਨ ਅਤੇ ਗੁਲਾਮ ਹੁਸੈਨ ਨੂੰ ਹਿਰਾਸਤ ਵਿਚ ਲਿਆ ਹੈ।
Gujarat ATS Seizes 120 kg Heroin
ਹੋਰ ਪੜ੍ਹੋ: SGGS ਕਾਲਜ ਵਿਖੇ ਯਾਦਗਾਰੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਪਹੁੰਚੇ ਓਲੰਪੀਅਨ ਰੁਪਿੰਦਰਪਾਲ ਸਿੰਘ
ਇਹ ਖੇਪ ਪਾਕਿਸਤਾਨ ਤੋਂ ਸਮੁੰਦਰੀ ਰਾਸਤੇ ਰਾਹੀਂ ਦਵਾਰਕਾ ਪਹੁੰਚਾਈ ਗਈ ਸੀ। ਇਸ ਤੋਂ ਬਾਅਦ ਇਸ ਨੂੰ ਜਿੰਜੂਦਾ ਪਿੰਡ ਦੇ ਇਕ ਘਰ ਵਿਚ ਛੁਪਾ ਕੇ ਰੱਖਿਆ ਗਿਆ। ਕੁਝ ਦਿਨ ਪਹਿਲਾਂ ਦਵਾਰਕਾ ਤੋਂ ਹੀ 60 ਕਿਲੋ ਡਰੱਗ ਜ਼ਬਤ ਕੀਤੇ ਗਏ ਸਨ।ਸੂਬੇ ਦੇ ਪੁਲਿਸ ਮੁਖੀ ਆਸ਼ੀਸ਼ ਭਾਟੀਆ ਨੇ ਦੱਸਿਆ ਕਿ ਇਹ ਖੇਪ ਅਕਤੂਬਰ ਵਿਚ ਪਾਕਿਸਤਾਨੀ ਤਸਕਰਾਂ ਵੱਲੋਂ ਸਪਲਾਈ ਕੀਤੀ ਗਈ ਸੀ। ਇੱਥੋਂ ਇਹ ਖੇਪ ਅਫਰੀਕੀ ਦੇਸ਼ਾਂ ਨੂੰ ਭੇਜੀ ਜਾਣੀ ਸੀ।
Gujarat ATS Seizes 120 kg Heroin
ਹੋਰ ਪੜ੍ਹੋ: ਖੇਤੀਬਾੜੀ ਵਿਭਾਗ ਦੀਆਂ ਅਸਾਮੀਆਂ ਨਾ ਭਰ ਕੇ ਖੇਤੀ ਨੂੰ ਖ਼ਤਮ ਕਰਨ ’ਤੇ ਤੁਲੀ ਕਾਂਗਰਸ ਸਰਕਾਰ: ਸੰਧਵਾਂ
ਭਾਰਤੀ ਜਲ ਸੈਨਾ ਹਾਈ ਅਲਰਟ 'ਤੇ ਸੀ, ਜਿਸ ਕਾਰਨ ਦਵਾਰਕਾ 'ਚ ਹੀ ਖੇਪ ਨੂੰ ਉਤਾਰ ਲ੍ਐ ਗਿਆ। ਇਸ ਦੇ ਲਈ ਸਥਾਨਕ ਮਛੇਰਿਆਂ ਦੀ ਮਦਦ ਲਈ ਗਈ। ਬਾਅਦ ਵਿਚ ਇਸ ਨੂੰ ਸੀਮਿੰਟ ਦੀਆਂ ਬੋਰੀਆਂ ਵਿਚ ਭਰ ਕੇ ਇੱਥੇ ਰੱਖਿਆ ਗਿਆ। ਕੋਸਟ ਗਾਰਡ ਅਤੇ ਜਲ ਸੈਨਾ ਦੇ ਚੌਕਸ ਰਹਿਣ ਕਾਰਨ ਇਹ ਖੇਪ ਅਫਰੀਕਾ ਨਹੀਂ ਭੇਜੀ ਜਾ ਸਕੀ। ਇਸ ਦੌਰਾਨ ਏਟੀਐਸ ਨੂੰ ਇਸ ਦੀ ਜਾਣਕਾਰੀ ਮਿਲ ਗਈ ਸੀ।
Gujarat ATS Seizes 120 kg Heroin
ਹੋਰ ਪੜ੍ਹੋ: ਪੰਜਾਬ ਦੇ AG ਦੀ ਨਿਯੁਕਤੀ ਕਰਨ ਤੋਂ ਭੱਜ ਰਹੀ ਸਰਕਾਰ- ਹਰਪਾਲ ਚੀਮਾ
ਆਸ਼ੀਸ਼ ਭਾਟੀਆ ਨੇ ਅੱਗੇ ਕਿਹਾ ਕਿ ਆਰੋਪੀਆਂ ਤੋਂ ਪੁੱਛਗਿੱਛ ਵਿਚ ਇਹ ਜਾਣਕਾਰੀ ਮਿਲੀ ਹੈ ਕਿ ਡਰੱਗ ਡਿਲੀਵਰੀ ਦੀ ਯੋਜਨਾ ਯੂਏਈ ਦੇ ਡਰੱਗ ਡੀਲਰਜ਼ ਨੇ ਤਿਆਰ ਕੀਤੀ ਸੀ। ਇਸ ਦੀ ਜਾਣਕਾਰੀ ਕੇਂਦਰੀ ਏਜੰਸੀਆਂ ਨੂੰ ਦੇ ਦਿੱਤੀ ਗਈ ਹੈ। ਦੱਸ ਦਈਏ ਕਿ 3 ਸਤੰਬਰ ਨੂੰ ਕੱਛ ਦੇ ਮੁੰਦਰਾ ਬੰਦਰਗਾਹ ਤੋਂ 21 ਹਜ਼ਾਰ ਕਰੋੜ ਰੁਪਏ ਦੀ 2988 ਕਿਲੋਗ੍ਰਾਮ ਡਰੱਗ ਜ਼ਬਤ ਕੀਤੀ ਗਈ ਸੀ। ਡਰੱਗ ਦੀ ਇਹ ਖੇਪ ਟੈਲਕਮ ਪਾਊਡਰ ਦੇ ਰੂਪ ਵਿਚ ਦੋ ਕੰਟੇਨਰਾਂ ਰਾਹੀਂ ਇਰਾਨ, ਅਫਗਾਨਿਸਤਾਨ ਦੇ ਰਸਤੇ ਮੁੰਦਰਾ ਬੰਦਰਗਾਹ ਪਹੁੰਚੀ ਸੀ। ਇਸ ਮਾਮਲੇ 'ਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਐਨਆਈਏ ਮਾਮਲੇ ਦੀ ਜਾਂਚ ਕਰ ਰਹੀ ਹੈ।