
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਆਦਿਵਾਸੀ ਸਮਾਜ ਨੂੰ ਤਰਜੀਹ ਨਾ ਦੇ ਕੇ ਕੀਤੇ ਗਏ ਅਪਰਾਧ ਦਾ ਹਰ ਮੰਚ ਤੋਂ ਜ਼ਿਕਰ ਕੀਤਾ ਜਾਣਾ ਜ਼ਰੂਰੀ ਹੈ।
ਭੋਪਾਲ: ਮੱਧ ਪ੍ਰਦੇਸ਼ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਆਦਿਵਾਸੀ ਸਮਾਜ ਨੂੰ ਉਚਿਤ ਮਹੱਤਵ ਅਤੇ ਤਰਜੀਹ ਨਾ ਦੇ ਕੇ ਕੀਤੇ ਗਏ ਅਪਰਾਧ ਦਾ ਹਰ ਮੰਚ ਤੋਂ ਜ਼ਿਕਰ ਕੀਤਾ ਜਾਣਾ ਜ਼ਰੂਰੀ ਹੈ। ਉਹਨਾਂ ਨੇ ਦੇਸ਼ ਦੀ ਆਜ਼ਾਦੀ ਅਤੇ ਸੱਭਿਆਚਾਰਕ ਯਾਤਰਾ ਵਿਚ ਕਬਾਇਲੀ ਸਮਾਜ ਦੇ ਯੋਗਦਾਨ ਬਾਰੇ ਦੱਸਦਿਆਂ ਆਰੋਪ ਲਾਇਆ ਕਿ ਦਹਾਕਿਆਂ ਤੱਕ ਪਿਛਲੀਆਂ ਸਰਕਾਰਾਂ ਵਲੋਂ ਆਪਣੀ ਸਵਾਰਥੀ ਨੀਤੀ ਨੂੰ ਪਹਿਲ ਦਿੱਤੀ ਅਤੇ ਦੇਸ਼ ਦੀ 10 ਫ਼ੀਸਦੀ ਕਬਾਇਲੀ ਆਬਾਦੀ ਨੂੰ ਅਣਗੌਲਿਆ ਕੀਤਾ ਗਿਆ।
PM Narendra Modi
ਹੋਰ ਪੜ੍ਹੋ: ਗੁਜਰਾਤ ਵਿਚ ਫਿਰ ਬਰਾਮਦ ਕੀਤੀ ਗਈ ਨਸ਼ੇ ਦੀ ਖੇਪ, ਪਾਕਿ ਤੋਂ ਆਈ 600 ਕਰੋੜ ਦੀ 120 ਕਿਲੋ ਹੈਰੋਇਨ ਜ਼ਬਤ
ਬਿਰਸਾ ਮੁੰਡਾ ਦੀ ਜਯੰਤੀ ਮੌਕੇ ਆਯੋਜਤ 'ਜਨ-ਜਾਤੀ ਸਨਮਾਨ ਦਿਵਸ' ਦੌਰਾਨ ਸਥਾਨਕ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, ‘ਅੱਜ ਜਦੋਂ ਅਸੀਂ ਰਾਸ਼ਟਰ ਨਿਰਮਾਣ ਵਿਚ ਜਨਜਾਤੀ ਸਮਾਜ ਬਾਰੇ ਚਰਚਾ ਕਰਦੇ ਹਾਂ ਤਾਂ ਕੁਝ ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਅਜਿਹੇ ਲੋਕਾਂ ਨੰ ਵਿਸ਼ਵਾਸ ਨਹੀਂ ਹੁੰਦਾ ਕਿ ਜਨਜਾਤੀ ਸਮਾਜ ਦਾ ਭਾਰਤ ਦੇ ਸੱਭਿਆਚਾਰ ਵਿਚ ਕਿੰਨਾ ਵੱਡਾ ਯੋਗਦਾਨ ਹੈ’।
PM Narendra Modi
ਹੋਰ ਪੜ੍ਹੋ: SGGS ਕਾਲਜ ਵਿਖੇ ਯਾਦਗਾਰੀ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਪਹੁੰਚੇ ਓਲੰਪੀਅਨ ਰੁਪਿੰਦਰਪਾਲ ਸਿੰਘ
ਉਹਨਾਂ ਆਰੋਪ ਲਾਇਆ ਕਿ ਕਬਾਇਲੀ ਸਮਾਜ ਦਾ ਦੇਸ਼ ਪ੍ਰਤੀ ਯੋਗਦਾਨ ਦੇਸ਼ ਨੂੰ ਨਹੀਂ ਦੱਸਿਆ ਗਿਆ, ਦੇਸ਼ ਨੂੰ ਹਨੇਰੇ ਵਿਚ ਰੱਖਿਆ ਗਿਆ। ਉਹਨਾਂ ਦਾਅਵਾ ਕੀਤਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਸਰਕਾਰ ਚਲਾਉਣ ਵਾਲਿਆਂ ਨੇ ਆਪਣੀ ਸਵਾਰਥੀ ਨੀਤੀ ਨੂੰ ਤਰਜੀਹ ਦਿੱਤੀ। ਦੇਸ਼ ਦੀ 10 ਫੀਸਦੀ ਆਬਾਦੀ ਨੂੰ ਨਜ਼ਰਅੰਦਾਜ਼ ਕੀਤਾ ਗਿਆ।
PM Modi
ਹੋਰ ਪੜ੍ਹੋ: ਖੇਤੀਬਾੜੀ ਵਿਭਾਗ ਦੀਆਂ ਅਸਾਮੀਆਂ ਨਾ ਭਰ ਕੇ ਖੇਤੀ ਨੂੰ ਖ਼ਤਮ ਕਰਨ ’ਤੇ ਤੁਲੀ ਕਾਂਗਰਸ ਸਰਕਾਰ: ਸੰਧਵਾਂ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕਬਾਇਲੀ ਸਮਾਜ ਨੂੰ ਤਰਜੀਹ ਨਾ ਦੇ ਕੇ ਜੋ ਅਪਰਾਧ ਕੀਤਾ ਗਿਆ ਹੈ, ਉਸ ਬਾਰੇ ਹਾਰੇ ਹਰ ਮੰਚ ਤੋਂ ਬੋਲਣਾ ਜ਼ਰੂਰੀ ਹੈ। ਦੇਸ਼ ਨੂੰ ਦੱਸਣਾ ਜ਼ਰੂਰੀ ਹੈ ਕਿ ਕਿਵੇਂ ਦੇਸ਼ ਦੀਆਂ ਕੁਝ ਸਿਆਸੀ ਪਾਰਟੀਆਂ ਨੇ ਆਦਿਵਾਸੀ ਸਮਾਜ ਨੂੰ ਸਹੂਲਤਾਂ ਅਤੇ ਵਿਕਾਸ ਤੋਂ ਵਾਂਝਾ ਰੱਖਿਆ।