
ਦੇਸ਼ ਦੇ ਲੋਕਾਂ ਦੀ ਏਕਤਾ ਵਿਚ ਪਟੇਲ ਦੀ ਰਾਜਨੀਤਕ ਅਤੇ ਡਿਪਲੋਮੈਟਿਕ ਸਮਰਥਾ ਦਾ ਬਹੁਤ ਯੋਗਦਾਨ ਰਿਹਾ।
ਨਵੀਂ ਦਿੱਲੀ, ( ਪੀਟੀਆਈ ) : ਲੌਹ ਪੁਰਸ਼ ਦੇ ਨਾਮ ਨਾਲ ਜਾਣੇ ਜਾਣ ਵਾਲੇ ਸਰਦਾਰ ਵਲੱਭ ਭਾਈ ਪਟੇਲ ਨੇ ਅੱਜ ਦੇ ਦਿਨ 15 ਦਸੰਬਰ 1950 ਨੂੰ ਆਖਰੀ ਸਾਹ ਲਏ ਸਨ। ਦੇਸ਼ ਦੀ ਅਜ਼ਾਦੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਟੇਲ ਦਾ ਜਨਮ 31 ਅਕਤਬੂਰ 1875 ਨੂੰ ਗੁਜਰਾਤ ਦੇ ਖੇੜਾ ਜਿਲ੍ਹੇ ਵਿਚ ਇਕ ਕਿਸਾਨ ਪਰਵਾਰ ਵਿਚ ਹੋਇਆ ਸੀ। ਦੇਸ਼ ਦੇ ਲੋਕਾਂ ਦੀ ਏਕਤਾ ਵਿਚ ਪਟੇਲ ਦੀ ਰਾਜਨੀਤਕ ਅਤੇ ਡਿਪਲੋਮੈਟਿਕ ਸਮਰਥਾ ਦਾ ਬਹੁਤ ਯੋਗਦਾਨ ਰਿਹਾ।
Sardar Patel
ਪਟੇਲ ਦੀ ਯਾਦ ਵਿਚ ਉਸਾਰਿਆ ਗਿਆ ਸਟੈਚੂ ਆਫ਼ ਯੂਨਿਟੀ ਦੁਨੀਆ ਦਾ ਸੱਭ ਤੋਂ ਉੱਚਾ ਬੁੱਤ ਹੈ। ਖਾਸ ਗੱਲ ਇਹ ਹੈ ਕਿ ਦੁਨੀਆ ਦਾ ਸੱਭ ਤੋਂ ਉੱਚਾ ਸਟੈਚੂ ਆਫ਼ ਯੂਨਿਟੀ ਪੁਲਾੜ ਤੋਂ ਸਾਫ ਦਿਖਾਈ ਦਿੰਦਾ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿਚ ਇਸ ਦਾ ਖੁਲਾਸਾ ਹੋਇਆ ਸੀ। ਇਹਨਾਂ ਤਸਵੀਰਾਂ ਨੂੰ ਪਲਾਨੇਟ ਲੈਬਸ ਵੱਲੋਂ ਟਵਿੱਟਰ 'ਤੇ ਜਾਰੀ ਕੀਤਾ ਹੈ। ਇਸ ਸਟੈਚੂ ਦੀ ਉਚਾਈ 597 ਫੁੱਟ ਹੈ। 31 ਅਕਤੂਬਰ ਨੂੰ ਇਸ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ।
Planet labs
ਇਸ ਸਟੈਚੂ ਤੋਂ 3.5 ਕਿਲੋਮੀਟਰ ਦੂਰ ਨਰਮਦਾ ਜਿਲ੍ਹੇ ਦੇ ਕੇਵੜੀਆ ਵਿਖੇ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ। 6,788 ਲੋਕਾਂ ਦੀ ਅਬਾਦੀ ਵਾਲੇ ਛੋਟੇ ਜਿਹੇ ਕਸਬੇ ਕੇਵੜੀਆ ਲਈ ਇਹ ਪਹਿਲਾ ਰੇਲਵੇ ਸਟੇਸ਼ਨ ਹੋਵੇਗਾ। 2,389 ਕਰੋੜ ਦੀ ਲਾਗਤ ਨਾਲ ਉਸਾਰਿਆ ਗਿਆ ਨਰਮਦਾ ਨਦੀ ਦੇ ਸਾਧੂ ਬੇਟ ਟਾਪੂ 'ਤੇ ਬਣਿਆ ਇਹ ਸਟੈਚੂ ਚੀਨ ਦੇ ਸਪਰਿੰਗ ਟੈਂਪਲ ਬੁੱਧਾ ਦੇ ਬੁੱਤ ( 152 ਮੀਟਰ ) ਤੋਂ ਲਗਭਗ 29 ਮੀਟਰ ਉਚਾ ਅਤੇ ਅਮਰੀਕਾ ਦੇ ਨਿਊ ਯਾਰਕ ਵਿਚ ਸਥਿਤ ਸਟੈਚੂ ਆਫ਼ ਲਿਬਰਟੀ ( 93 ਮੀਟਰ ) ਤੋ ਲਗਭਗ ਦੁੱਗਣਾ ਹੈ।