ਅੱਜ ਤੋਂ ਕਾਲਕਾ-ਸ਼ਿਮਲਾ ਰੇਲ ਟ੍ਰੈਕ 'ਤੇ ਚਲਣਗੀਆਂ ਦੋ ਹਾਲੀਡੇਅ ਸਪੈਸ਼ਲ ਟ੍ਰੇਨ
Published : Dec 15, 2018, 3:24 pm IST
Updated : Dec 15, 2018, 3:24 pm IST
SHARE ARTICLE
Shimla
Shimla

ਸ਼ਿਮਲਾ-ਕਾਲਕਾ ਰੇਲ ਟ੍ਰੈਕ 'ਤੇ ਹਰ ਸਾਲ ਸੈਲਾਨੀਆਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਰੇਲਵੇ ਬੋਰਡ ਦੋ ਵਾਧੂ ਟ੍ਰੇਨਾਂ ਚਲਾਉਂਦਾ ਹੈ।

ਸੋਲਨ, ( ਪੀਟੀਆਈ) : ਰੇਲਵੇ ਵਿਭਾਗ ਵੱਲੋਂ ਸ਼ਿਮਲਾ ਦੇ ਲਈ ਇਸ ਵਾਰ ਵੀ ਹਾਲੀਡੇਅ ਸਪੈਸ਼ਲ ਟ੍ਰੇਨਾਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਅੱਜ ਤੋਂ ਕਾਲਕਾ-ਸ਼ਿਮਲਾ ਰੇਲ ਲਾਈਨ 'ਤੇ ਦੋ ਵਾਧੂ ਹਾਲੀਡੇਅ ਸਪੈਸ਼ਲ ਟ੍ਰੇਨਾਂ ਸੈਲਾਨੀਆਂ ਨੂੰ ਖੂਬਸੁਰਤ ਵਾਦੀਆਂ ਦੀ ਸੈਰ ਕਰਵਾਉਣਗੀਆਂ। ਉੱਤਰ ਰੇਲਵੇ ਦੇ ਜੀਐਮ ਟੀਪੀ ਸਿੰਘ ਅਪਣੇ ਕਾਲਕਾ-ਸ਼ਿਮਲਾ ਰੇਲ ਲਾਈਨ ਦੇ ਦੌਰੇ ਦੌਰਾਨ ਕਾਲਕਾ ਤੋਂ ਰੇਲ ਕਾਰ ਰਾਹੀ ਸਫਰ 'ਤੇ ਨਿਕਲੇ ਅਤੇ ਸੋਲਨ ਸਟੇਸ਼ਨ 'ਤੇ ਰੁਕੇ। ਇਸ ਤੋਂ ਬਾਅਦ ਉਹ ਸ਼ਿਮਲਾ ਲਈ ਰਵਾਨਾ ਹੋਏ।

Kalka - Shimla RailwayKalka - Shimla Railway

ਦੱਸ ਦਈਏ ਕਿ ਵਿਸ਼ਵ ਵਿਰਾਸਤ ਵਿਚ ਸ਼ਾਮਲ ਕਾਲਕਾ-ਸ਼ਿਮਲਾ ਰੇਲਵੇ ਟ੍ਰੈਕ ਦਾ ਸਫਰ ਲੋਕਾਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਇਥੇ ਦੀਆਂ ਗੋਲ ਚੱਕਰ ਵਾਲੀਆਂ ਪਹਾੜੀਆਂ ਵਿਚੋਂ ਜਦ ਰੇਲਗੱਡੀ ਲੰਘਦੀ ਹੈ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਹੈ। ਸ਼ਿਮਲਾ-ਕਾਲਕਾ ਰੇਲ ਟ੍ਰੈਕ 'ਤੇ ਹਰ ਸਾਲ ਸੈਲਾਨੀਆਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਯਾਤਰੀਆਂ ਦੇ ਸਫਰ ਨੂੰ ਯਾਦਗਾਰੀ ਬਣਾਉਣ ਲਈ ਰੇਲਵੇ ਬੋਰਡ ਦੋ ਵਾਧੂ ਟ੍ਰੇਨਾਂ ਚਲਾਉਂਦਾ ਹੈ। ਇਹਨਾਂ ਦਿਨਾਂ ਵਿਚ ਸਕੂਲਾਂ ਵਿਚ ਸਰਦ ਰੁੱਤ ਦੀਆਂ ਛੁੱਟੀਆਂ ਪੈਣ, ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਮੈਦਾਨੀ ਇਲਾਕਿਆਂ ਦੇ ਲੋਕ ਵੱਡੀ ਗਿਣਤੀ ਵਿਚ ਇਥੇ ਆਉਂਦੇ ਹਨ।

Shimla Receives Season's First SnowfallSnowfall in Shimla

ਰੇਲਵੇ ਕਾਲਕਾ-ਸ਼ਿਮਲਾ ਵਿਰਾਸਤੀ ਟ੍ਰੈਕ 'ਤੇ 15 ਦਸੰਬਰ ਤੋਂ 15 ਜਨਵਰੀ ਤੱਕ ਦੋ ਹਾਲੀਡੇਅ ਸਪੈਸ਼ਲ ਟ੍ਰੇਨਾਂ ਚਲਣ ਨਾਲ ਇਸ ਟ੍ਰੈਕ 'ਤੇ ਚਲਣ ਵਾਲੀਆਂ ਰੇਲਗੱਡੀਆਂ ਦੀ ਗਿਣਤੀ ਵੱਧ ਕੇ 8 ਹੋ ਜਾਵੇਗੀ। ਇਕ ਹਾਲੀਡੇਅ ਸਪੈਸ਼ਲ ਟ੍ਰੇਨ ਸਵੇਰੇ ਅਤੇ ਦੂਜੀ ਦੁਪਹਿਰ ਲਗਭਗ ਇਕ ਵਜੇ ਚਲਾਈ ਜਾਵੇਗੀ। ਮੌਜੂਦਾ ਸਮੇਂ ਇਸ ਟ੍ਰੈਕ 'ਤੇ 6 ਟ੍ਰੇਨਾਂ ਚਲ ਰਹੀਆਂ ਹਨ। । ਬੁੱਧਵਾਰ ਨੂੰ ਸ਼ਿਮਲਾ ਵਿਖੇ ਬਰਫ ਪੈਣ ਤੋਂ ਬਾਅਦ ਰੇਲਵੇ ਨੇ ਸ਼ਿਮਲਾ ਲਈ ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਹਨ।

Kalka Shimla TrainKalka Shimla Train

ਕਾਲਕਾ-ਸ਼ਿਮਲਾ ਰੇਲ ਲਾਈਨ 'ਤੇ ਯਾਤਰੀ ਪਾਰਦਰਸ਼ੀ ਕੋਟ ਵਿਸਤਾਡੋਮ ਵਿਚ ਵੀ ਸਫਰ ਕਰ ਸਕਦੇ ਹਨ। ਅਜੇ ਇਸ ਟ੍ਰੇਨ ਨੂੰ ਚਲਾਉਣ ਦੀ ਮਿਆਦ 15 ਦਸੰਬਰ ਤੋਂ 15 ਜਨਵਰੀ ਤੱਕ ਨਿਰਧਾਰਤ ਕੀਤੀ ਗਈ ਹੈ ਪਰ ਸੈਲਾਨੀਆਂ ਦੀ ਗਿਣਤੀ ਵਧਣ 'ਤੇ ਇਸ ਮਿਆਦ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement