ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਰੇਲਵੇ ਵਿਭਾਗ ਨੇ ਜਾਰੀ ਕੀਤੀਆਂ ਹਦਾਇਤਾਂ
Published : Oct 25, 2018, 1:47 pm IST
Updated : Oct 25, 2018, 1:47 pm IST
SHARE ARTICLE
The instructions issued by the Railway Department
The instructions issued by the Railway Department

ਦੁਸਹਿਰੇ ‘ਤੇ ਅਮ੍ਰਿਤਸਰ ਰੇਲ ਹਾਦਸੇ ਵਿਚ 59 ਲੋਕਾਂ ਦੀ ਮੌਤ ਤੋਂ ਬਾਅਦ ਫਿਰੋਜ਼ਪੁਰ ਅਤੇ ਵਾਰਾਣਸੀ ਰੇਲ ਡਿਵੀਜ਼ਨ ਨੇ ਟ੍ਰੇਨ ਪਾਇਲਟ, ਗਾਰਡਾਂ ਅਤੇ ਗੇਟਮੈਨਾਂ ਨੂੰ...

ਫਿਰੋਜ਼ਪੁਰ (ਪੀਟੀਆਈ) : ਦੁਸਹਿਰੇ ‘ਤੇ ਅਮ੍ਰਿਤਸਰ ਰੇਲ ਹਾਦਸੇ ਵਿਚ 59 ਲੋਕਾਂ ਦੀ ਮੌਤ ਤੋਂ ਬਾਅਦ ਫਿਰੋਜ਼ਪੁਰ ਅਤੇ ਵਾਰਾਣਸੀ ਰੇਲ ਡਿਵੀਜ਼ਨ ਨੇ ਟ੍ਰੇਨ ਪਾਇਲਟ, ਗਾਰਡਾਂ ਅਤੇ ਗੇਟਮੈਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਦੁਸਹਿਰੇ ਤੋਂ ਬਾਅਦ ਦਿਵਾਲੀ, ਛੇਵੀਂ ਪੂਜਾ ਅਤੇ ਹੋਰ ਤਿਉਹਾਰ ਵੇਖਦੇ ਹੋਏ ਟ੍ਰੇਨ ਪਾਇਲਟਾਂ ਅਤੇ ਗਾਰਡਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਟ੍ਰੇਨਾਂ ਦੀ ਰਫ਼ਤਾਰ ਰਿਹਾਇਸ਼ੀ ਇਲਾਕੇ ਤੋਂ ਲੰਘਣ ਵਾਲੇ ਟ੍ਰੈਕ ਅਤੇ ਟ੍ਰੈਕ ਦੇ ਆਸੇ ਪਾਸੇ ਭੀੜ ਹੋਣ ‘ਤੇ ਹੌਲੀ ਰੱਖੋ।

Indian RailwaysIndian Railwaysਇਸ ਤੋਂ ਇਲਾਵਾ ਮਨੁੱਖ ਰਹਿਤ ਅਤੇ ਸਹਿਤ ਰੇਲਵੇ ਕਰਾਸਿੰਗ ਫਾਟਕਾਂ ‘ਤੇ ਰੇਲ ਅਧਿਕਾਰੀ ਜਾਂਚ ਕਰਨਗੇ ਕਿ ਚਾਲਕ ਨਿਸ਼ਚਿਤ ਰਫ਼ਤਾਰ ਤੋਂ ਕਿੰਨੀ ਤੇਜ਼ ਟ੍ਰੇਨ ਚਲਾ ਰਿਹਾ ਹੈ ਅਤੇ ਸਾਇਰਨ ਵਜਾ ਰਿਹਾ ਹੈ ਜਾਂ ਨਹੀਂ। ਰੇਲ ਮੰਡਲ ਫਿਰੋਜ਼ਪੁਰ ਦੇ ਏਡੀਆਰਐਮ ਨਰੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਫਿਰੋਜ਼ਪੁਰ ਅਤੇ ਵਾਰਾਣਸੀ ਰੇਲ ਡਿਵੀਜ਼ਨ ਨੇ ਟ੍ਰੇਨ ਪਾਇਲਟਾਂ, ਗਾਰਡਾਂ ਅਤੇ ਗੇਟਮੈਨਾਂ ਨੂੰ ਇਕ ਗਾਈਡ ਲਾਈਨ ਜਾਰੀ ਕੀਤੀ ਹੈ।

ਗਾਈਡ ਲਾਈਨ ਲੋਕੋ ਲਾਬੀ ਦੇ ਇਨਚਾਰਜ, ਆਪਰੇਟਿੰਗ ਵਿਭਾਗ (ਗਾਰਡ)  ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਇਨਚਾਰਜਾਂ ਨੂੰ ਭੇਜ ਦਿਤੀ ਗਈ ਹੈ। ਗਾਈਡ ਲਾਈਨ ਵਿਚ ਲਿਖਿਆ ਹੈ ਕਿ ਟ੍ਰੇਨ ਚਲਾ ਰਹੇ ਪਾਇਲਟ, ਗਾਰਡ ਅਤੇ ਰੇਲਵੇ ਕਰਾਸਿੰਗ ਫਾਟਕ ‘ਤੇ ਤੈਨਾਤ ਗੇਟਮੈਨ ਇਸ ਗੱਲ ਦਾ ਧਿਆਨ ਰੱਖੇ ਕਿ ਤਿਉਹਾਰਾਂ ਦੇ ਦਿਨ ਹਨ, ਰਿਹਾਇਸ਼ੀ ਇਲਾਕਿਆਂ ਤੋਂ ਲੰਘ ਰਹੇ ਟ੍ਰੈਕ ਅਤੇ ਆਸ ਪਾਸ ਭੀੜ ਵੇਖਦੇ ਹੀ ਰਫ਼ਤਾਰ ਹੌਲੀ ਰੱਖੋ। ਇਹ ਹੁਕਮ ਹਮੇਸ਼ਾ ਜਾਰੀ ਰਹੇਗਾ।

ਕਿਉਂਕਿ ਦਿਵਾਲੀ, ਛੇਵੀਂ ਪੂਜਾ ਤੋਂ ਇਲਾਵਾ ਹੋਰ ਤਿਉਹਾਰ ਆਉਣ ਵਾਲੇ ਹੈ। ਅਜਿਹੇ ਤਿਉਹਾਰਾਂ ‘ਤੇ ਹਮੇਸ਼ਾ ਰਿਹਾਇਸ਼ੀ ਇਲਾਕਿਆਂ ਤੋਂ ਲੰਘ ਰਹੇ ਟ੍ਰੈਕਾਂ ‘ਤੇ ਲੋਕਾਂ ਦੀ ਭੀੜ ਰਹਿੰਦੀ ਹੈ। ਅਧਿਕਾਰੀ ਨੇ ਦੱਸਿਆ ਕਿ ਰੇਲ ਟ੍ਰੈਕ ਕਰਾਸ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧ ਵਿਚ ਰੇਲਵੇ ਹੈਡਕੁਆਰਟਰ ਨੇ ਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਨੂੰ ਹੁਕਮ ਦਿਤੇ ਹਨ।

Instruction Issued by Railway departmentInstructions Issued by Railway departmentਆਰਪੀਐਫ ਜਵਾਨ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ ਜੋ ਕਰਾਸਿੰਗ ਲੈਵਲ ਦੇ ਮਾਧਿਅਮ ਤੋਂ ਟ੍ਰੈਕ ਕਰਾਸ ਨਾ ਕਰ ਕੇ ਹੋਰ ਜਗ੍ਹਾ ਤੋਂ ਕਰਾਸ ਕਰਨਗੇ। ਏਡੀਆਰਐਮ ਐਨਕੇ ਵਰਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਜੌੜਾ ਰੇਲ ਫਾਟਕ ਦੇ ਕੋਲ ਡੀਐਮਯੂ ਟ੍ਰੇਨ ਨਾਲ ਹੋਏ ਰੇਲ ਹਾਦਸੇ ਦਾ ਚਾਲਕ ਅਰਵਿੰਦ ਕੁਮਾਰ (ਹੈਡਕੁਆਰਟਰ ਜਲੰਧਰ ਲੋਕੋ ਲਾਬੀ) ਰੇਲਵੇ ਦੇ ਕੋਲ ਸੁਰੱਖਿਅਤ ਹੈ। ਚਾਲਕ ਨੂੰ ਛੁੱਟੀ ‘ਤੇ ਨਹੀਂ ਭੇਜਿਆ ਹੈ।

ਰੇਲ ਪ੍ਰਸ਼ਾਸਨ ਨੇ ਡੀਐਮਯੂ ਦੇ ਗਾਰਡ ਅਤੇ ਜੌੜਾ ਰੇਲਵੇ ਕਰਾਸਿੰਗ ਫਾਟਕ ਦੇ ਗੇਟਮੈਨ ਨੂੰ ਵੀ ਲੰਮੀ ਛੁੱਟੀ ‘ਤੇ ਨਹੀਂ ਭੇਜਿਆ ਹੈ। ਸਗੋਂ ਗਾਰਡ ਅਤੇ ਗੇਟਮੈਨ ਅਪਣੀ ਸੁਰੱਖਿਆ ਨੂੰ ਵੇਖਦੇ ਹੋਏ ਅਪਣੇ ਆਪ ਕੁਝ ਦਿਨ ਦੀ ਛੁੱਟੀ ਲੈ ਕੇ ਗਏ ਹਨ। ਵਰਮਾ ਨੇ ਕਿਹਾ ਕਿ ਜਦੋਂ ਟ੍ਰੇਨ ਚਾਲਕ, ਗਾਰਡ ਅਤੇ ਗੇਟਮੈਨ ਦੀ ਗਲਤੀ ਹੀ ਨਹੀਂ ਹੈ ਤਾਂ ਰੇਲ ਪ੍ਰਸ਼ਾਸਨ ਇਨ੍ਹਾਂ ਨੂੰ ਲੰਮੀ ਛੁੱਟੀ ‘ਤੇ ਕਿਉਂ ਭੇਜੇਗਾ। ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰੇਲ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿਤੇ ਹਨ।

ਜਾਂਚ ਲਈ ਕਮੇਟੀ ਇਕੱਠੀ ਕੀਤੀ ਹੈ, ਜੋ ਚਾਰ ਹਫ਼ਤੇ ਵਿਚ ਜਾਂਚ ਪੂਰੀ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਦੇਵੇਗੀ। ਰੇਲਵੇ ਵਲੋਂ ਵੀ ਕੁੱਝ ਦਸਤਾਵੇਜ਼ ਕਮੇਟੀ ਦੇ ਅਧਿਕਾਰੀਆਂ ਨੇ ਮੰਗੇ ਹਨ। ਕਮੇਟੀ ਦੇ ਮੈਬਰਾਂ ਨੂੰ ਦਸਤਾਵੇਜ਼ ਉਪਲੱਬਧ ਕਰਾਉਣ ਤੋਂ ਇਲਾਵਾ ਹੋਰ ਸਹਿਯੋਗ ਦੇਣ ਲਈ ਰੇਲਵੇ ਨੇ ਰੇਲ ਡਿਵੀਜ਼ਨ ਫਿਰੋਜ਼ਪੁਰ ਦੇ ਸੀਨੀਅਰ ਡੀਐਸਓ (ਸੀਨੀਅਰ ਡਿਵੀਜ਼ਨਲ ਸੇਫਟੀ ਅਧਿਕਾਰੀ) ਦਯਾਨੰਦ ਨੂੰ ਨਿਯੁਕਤ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement