ਅਮਰੀਕਾ ’ਚ ਗੁਰਪਤਵੰਤ ਸਿੰਘ ਪੰਨੂੰ ਦੇ ‘ਕਤਲ ਦੀ ਸਾਜ਼ਸ਼’ ਦਾ ਮਾਮਲਾ, SC ਪੁੱਜਾ ਨਿਖਿਲ ਗੁਪਤਾ ਦਾ ਪਰਿਵਾਰ
Published : Dec 15, 2023, 7:32 pm IST
Updated : Dec 15, 2023, 7:32 pm IST
SHARE ARTICLE
 Gurpatwant Singh Pannu
Gurpatwant Singh Pannu

 ਤੁਰਤ ਲੱਭ ਕੇ ਪੇਸ਼ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ

ਕਿਹਾ, ਸ਼ਾਕਾਹਾਰੀ ਨਿਖਿਲ ਨੂੰ ਚੈੱਕ ਗਣਰਾਜ ’ਚ ਜ਼ਬਰਦਸਤੀ ਦਿਤਾ ਜਾ ਰਿਹੈ ਗਊ ਅਤੇ ਸੂਰ ਦਾ ਮਾਸ
ਅਦਾਲਤ ਨੇ ਮਾਮਲੇ ਦੀ ਸੁਣਵਾਈ 4 ਜਨਵਰੀ ਲਈ ਮੁਲਤਵੀ ਕੀਤੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨਿਊਯਾਰਕ ’ਚ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਅਮਰੀਕਾ ਵਲੋਂ ਦੋਸ਼ੀ ਠਹਿਰਾਏ ਗਏ ਨਿਖਿਲ ਗੁਪਤਾ ਦੇ ਪਰਵਾਰ ਨੂੰ ਕਿਸੇ ਵੀ ਰਾਹਤ ਲਈ ਚੈੱਕ ਗਣਰਾਜ ਦੀ ਅਦਾਲਤ ’ਚ ਜਾਣ ਲਈ ਕਿਹਾ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐਸ.ਵੀ. ਭੱਟੀ ਦੀ ਬੈਂਚ ਨੇ ਕਿਹਾ, ‘‘ਅਸੀਂ ਇੱਥੇ ਕੋਈ ਫੈਸਲਾ ਨਹੀਂ ਕਰਾਂਗੇ। ਹਿਰਾਸਤ ’ਚ ਲਏ ਗਏ ਵਿਅਕਤੀ ਨੇ ਹਲਫਨਾਮਾ ਨਹੀਂ ਦਿਤਾ ਹੈ। ਜੇ ਕਿਸੇ ਕਾਨੂੰਨ ਆਦਿ ਦੀ ਉਲੰਘਣਾ ਹੁੰਦੀ ਹੈ ਤਾਂ ਤੁਹਾਨੂੰ ਉੱਥੇ ਅਦਾਲਤ ਜਾਣਾ ਪਵੇਗਾ।’’

ਅਦਾਲਤ ਨੇ ਮਾਮਲੇ ਦੀ ਸੁਣਵਾਈ 4 ਜਨਵਰੀ ਲਈ ਮੁਲਤਵੀ ਕਰ ਦਿਤੀ ਹੈ। ਨਿਊਯਾਰਕ ਦੇ ਦਖਣੀ ਜ਼ਿਲ੍ਹੇ ’ਚ ਸਥਿਤ ਅਮਰੀਕੀ ਅਟਾਰਨੀ ਦਫਤਰ ਨੇ 29 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਉਸ ਨੇ ਇਕ ਸਿੱਖ ਵੱਖਵਾਦੀ ਆਗੂ ਦੇ ਕਤਲ ਦੀ ਸਾਜ਼ਸ਼ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਸਬੰਧ ’ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁਧ ‘ਪੈਸੇ ਦੇ ਕੇ ਕਤਲ ਲਈ ਕਹਿਣ’ ਦੇ ਦੋਸ਼ ਦਰਜ ਕੀਤੇ ਹਨ।

ਹਰ ਦੋਸ਼ ’ਚ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਅਟਾਰਨੀ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਦੋਸ਼ ਲਾਇਆ ਗਿਆ ਹੈ ਕਿ ਗੁਪਤਾ ਨੂੰ ਭਾਰਤ ਸਰਕਾਰ ਦੇ ਇਕ ਕਰਮਚਾਰੀ ਨੇ ਭਰਤੀ ਕੀਤਾ ਸੀ, ਜਿਸ ਨੇ ਅਮਰੀਕੀ ਧਰਤੀ ’ਤੇ ਇਕ ਅਟਾਰਨੀ ਅਤੇ ਸਿਆਸੀ ਕਾਰਕੁਨ ਦੇ ਕਤਲ ਦੀ ਸਾਜ਼ਸ਼ ਰਚਣ ਦਾ ਹੁਕਮ ਦਿਤਾ ਸੀ, ਜੋ ਨਿਊਯਾਰਕ ਸ਼ਹਿਰ ਵਿਚ ਰਹਿ ਰਿਹਾ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਹੈ। 

ਹਾਲਾਂਕਿ ਬਿਆਨ ਵਿਚ ਨਾਗਰਿਕ ਦਾ ਨਾਮ ਨਹੀਂ ਲਿਆ ਗਿਆ ਸੀ, ਪਰ 23 ਨਵੰਬਰ ਨੂੰ ‘ਫਾਈਨੈਂਸ਼ੀਅਲ ਟਾਈਮਜ਼’ ਵਿਚ ਛਪੀ ਇਕ ਰੀਪੋਰਟ ਵਿਚ ਉਸ ਦੀ ਪਛਾਣ ਗੁਰਪਤਵੰਤ ਸਿੰਘ ਪੰਨੂ ਵਜੋਂ ਕੀਤੀ ਗਈ ਸੀ। ‘ਸਿੱਖਸ ਫਾਰ ਜਸਟਿਸ’ ਨਾਂ ਦੇ ਸਮੂਹ ਦੇ ਸੰਸਥਾਪਕ ਪੰਨੂ ਨੂੰ 2020 ’ਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ‘ਵਿਅਕਤੀਗਤ ਅਤਿਵਾਦੀ’ ਐਲਾਨਿਆ ਗਿਆ ਸੀ।

ਕਥਿਤ ਤੌਰ ’ਤੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੁਪਤਾ ਨੂੰ 30 ਜੂਨ ਨੂੰ ਚੈੱਕ ਗਣਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਅਮਰੀਕਾ ’ਚ ਹਵਾਲਗੀ ਦੀ ਉਡੀਕ ਕਰ ਰਿਹਾ ਹੈ। ਪਟੀਸ਼ਨ ’ਚ ਗੁਪਤਾ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਗੁਪਤਾ ਚੈੱਕ ਗਣਰਾਜ ’ਚ ਸੈਰ-ਸਪਾਟਾ ਕਰਨ ਅਤੇ ਕਾਰੋਬਾਰ ਦੇ ਸਿਲਸਿਲੇ ’ਚ ਗਿਆ ਸੀ, ਜਦੋਂ ਉਸ ਨੂੰ ਪਰਾਗੁਏ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੋਂ ਬਾਅਦ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ’ਚ ਲੈ ਲਿਆ ਗਿਆ। ਉਸ ਨੂੰ ਹਿਰਾਸਤ ’ਚ ਲੈਣ ਦਾ ਕੋਈ ਕਾਰਨ ਨਹੀਂ ਦਸਿਆ ਗਿਆ ਸੀ। 

ਪਟੀਸ਼ਨ ’ਚ ਕਿਹਾ ਗਿਆ ਹੈ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਨੇ ਪਟੀਸ਼ਨਕਰਤਾ ਨੂੰ ਜ਼ਬਰਦਸਤੀ ਕਾਲੇ ਰੰਗ ਦੀ ਐਸ.ਯੂ.ਵੀ. ’ਚ ਬਿਠਾਇਆ। ਜ਼ਿਕਰਯੋਗ ਹੈ ਕਿ ਕਾਲੇ ਰੰਗ ਦੀ ਐਸ.ਯੂ.ਵੀ. ਅੰਦਰ ਪਹਿਲਾਂ ਹੀ ਦੋ ਵਿਅਕਤੀ ਲੁਕੇ ਹੋਏ ਸਨ। ਵਿਅਕਤੀਆਂ ਨੇ ਪਟੀਸ਼ਨਕਰਤਾ ਤੋਂ ਜ਼ਬਰਦਸਤੀ ਪਟੀਸ਼ਨਰ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਇਸ ਨਾਲ ਇਕ ਡਿਵਾਈਸ ਜੋੜ ਦਿਤਾ ਜਦੋਂ ਉਹ ਪਟੀਸ਼ਨਕਰਤਾ ਤੋਂ ਪੁੱਛ-ਪੜਤਾਲ ਕਰਦੇ ਰਹੇ। 

ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਹਾਲਾਂਕਿ ਗੁਪਤਾ ਇਕ ਧਾਰਮਕ ਹਿੰਦੂ ਅਤੇ ਸ਼ਾਕਾਹਾਰੀ ਹੈ, ਪਰ ਚੈੱਕ ’ਚ ਹਿਰਾਸਤ ਦੌਰਾਨ ਉਸ ਨੂੰ ਗਊ ਅਤੇ ਸੂਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਕੌਂਸਲਰ ਪਹੁੰਚ, ਭਾਰਤ ਵਿਚ ਅਪਣੇ ਪਰਿਵਾਰ ਨਾਲ ਸੰਪਰਕ ਕਰਨ ਦੇ ਅਧਿਕਾਰ ਅਤੇ ਕਾਨੂੰਨੀ ਪ੍ਰਤੀਨਿਧਤਾ ਲੈਣ ਦੀ ਆਜ਼ਾਦੀ ਤੋਂ ਇਨਕਾਰ ਕਰ ਦਿਤਾ ਗਿਆ। 

ਪਟੀਸ਼ਨ ’ਚ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਚੈੱਕ ਗਣਰਾਜ ’ਚ ਭਾਰਤੀ ਸਫ਼ਾਰਤਖ਼ਾਨੇ ਨੂੰ ਗੁਪਤਾ ਨੂੰ ਤੁਰਤ ਲੱਭਣ ਅਤੇ ਪੇਸ਼ ਕਰਨ ਦੇ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ’ਚ ਕੇਂਦਰ ਸਰਕਾਰ ਨੂੰ ਪਰਾਗੁਏ ਦੀ ਹਵਾਲਗੀ ਅਦਾਲਤ ’ਚ ਗੁਪਤਾ ਦੀ ਹਵਾਲਗੀ ਦੀ ਕਾਰਵਾਈ ’ਚ ਦਖਲ ਦੇਣ ਦਾ ਹੁਕਮ ਦੇਣ ਦੀ ਵੀ ਮੰਗ ਕੀਤੀ ਗਈ ਹੈ।

(For more news apart from Gurpatwant Singh Pannu, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement