
ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟ੍ਰਸਟੀਆਂ ਤੇ ਸਟਾਫ਼ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦੇ ਕਿਸਾਨਾਂ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਵਿਰੋਧ ਨੂੰ ਦਬਾਉਣ ਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟ੍ਰਸਟੀਆਂ ਤੇ ਸਟਾਫ਼ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ ।ਰਵੀ ਸਿੰਘ, ਖਾਲਸਾ ਏਡ ਦੇ ਸੀਈਓ, ਨੇ ਸੋਸ਼ਲ ਮੀਡੀਏ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਲਸਾ ਏਡ ਇੰਡੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਸਮੇਤ ਹੋਰ ਵੀ ਟ੍ਰਸਟੀਆਂ ਤੇ ਸਟਾਫ਼ ਨੂੰ NIA ਵੱਲੋਂ ਨੋਟਿਸ ਭੇਜੇ ਗਏ ਹਨ ਕੁੱਝ ਵੀਰਾਂ ਦੀ ਜਾਂਚ ਪੜਤਾਲ ਹੋ ਚੁੱਕੀ ਹੈ ਤੇ ਕੁੱਝ ਦੀ ਬਾਕੀ ਹੈ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਨੋਟਿਸ ਸੰਬੰਧੀ ਬੁਲਾਇਆ ਗਿਆ ਹੈ ਆਸ ਕਰਦੇ ਹਾਂ ਕਿ ਕਿਸੇ ਨੂੰ ਵੀ ਕਿਸੇ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ ਤੇ ਜਲਦ ਇਹ ਜਾਂਚ ਦਾ ਨਿਪਟਾਰਾ ਹੋਵੇ ।
photoਜ਼ਿਕਰਯੋਗ ਹੈ ਕਿ 'ਖਾਲਸਾ ਏਡ ਇੰਡੀਆ', ਜਿਹੜਾ ਸਾਲ 2013 ਵਿਚ ਚੈਰੀਟੇਬਲ ਟਰੱਸਟ ਵਜੋਂ ਰਜਿਸਟਰਡ ਹੋਇਆ ਸੀ, ਸਿੰਘਾਂ ਅਤੇ ਟਿਕੜੀ ਸਰਹੱਦ 'ਤੇ ਕਿਸਾਨਾਂ ਦੇ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਉਥੇ ਸਹਾਇਤਾ ਕਰ ਰਿਹਾ ਹੈ । ਸ਼ੁਰੂ ਵਿਚ ਸਿਰਫ ਲੰਗਰ. ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਹੋਰ ਜਰੂਰਤਾਂ ਦੀ ਪੂਰਤੀ ਵੱਲ ਮੁੜ ਗਏ। ਗੈਰ ਸਰਕਾਰੀ ਸੰਗਠਨ ਇਸ ਵੇਲੇ 600 ਬਿਸਤਰੇ ਵਾਲੀ ਪਨਾਹ ਘਰ ਚਲਾ ਰਿਹਾ ਹੈ। ਇਸ ਤੋਂ ਇਲਾਵਾ ਦੋ ਕਿਸਾਨ ਮਾਲ ਵੀ ਚਲਾਏ ਜਾ ਰਹੇ ਹਨ ਜਿਸ ਵਿਚ ਲੋੜਵੰਦਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਜਿਵੇਂ ਅੰਡਰਵੀਅਰ, ਗਰਮ ਕੱਪੜੇ, ਟੁੱਥਬੱਸ਼ ਅਤੇ ਸੈਨੇਟਰੀ ਪੈਡ ਦਿੱਤੇ ਜਾਂਦੇ ਹਨ ।ਖਾਲਸਾ ਏਡ ਪ੍ਰੋਜੈਕਟ (ਏਸ਼ੀਆ ਚੈਪਟਰ) ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਛੇ ਪੂਰੇ ਸਮੇਂ ਦੇ ਕਰਮਚਾਰੀ ਅਤੇ 150 ਤੋਂ ਵੱਧ ਵਰਕਰਾਂ ਦੀ ਇਕ ਟੀਮ ਵੱਖ-ਵੱਖ ਵਿਰੋਧ ਸਥਾਨਾਂ 'ਤੇ ਲਗਾਤਾਰ ਸਹਾਇਤਾ ਪ੍ਰਦਾਨ ਕਰ ਰਹੀ ਹੈ ।
khalsa aidਇਸੇ ਤਰ੍ਹਾਂ ਕਿਸਾਨ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਨੋਟਿਸ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈਂ ਸਖ਼ਸ਼ੀਅਤਾਂ ਪੱਤਰਕਾਰ ਸਹਿਤਕਾਰ ਅਤੇ ਟਰਾਂਸਪੋਟਰਾਂ ਨੂੰ ਇਨ੍ਹਾਂ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
photo ਜ਼ਿਕਰਯੋਗ ਹੈ ਕਿ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੂੰ ਵੀ ਐਨ.ਆਈ.ਏ ਵੱਲੋਂ ਸੰਮਨ ਜਾਰੀ ਕਰ 17 ਜਨਵਰੀ ਨੂੰ ਦਿੱਲੀ ਹੈਡ ਕੁਆਰਟਰ ਵਿਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਐਨ.ਆਈ.ਏ ਨੇ ਬਲਦੇਵ ਸਿਰਸਾ ਨੂੰ ਸਿੱਖ ਫਾਰ ਜਸਟਿਸ (ਐਸਐਫ਼ਜੇ) ਦੇ ਨਾਲ ਸੰਬੰਧ ਦੇ ਵਿਚ ਸੰਮਨ ਭੇਜ ਦਿੱਤਾ ਗਿਆ ਹੈ।