ਨਾਗਰਿਕਤਾ ਕਾਨੂੰਨ 'ਤੇ ਮੋਦੀ ਦਾ ਬਿਆਨ: ਦੁਨੀਆਭਰ ਦੇ ਦਬਾਅ ਦੇ ਬਾਵਜੂਦ ਕਾਇਮ ਹੈ ਅਤੇ ਰਹੇਗਾ
Published : Feb 16, 2020, 5:38 pm IST
Updated : Feb 16, 2020, 5:38 pm IST
SHARE ARTICLE
Pm narendra modi caa protest announcement narendra modi live chandauli up
Pm narendra modi caa protest announcement narendra modi live chandauli up

ਇਸ ਤੋਂ ਬਾਅਦ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ...

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਦੌਲੀ ਵਿਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੁਨੀਆ ਵਿਚ ਬਹੁਤ ਸਾਰੇ ਦਬਾਵਾਂ ਤੋਂ ਬਾਅਦ ਵੀ ਨਾਗਰਿਕਤਾ ਸੋਧ ਕਾਨੂੰਨ ਤੇ ਉਹ ਕਾਇਮ ਸਨ ਅਤੇ ਉਸੇ ਤਰ੍ਹਾਂ ਹੀ ਕਾਇਮ ਰਹਿਣਗੇ। ਪੀਐਮ ਮੋਦੀ ਅੱਜ ਵਾਰਾਣਸੀ ਦੇ ਦੌਰੇ ਤੇ ਹਨ। ਵਾਰਾਣਸੀ ਵਿਚ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਮੋਦੀ ਚੰਦੌਲੀ ਪਹੁੰਚੇ, ਇੱਥੇ ਉਹਨਾਂ ਨੂੰ ਦੀਨਦਿਆਲ ਉਪਧਿਆਇਆ ਦੀਆਂ 63 ਫੁੱਟ ਉੱਚੀ ਮੂਰਤੀ ਨੂੰ ਮੱਥਾ ਟੇਕਿਆ।

PM Narendra ModiPM Narendra Modi

ਇਸ ਤੋਂ ਬਾਅਦ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣਾ ਹੋਵੇ ਜਾਂ ਫਿਰ ਨਾਗਰਿਕਤਾ ਸੋਧ ਕਾਨੂੰਨ, ਇਹਨਾਂ ਫ਼ੈਸਲਿਆਂ ਦਾ ਦੇਸ਼ ਨੂੰ ਸਾਲਾਂ ਤੋਂ ਇੰਤਜ਼ਾਰ ਸੀ। ਪੀਐਮ ਨੇ ਕਿਹਾ ਕਿ ਮਹਾਦੇਵ ਦੇ ਅਸ਼ੀਰਵਾਦ ਨਾਲ ਦੇਸ਼ ਅੱਜ ਉਹ ਫ਼ੈਸਲਾ ਲੈ ਰਿਹਾ ਹੈ ਜੋ ਪਹਿਲਾਂ ਪਿੱਛੇ ਛੱਡ ਦਿੱਤੇ ਜਾਂਦੇ ਸਨ.. ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫ਼ੈਸਲਾ ਹੋਵੇ ਜਾਂ ਫਿਰ ਸਿਟੀਜਨਸ਼ਿਪ ਅਮੈਂਡਮੈਂਟ ਐਕਟ...ਸਾਲਾਂ ਤੋਂ ਦੇਸ਼ ਦੇ ਇਹਨਾਂ ਫ਼ੈਸਲਿਆਂ ਦਾ ਇੰਤਜ਼ਾਰ ਸੀ।

PM Narendra ModiPM Narendra Modi

ਦੇਸ਼ ਹਿੱਤ ਵਿਚ ਇਹ ਫ਼ੈਸਲੇ ਜ਼ਰੂਰੀ ਸਨ ਅਤੇ ਦੁਨੀਆ ਭਰ ਦੇ ਸਾਰੇ ਦਬਾਵਾਂ ਦੇ ਬਾਵਜੂਦ ਇਹਨਾਂ ਫ਼ੈਸਲਿਆਂ ਤੇ ਉਹ ਕਾਇਮ ਹਨ ਅਤੇ ਕਾਇਮ ਰਹਿਣਗੇ। ਨਰਿੰਦਰ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਬੇ ਕਾਲਖੰਡ ਤਕ ਸਮਾਜ ਆਖਰੀ ਦੌਰ ਤੇ ਖੜ੍ਹੇ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਬਰਕਰਾਰ ਰੱਖਿਆ ਗਿਆ ਕਿਉਂ ਕਿ ਉਸ ਸਮੇਂ ਦੀਆਂ ਸਰਕਾਰਾਂ ਨੂੰ ਇਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਦਿਲਚਸਪੀ ਨਹੀਂ ਸੀ।

CAACAA

ਪਰ ਹੁਣ ਸਥਿਤੀਆਂ ਬਦਲ ਰਹੀਆਂ ਹਨ ਦੇਸ਼ ਬਦਲ ਰਿਹਾ ਹੈ। ਜੋ ਹੁਣ ਤਕ ਆਖਰੀ ਦੌਰ ਤੇ ਰਿਹਾ ਹੈ, ਉਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਪੀਐਮ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਮਾਜ ਦੀ ਆਖਰੀ ਲਾਇਨ ਵਿਚ ਖੜ੍ਹੇ ਵਿਅਕਤੀ ਲਈ ਵਿਕਾਸ ਦਾ ਲਾਭ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

CAACAA

ਪੀਐਮ ਮੋਦੀ ਨੇ ਕਿਹਾ ਕਿ ਆਯੁਸ਼ਮਾਨ ਯੋਜਨਾ ਤਹਿਤ 90 ਲੱਖ ਗਰੀਬ ਮਰੀਜ਼ਾਂ ਨੂੰ ਮੁਫ਼ਤ ਇਲਾਜ ਦਾ ਲਾਭ ਮਿਲਿਆ ਹੈ। ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਰਾਣਸੀ ਵਿਚ 1254 ਕਰੋੜ ਰੁਪਏ ਦੇ ਲਗਭਗ 50 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ।   

 Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement