
ਨੌਕਰੀ ਪੋਰਟਲ Naukri.com ਨੇ 1,400 ਰੁਜ਼ਗਾਰਦਾਤਾਵਾਂ ’ਤੇ ਕੀਤਾ ਸਰਵੇਖਣ
ਮੁੰਬਈ: ਰੋਜ਼ਗਾਰਦਾਤਾਵਾਂ ਦਾ ਮੰਨਣਾ ਹੈ ਕਿ ਸਾਲ 2023 ਦੀ ਪਹਿਲੀ ਛਿਮਾਹੀ ਵਿਚ ਛਾਂਟੀ ਘਟੇਗੀ। ਹਾਲਾਂਕਿ ਸੂਚਨਾ ਤਕਨਾਲੋਜੀ (ਆਈਟੀ) ਸੈਕਟਰ ਨਾਲ ਜੁੜੀਆਂ ਨੌਕਰੀਆਂ ਅਤੇ ਸੀਨੀਅਰ ਅਹੁਦਿਆਂ 'ਤੇ ਤਾਇਨਾਤ ਪੇਸ਼ੇਵਰਾਂ ਉੱਤੇ ਛਾਂਟੀ ਦੀ ਮਾਰ ਜ਼ਿਆਦਾ ਪੈਣ ਦੀ ਉਮੀਦ ਹੈ। ਨੌਕਰੀ ਪੋਰਟਲ Naukri.com ਵੱਲੋਂ 1,400 ਰੁਜ਼ਗਾਰਦਾਤਾਵਾਂ ਵਿਚ ਕੀਤੇ ਗਏ ਸਰਵੇਖਣ ਵਿਚ ਇਹ ਅਨੁਮਾਨ ਸਾਹਮਣੇ ਆਇਆ ਹੈ। ਵੀਰਵਾਰ ਨੂੰ ਜਾਰੀ ਕੀਤੀ ਗਈ ਇਸ ਸਰਵੇਖਣ ਰਿਪੋਰਟ ਅਨੁਸਾਰ ਸਿਰਫ ਚਾਰ ਪ੍ਰਤੀਸ਼ਤ ਭਾਗੀਦਾਰ ਸਾਲ ਦੇ ਪਹਿਲੇ ਅੱਧ ਵਿਚ ਛਾਂਟੀ ਦੀ ਉਮੀਦ ਕਰਦੇ ਹਨ।
ਇਹ ਵੀ ਪੜ੍ਹੋ : ‘ਦੋਸਤ’ ਨੂੰ ਦੂਜਾ ਸਭ ਤੋਂ ਅਮੀਰ ਬਣਾਉਣ ਵਾਲਾ ‘ਜਾਦੂ’ ਛੋਟੇ ਕਾਰੋਬਾਰਾਂ ’ਤੇ ਕਿਉਂ ਨਹੀਂ ਚਲਾਇਆ? : ਰਾਹੁਲ ਗਾਂਧੀ
ਹਾਲਾਂਕਿ 10 ਸੈਕਟਰਾਂ ਵਿਚ ਰੁਜ਼ਗਾਰਦਾਤਾਵਾਂ ਵਿਚ ਕਰਵਾਏ ਗਏ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਅਗਲੇ ਕੁਝ ਮਹੀਨਿਆਂ ਵਿਚ ਆਈਟੀ ਉਦਯੋਗ ਸਭ ਤੋਂ ਵੱਧ ਛਾਂਟੀ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਬਿਜ਼ਨਸ ਡਿਵੈਲਪਮੈਂਟ, ਮਾਰਕੀਟਿੰਗ, ਹਿਊਮਨ ਰਿਸੋਰਸ ਅਤੇ ਆਪਰੇਸ਼ਨ ਨਾਲ ਸਬੰਧਤ ਨੌਕਰੀਆਂ 'ਚ ਵੀ ਕਟੌਤੀ ਕੀਤੀ ਜਾ ਸਕਦੀ ਹੈ। ਸਰਵੇਖਣ ਦਾ ਕਹਿਣਾ ਹੈ, "ਜ਼ਿਆਦਾਤਰ ਛਾਂਟੀ ਸੀਨੀਅਰ ਅਹੁਦਿਆਂ 'ਤੇ ਤਾਇਨਾਤ ਪੇਸ਼ੇਵਰਾਂ ਵਿਚੋਂ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਕਰੀਬ 20 ਫੀਸਦੀ ਮਾਲਕਾਂ ਨੇ ਅਜਿਹਾ ਅਨੁਮਾਨ ਲਗਾਇਆ ਹੈ"।
ਇਹ ਵੀ ਪੜ੍ਹੋ : ਕ੍ਰਿਕੇਟਰ ਪ੍ਰਿਥਵੀ ਸ਼ਾਅ ਨੇ ਸੈਲਫੀ ਤੋਂ ਕੀਤਾ ਇਨਕਾਰ, ਨੌਜਵਾਨਾਂ ਨੇ ਕਾਰ 'ਤੇ ਕੀਤਾ ਹਮਲਾ, ਮਾਮਲਾ ਦਰਜ
ਇਸ ਦੇ ਨਾਲ ਹੀ ਛਾਂਟੀ ਦਾ ਪ੍ਰਭਾਵ ਉਹਨਾਂ ਨੌਜਵਾਨ ਕਰਮਚਾਰੀਆਂ 'ਤੇ ਘੱਟ ਤੋਂ ਘੱਟ ਹੋਣ ਦੀ ਉਮੀਦ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ ਹੈ। ਸਰਵੇਖਣ ਅਨੁਸਾਰ ਲਗਭਗ ਅੱਧੇ ਰੁਜ਼ਗਾਰਦਾਤਾ ਸਾਲ ਦੀ ਪਹਿਲੀ ਛਿਮਾਹੀ ਵਿਚ ਕਰਮਚਾਰੀਆਂ ਦੀ ਛਾਂਟੀ ਦੀ ਦਰ 15 ਪ੍ਰਤੀਸ਼ਤ ਤੋਂ ਵੱਧ ਹੋਣ ਦੀ ਉਮੀਦ ਕਰਦੇ ਹਨ, ਜਿਸ ਵਿਚ ਆਈਟੀ ਉਦਯੋਗ ਦੀ ਸਭ ਤੋਂ ਵੱਧ ਹਿੱਸੇਦਾਰੀ ਹੋਣ ਦੀ ਉਮੀਦ ਹੈ। ਹਾਲਾਂਕਿ ਗਲੋਬਲ ਜੌਬ ਮਾਰਕੀਟ ਵਿਚ ਅਨਿਸ਼ਚਿਤਤਾ ਦੇ ਬਾਵਜੂਦ 92 ਪ੍ਰਤੀਸ਼ਤ ਮਾਲਕ ਜਨਵਰੀ-ਜੂਨ 2023 ਦੀ ਮਿਆਦ ਵਿਚ ਨਵੀਂ ਭਰਤੀ ਨੂੰ ਲੈ ਕੇ ਆਸ਼ਾਵਾਦੀ ਹਨ।
ਇਹ ਵੀ ਪੜ੍ਹੋ : ਇਕ ਪਾਸੇ ਭਗਵੰਤ ਮਾਨ ਇਕੱਲੇ, ਉਨ੍ਹਾਂ ਨੂੰ ਰੋਕਣ ਲਈ ਅਕਾਲੀ, ਕਾਂਗਰਸ, ਭਾਜਪਾ ਤੇ ਰਾਜਪਾਲ ਦਾ ਗਠਜੋੜ : 'ਆਪ'
ਲਗਭਗ ਅੱਧੇ ਭਾਗੀਦਾਰਾਂ ਨੇ ਨਵੀਆਂ ਭਰਤੀਆਂ ਤੋਂ ਇਲਾਵਾ ਪੁਰਾਣੀਆਂ ਅਸਾਮੀਆਂ 'ਤੇ ਨਿਯੁਕਤੀਆਂ ਦੀ ਉਮੀਦ ਪ੍ਰਗਟਾਈ ਹੈ। ਦੂਜੇ ਪਾਸੇ 29 ਫੀਸਦੀ ਮਾਲਕਾਂ ਨੇ ਸਿਰਫ ਨਵੀਂ ਭਰਤੀ ਦੀ ਗੱਲ ਕੀਤੀ ਹੈ, ਜਦਕਿ 17 ਫੀਸਦੀ ਨੇ ਮੁਲਾਜ਼ਮਾਂ ਦੀ ਗਿਣਤੀ ਬਰਕਰਾਰ ਰੱਖਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਕਾਲਜਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਤੋਂ ਪਾਸ ਆਊਟ ਹੋਣ ਵਾਲੇ ਨੌਜਵਾਨਾਂ ਨੂੰ ਵੀ ਕੈਂਪਸ ਭਰਤੀ ਸਬੰਧੀ ਰੁਜ਼ਗਾਰਦਾਤਾਵਾਂ ਦੇ ਅਨੁਕੂਲ ਰਵੱਈਏ ਤੋਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ।