
ਪਤਨੀਆਂ ਦੇ ਨਾਂ ਕਰਵਾਈ ਜਾਣ ਵਾਲੀ ਰਕਮ 50000 ਤੋਂ ਲੈ ਕੇ 500000 ਤੱਕ ਹੋਵੇਗੀ
ਨਵੀਂ ਦਿੱਲੀ: ਤਕਰੀਬਨ 20-30 ਜੋੜੇ ਹਰ ਰੋਜ਼ ਹਾਈ ਕੋਰਟ ਪਹੁੰਚ ਕਰਦੇ ਹਨ ਤਾਂ ਜੋ ਉਹਨਾਂ ਨੂੰ ਜਾਤ ਪਾਤ ਤੋਂ ਬਾਹਰ ਵਿਆਹ ਕਰਵਾਉਣ ਵਿਚ ਸਰਕਾਰ ਵੱਲੋਂ ਮਦਦ ਮਿਲ ਸਕੇ। ਉਹ ਹਾਈ ਕੋਰਟ ਕੋਲੋਂ ਸੁਰੱਖਿਆ ਦੀ ਮੰਗ ਕਰਦੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਲੰਧਰ ਪੁਲਿਸ ਨੂੰ ਭਗੌੜਾ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਦੋ ਹਫਤੇ ਬਾਅਦ ਆਦਮੀ ਅਪਣੀ ਪਤਨੀ ਦੇ ਨਾਂ 'ਤੇ 5 ਲੱਖ ਰੁਪਏ ਜਮ੍ਹਾਂ ਕਰਵਾਉਣ।
Punjab and Haryana High Court
ਉਹ 20 ਦਿਨਾਂ ਦੇ ਅੰਦਰ ਫਿਕਸ ਡਿਪੋਜ਼ਿਟ ਦੇ ਰੂਪ ਵਿਚ ਜਮ੍ਹਾਂ ਕਰਾਉਣ ਅਤੇ ਉਸ ਨੂੰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਜਾਵੇ। ਇਸ ਤਰਾ੍ਹ੍ਂ ਲਗਭਗ 18 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਪਤੀਆਂ ਦੀ ਰਕਮ ਅਦਾਲਤ ਦੇ ਹੁਕਮਾਂ ਅਨੁਸਾਰ ਜਮ੍ਹਾਂ ਕਰਾਉਣ ਵਿਚ ਅਸਫਲ ਰਹੀ ਹੈ।
Punjab and Haryana High Court
14 ਜਨਵਰੀ ਨੂੰ ਪਾਸ ਹੋਏ ਹੁਕਮਾਂ ਅਨੁਸਾਰ ਜਸਟਿਸ ਰਾਮਿੰਦਰ ਜੈਨ ਨੇ ਪਤੀ ਨੂੰ ਪੰਜ ਸਾਲ ਲਈ ਅਪਣੀ ਪਤਨੀ ਦੇ ਨਾਂ ਤੇ ਐਫਡੀਆਰ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਅਤੇ ਇਸ ਦੀ ਕਾਪੀ ਅਦਾਲਤ ਨੂੰ ਦੇਣ ਦਾ ਸਮਾਂ ਦੋ ਮਹੀਨਿਆਂ ਦਾ ਰੱਖਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 11 ਅਪਰੈਲ ਨੂੰ ਕੀਤੀ ਜਾਵੇਗੀ।
ਪਿਛਲੇ ਸਾਲ ਤੋਂ ਹਾਈ ਕੋਰਟ ਨੇ ਨਿਯਮਿਤ ਤੌਰ 'ਤੇ ਹੁਕਮ ਜਾਰੀ ਕੀਤੇ ਸਨ ਕਿ ਲੜਕੀ ਦੀ ਸ਼ਖਸ਼ੀਅਤ ਦੀ ਜਾਂਚ ਕੀਤੀ ਜਾਵੇ। ਇਸ ਅਨੁਸਾਰ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਵਿਆਹ ਕਾਇਮ ਰੱਖਣ ਦੇ ਯੋਗ ਹੈ ਜਾਂ ਨਹੀਂ। ਪਤਨੀਆਂ ਦੇ ਨਾਂ ਕਰਵਾਈ ਜਾਣ ਵਾਲੀ ਰਕਮ 50000 ਤੋਂ ਲੈ ਕੇ 500000 ਤੱਕ ਹੋਵੇਗੀ।