Chandigarh Mayor poll Case: ਅਨਿਲ ਮਸੀਹ ਨੇ ਸੁਪਰੀਮ ਕੋਰਟ 'ਚ ਦਿਤਾ ਹਲਫ਼ਨਾਮਾ, ‘ਮਾਮਲੇ ਕਾਰਨ ਤਣਾਅ ’ਚ ਹਾਂ’
Published : Mar 16, 2024, 12:44 pm IST
Updated : Mar 16, 2024, 12:44 pm IST
SHARE ARTICLE
Anil Masih files affidavit in court regaring Chandigarh Mayor poll Case
Anil Masih files affidavit in court regaring Chandigarh Mayor poll Case

ਕਿਹਾ, 8 ਬੈਲਟ ਪੇਪਰ ਪਹਿਲਾਂ ਤੋਂ ਖ਼ਰਾਬ ਸਨ

Chandigarh Mayor poll Case: ਚੰਡੀਗੜ੍ਹ ਮੇਅਰ ਚੋਣਾਂ ਵਿਚ ਬੈਲਟ ਪੇਪਰਾਂ ’ਚ ਕਥਿਤ ਤੌਰ ’ਤੇ ਛੇੜਛਾੜ ਕਰਨ ਵਾਲੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਹੈ ਕਿ ਉਸ ਨੂੰ ਤਣਾਅ ਅਤੇ ਚਿੰਤਾ ਦੀ ਬੀਮਾਰੀ ਹੈ। ਇਸ ਦੇ ਨਾਲ ਹੀ ਮਸੀਹ ਨੇ ਅਪਣੇ ਸਟੈਂਡ ਨੂੰ ਦੁਹਰਾਇਆ ਹੈ ਕਿ ਉਨ੍ਹਾਂ ਨੇ ਕੁੱਝ ਬੈਲਟ ਵੱਖਰੇ ਰੱਖੇ ਸਨ।

ਉਨ੍ਹਾਂ ਕਿਹਾ ਕਿ 8 ਬੈਲਟ ਪੇਪਰ ਪਹਿਲਾਂ ਤੋਂ ਖ਼ਰਾਬ ਸਨ। ਸੁਪਰੀਮ ਕੋਰਟ 'ਚ ਦਾਇਰ ਹਲਫਨਾਮੇ 'ਚ ਮਸੀਹ ਨੇ ਅਪਣੇ 'ਤੇ ਲੱਗੇ ਬੈਲਟ ਪੇਪਰਾਂ ਦੀ ਛੇੜਛਾੜ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੰਮਾਂ ਦੀ ਲਗਾਤਾਰ ਆਲੋਚਨਾ ਨੇ ਉਨ੍ਹਾਂ ਨੂੰ ਬਹੁਤ ਸਦਮਾ ਪਹੁੰਚਾਇਆ ਹੈ, ਜਿਸ ਕਾਰਨ ਹੋਏ ਤਣਾਅ ਲਈ ਉਨ੍ਹਾਂ ਨੂੰ ਪੇਸ਼ੇਵਰ ਮਦਦ ਲੈਣ ਲਈ ਮਜਬੂਰ ਹੋਣਾ ਪਿਆ ਹੈ।

ਮਸੀਹ ਨੇ ਅਦਾਲਤ ਨੂੰ ਦਿਤੇ ਹਲਫਨਾਮੇ 'ਚ ਕਿਹਾ ਕਿ ਚੋਣ ਪ੍ਰਕਿਰਿਆ ਦੀ ਕਥਿਤ ਵੀਡੀਉ ਰਿਕਾਰਡਿੰਗ ਲੀਕ ਹੋਣ ਤੋਂ ਤੁਰੰਤ ਬਾਅਦ ਉਹ ਪੀਜੀਆਈ (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ), ਚੰਡੀਗੜ੍ਹ ਕਾਊਂਸਲਿੰਗ ਲਈ ਗਏ ਸਨ। ਉਨ੍ਹਾਂ ਨੇ 10 ਫਰਵਰੀ ਨੂੰ ਇਸ ਸਬੰਧ ਵਿਚ ਪੀਜੀਆਈ ਦੇ ਮਨੋਰੋਗ ਵਿਭਾਗ ਦਾ ਦੌਰਾ ਕੀਤਾ ਅਤੇ ਉਸ ਤੋਂ ਬਾਅਦ 22 ਫਰਵਰੀ ਅਤੇ 7 ਮਾਰਚ ਨੂੰ ਦੋ ਫਾਲੋਅੱਪ ਦੌਰੇ ਕੀਤੇ ਹਨ।

13 ਮਾਰਚ ਨੂੰ ਦਾਇਰ ਹਲਫਨਾਮੇ ਵਿਚ ਕਿਹਾ ਗਿਆ ਹੈ, "ਚੋਣ ਪ੍ਰਕਿਰਿਆ ਦੀ ਇਕ ਕਥਿਤ ਵੀਡੀਉ ਰਿਕਾਰਡਿੰਗ 31 ਜਨਵਰੀ ਨੂੰ ਆਨਲਾਈਨ ਲੀਕ ਹੋ ਗਈ ਸੀ। ਇਸ ਤੋਂ ਬਾਅਦ, ਉੱਤਰਦਾਤਾ (ਮਸੀਹ) ਨੂੰ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਦੁਆਰਾ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸ ਦੇ ਪਰਵਾਰਕ ਮੈਂਬਰਾਂ ਸਮੇਤ ਉੱਤਰਦਾਤਾ ਬਹੁਤ ਮਾਨਸਿਕ ਸਦਮੇ ਅਤੇ ਤਣਾਅ ਵਿਚ ਹੈ”।

ਮਸੀਹ ਨੇ ਧਾਰਾ 340 ਦੇ ਨੋਟਿਸ ਦੇ ਜਵਾਬ ਵਿਚ ਕਿਹਾ ਕਿ ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਦੀ ਮਿਆਦ ਦੌਰਾਨ ਮੀਡੀਆ ਕਵਰੇਜ ਅਤੇ ਰੀਪੋਰਟਿੰਗ ਕਾਰਨ ਉਸ ਦੀ "ਨਿੱਜਤਾ ਅਤੇ ਮਾਨਸਿਕ ਸਿਹਤ ਵਿਚ ਘੁਸਪੈਠ" ਹੋਈ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ, "ਉਪਰੋਕਤ ਕਾਰਕਾਂ, ਖਾਸ ਕਰਕੇ ਉੱਤਰਦਾਤਾ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਨੂੰ ਉਸ ਦੇ ਮਾਮਲੇ ਨਾਲ ਨਜਿੱਠਣ ਵੇਲੇ ਧਿਆਨ ਵਿਚ ਰੱਖਿਆ ਜਾਵੇ।

(For more Punjabi news apart from Anil Masih files affidavit in court regaring Chandigarh Mayor poll Case, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement