
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਚਾਰ ਸਾਲ ਦੇ ਕਾਰਜਕਾਲ ਵਿਚ ਕਿਸਾਨਾਂ ਦੇ ਮੁੱਦਿਆਂ, ਰੁਜ਼ਗਾਰ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਤੋਂ ਰੋਕਣ ਵਰਗੇ ਮੁੱਦਿਆਂ ...
ਨਵੀਂ ਦਿੱਲੀ, ਕੇਂਦਰ ਸਰਕਾਰ ਨੇ ਚਾਰ ਸਾਲ ਦੇ ਕਾਰਜਕਾਲ ਵਿਚ ਕਿਸਾਨਾਂ ਦੇ ਮੁੱਦਿਆਂ, ਰੁਜ਼ਗਾਰ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਤੋਂ ਰੋਕਣ ਵਰਗੇ ਮੁੱਦਿਆਂ 'ਤੇ ਬਹੁਤ ਵਧੀਆ ਕੰਮ ਨਹੀਂ ਕੀਤਾ। ਇਹ ਗੱਲ ਇਕ ਆਨਲਾਈਨ ਰਾਏਸ਼ੁਮਾਰੀ ਦੇ ਨਤੀਜਿਆਂ ਦੇ ਆਧਾਰ 'ਤੇ ਆਖੀ ਗਈ ਹੈ। ਰਾਏਸ਼ੁਮਾਰੀ ਵਿਚ ਭਾਗ ਲੈਣ ਵਾਲਿਆਂ ਦੇ ਵੱਡੇ ਵਰਗ ਨੇ ਮੰਨਿਆ ਕਿ ਮੋਦੀ ਸਰਕਾਰ ਦਾ ਪ੍ਰਦਰਸ਼ਨ ਉਮੀਦਾਂ ਤੋਂ ਘੱਟ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਇਕ ਕਮਿਊਨਿਟੀ ਲੋਕ ਸਰਕਲਜ਼ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ ਇਸ ਵਿਚ ਸ਼ਾਮਲ ਹੋਣ ਵਾਲਿਆਂ ਵਿਚੋਂ 43 ਫ਼ੀ ਸਦੀ ਲੋਕਾਂ ਨੇ ਸਰਕਾਰ ਦੇ ਕੰਮ ਨੂੰ ਉਮੀਦਾਂ ਤੋਂ ਘੱਟ ਦਸਿਆ ਹੈ। 29 ਫ਼ੀ ਸਦੀ ਲੋਕਾਂ ਅਨੁਸਾਰ ਮੋਦੀ ਸਰਕਾਰ ਸਰਕਾਰ ਉਨ੍ਹਾਂ ਦੀਆਂ ਉਮੀਦਾਂ 'ਤੇ ਖ਼ਰੀ ਉਤਰੀ ਹੈ ਅਤੇ 28 ਫ਼ੀ ਸਦੀ ਲੋਕਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਉਮੀਦਾਂ ਤੋਂ ਵਧ ਕੇ ਕੰਮ ਕਰ ਰਹੀ ਹੈ।
43 per cent of people disillusioned with Modi's work: Raishumari
ਸਰਵੇਖਣ ਵਿਚ ਦੇਸ਼ ਭਰ ਦੇ 250 ਜ਼ਿਲ੍ਹਿਆਂ ਦੇ 62000 ਲੋਕਾਂ ਨੇ ਹਿੱਸਾ ਲਿਆ ਸੀ। ਸਰਵੇਖਣ ਮੁਤਾਬਕ ਸਰਕਾਰ ਦੇ ਜ਼ਿਆਦਾਤਰ ਪ੍ਰਦਰਸ਼ਨ ਦੇ ਮਾਪਦੰਡ ਇਕ ਸਮੇਂ ਵਿਚ ਕੀਤੀਆਂ ਗਈਆਂ ਉਮੀਦਾਂ ਅਤੇ ਰੋਜ਼ਾਨਾ ਜੀਵਨ 'ਤੇ ਪੈਣ ਵਾਲੇ ਪ੍ਰਭਾਵ ਦੇ ਵਿਚਕਾਰ ਫ਼ਰਕ ਦਸਦੇ ਹਨ। ਉਥੇ ਇਕ ਆਰਟੀਆਈ ਤੋਂ ਪ੍ਰਗਟਾਵਾ ਹੋਇਆ ਹੈ ਕਿ ਕੇਂਦਰ ਸਰਕਾਰ ਨੇ ਬੀਤੇ ਚਾਰ ਸਾਲਾਂ ਵਿਚ ਇਸ਼ਤਿਹਾਰਾਂ 'ਤੇ ਕੁਲ 4343 ਕਰੋੜ ਰੁਪਏ ਖ਼ਰਚ ਕੀਤੇ ਹਨ। ਆਰਟੀਆਈ ਵਿਚ ਦਿਤੀ ਗਈ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਨੇ ਮਈ 2014 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਲੈ ਕੇ ਹੁਣ ਤਕ ਇਸ਼ਤਿਹਾਰਾਂ 'ਤੇ 4343 ਕਰੋੜ ਰੁਪਏ ਖ਼ਰਚ ਕੀਤੇ ਹਨ। (ਏਜੰਸੀ)