
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨਾਲ 2,127,873 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਕਰੀਬ 1 ਲੱਖ 40 ਤੋਂ ਵੀ ਜਿਆਦਾ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਦੇ ਕਾਰਨ ਹੁਣ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ। ਲੋਕ ਆਪਣੇ ਘਰਾਂ ਵਿਚ ਬੈਠਣ ਨੂੰ ਮਜ਼ਬੂਰ ਹਨ। ਪੂਰੀ ਦੁਨੀਆਂ ਵਿਚੋਂ ਹੁਣ ਤੱਕ ਕਰੀਬ 140,902 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੱਸ ਦੱਈਏ ਕਿ ਇਸ ਵਿਚੋਂ ਕੇਵਲ ਯੂਰਪ ਵਿਚ ਹੀ 92,900 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਵਿਸ਼ਵ ਪੱਧਰ ਤੇ 2.1 ਮੀਲੀਅਨ ਲੋਕ ਇਸ ਬਿਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ ਜਿਸ ਵਿਚੋਂ ਅੱਧੇ ਯੂਰਪ ਵਿਚੋਂ ਹਨ।
Coronavirus
ਦੱਸ ਦੱਈਏ ਕਿ ਅਮਰੀਕਾ ਵਿਚ ਇਸ ਬਿਮਾਰੀ ਦੇ ਸਭ ਤੋਂ ਵੱਧ ਕੇਸ ਦੇਖਣ ਨੂੰ ਮਿਲੇ ਹਨ ਜਿਥੇ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 31,590 ਨੂੰ ਪਾਰ ਕਰ ਗਿਆ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਪਿਛਲੇ 24 ਘੰਟੇ ਵਿਚ 2,600 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਹੁਣ ਤੱਕ ਕਿਸੇ ਵੀ ਦੇਸ਼ ਵਿਚ ਇਕ ਦਿਨ ਵਿਚ ਇਨ੍ਹੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਨਹੀਂ ਹੋਈ ਹੈ। ਜਿਸ ਤੋਂ ਬਾਅਦ ਇਟਲੀ ਵਿਚ 22,170 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
Coronavirus
ਇਸ ਦੇ ਨਾਲ ਹੀ ਸਪੇਨ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 19,130 ਤੱਕ ਪਹੁੰਚ ਗਿਆ ਹੈ। ਦੱਸ ਦੱਈਏ ਕਿ ਪਿਛਲੇ ਸਾਲ ਚੀਨ ਦੇ ਵਿਚ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇਸ ਨੇ ਹੋਲੀ-ਹੋਲੀ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਦੁਨੀਆਂ ਵਿਚ ਵੱਡੇ-ਵੱਡੇ ਵਿਗਿਆਨੀਆਂ ਅਤੇ ਡਾਕਟਰਾਂ ਦੇ ਵੱਲੋਂ ਇਸ ਵਾਇਰਸ ਦੀ ਦਵਾਈ ਬਣਾਉਂਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੋਈ ਵੀ ਦਵਾਈ ਬਣ ਕੇ ਸਾਹਮਣੇ ਨਹੀਂ ਆਈ।
Coronavirus
ਜਿਸ ਕਾਰਨ ਵੱਖ-ਵੱਖ- ਦੇਸ਼ਾਂ ਦੇ ਵੱਲੋਂ ਲੌਕਡਾਊਨ ਲਗਾ ਕੇ ਸਥਿਤੀ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨਾਲ 2,127,873 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਕਰੀਬ 1 ਲੱਖ 40 ਤੋਂ ਵੀ ਜਿਆਦਾ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
Coronavirus covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।