
ਮਾਡਲ ਤੋਂ ਸਾਧੂ ਬਣੇ ਭਇਯੂ ਮਹਾਰਾਜ ਆਤਮਹਤਿਆ ਕੇਸ ਵਿਚ ਪੁਲਿਸ ਨੂੰ ਨਵੀਆਂ ਜਾਣਕਾਰੀਆਂ ਮਿਲ ਰਹੀਆਂ ਹਨ। ਪਤਾ ਚਲਿਆ ਹੈ ਕਿ ਉਹ ਅਪਣੀ ਖ਼ੁਦਕੁਸ਼ੀ ਤੋਂ ਸੱਤ ਦਿਨ ਪਹਿਲਾਂ...
ਇੰਦੌਰ, (ਏਜੰਸੀ): ਮਾਡਲ ਤੋਂ ਸਾਧੂ ਬਣੇ ਭਇਯੂ ਮਹਾਰਾਜ ਆਤਮਹਤਿਆ ਕੇਸ ਵਿਚ ਪੁਲਿਸ ਨੂੰ ਨਵੀਆਂ ਜਾਣਕਾਰੀਆਂ ਮਿਲ ਰਹੀਆਂ ਹਨ। ਪਤਾ ਚਲਿਆ ਹੈ ਕਿ ਉਹ ਅਪਣੀ ਖ਼ੁਦਕੁਸ਼ੀ ਤੋਂ ਸੱਤ ਦਿਨ ਪਹਿਲਾਂ ਬਹੁਤ ਜ਼ਿਆਦਾ ਤਣਾਅ ਵਿਚ ਸਨ। ਤਣਾਅ ਕੇਵਲ ਪਤਨੀ ਅਤੇ ਧੀ ਦਾ ਹੀ ਨਹੀਂ, ਸਗੋਂ ਦੂਜਿਆ ਦਾ ਵੀ ਸੀ। ਕਈ ਟਰੱਸਟੀ ਹੌਲੀ - ਹੌਲੀ ਅਹੁਦੇ ਛੱਡ ਚੁੱਕੇ ਸਨ। ਉਦਯੋਗਪਤੀ ਅਤੇ ਦਾਨਦਾਤਾ ਲਗਾਤਾਰ ਘੱਟ ਹੋ ਰਹੇ ਸਨ।
Bhaiyyu Maharaj
ਪੁਲਿਸ ਅਨੁਸਾਰ, ਘਰ ਵਿਚ ਹੀ ਧਮਕੀ ਮਿਲਦੀ ਸੀ ਕਿ ਉਨ੍ਹਾਂ ਦਾ ਚਰਿੱਤਰ ਖ਼ਰਾਬ ਕਰ ਦਿਤਾ ਜਾਵੇਗਾ। ਧੀ ਨੂੰ ਲੰਦਨ ਭੇਜਣ ਅਤੇ ਪਤਨੀ ਦੇ ਵਿਚ ਚੱਲ ਰਹੇ ਤਰਕਾਰ ਨਾਲ ਉਹ ਰੋਜ਼ ਜੂਝ ਰਹੇ ਸਨ। ਧੀ ਨੂੰ ਲੰਦਨ ਭੇਜਣ ਕਾਰਨ 10 ਲੱਖ ਰੁਪਏ ਤੋਂ ਜ਼ਿਆਦਾ ਰੁਪਏ ਖਰਚ ਹੋ ਰਹੇ ਸਨ। ਘਰ ਦੇ ਲੋਕ ਇਸ ਉਤੇ ਵੀ ਇਤਰਾਜ਼ ਜਤਾ ਰਹੇ ਸਨ।
Bhaiyyu Maharaj
ਪਰਵਾਰਕ ਸੂਤਰਾਂ ਤੋਂ ਪੁਲਿਸ ਨੂੰ ਪਤਾ ਚਲਿਆ ਕਿ ਉਨ੍ਹਾਂ ਨੂੰ ਅਪਣੀ ਇੱਜ਼ਤ ਖ਼ਰਾਬ ਹੋਣ ਦਾ ਸਭ ਤੋਂ ਜ਼ਿਆਦਾ ਡਰ ਸੀ।
ਪੁਲਿਸ ਨੂੰ ਇਹ ਵੀ ਪਤਾ ਚਲਾ ਹੈ ਕਿ ਆਤਮਹਤਿਆ ਤੋਂ ਦੋ ਦਿਨ ਪਹਿਲਾਂ ਭਇਯੂ ਮਹਾਰਾਜ ਨੇ ਕਿਸੇ ਨਾਲ 10 ਲੱਖ ਰੁਪਏ ਦੇ ਲੋਨ ਚਰਚਾ ਕੀਤੀ ਸੀ। ਸ਼ਾਇਦ ਇਹ ਲੋਨ ਦੀ ਰਕਮ ਉਹ ਧੀ ਨੂੰ ਲੰਦਨ ਭੇਜਣ ਲਈ ਲੈਣਾ ਚਾਹੁੰਦੇ ਸਨ। ਇਸ ਨੂੰ ਲੈ ਕੇ ਵੀ ਪਰਵਾਰ ਵਿਚ ਵਿਵਾਦ ਹੁੰਦਾ ਰਹਿੰਦਾ ਸੀ। ਉਥੇ ਹੀ ਪਤਨੀ ਦੇ ਪਰਵਾਰ ਵਾਲੇ, ਮਹਾਰਾਜ ਦੀ ਹਰ ਗਤੀਵਿਧੀਆਂ ਉਤੇ ਨਜ਼ਰ ਰੱਖਦੇ ਸਨ।
Bhaiyyu Maharaj
ਕੁਝ ਫ਼ੋਨ ਕਾਲ ਆਉਂਦੇ ਹੀ ਉਹ ਪਰੇਸ਼ਾਨ ਹੋ ਜਾਂਦੇ ਸਨ। ਕਈ ਵਾਰ ਸੇਵਾਦਾਰ,ਵਿਨਾਇਕ ਅਤੇ ਹੋਰ ਲੋਕਾਂ ਨੂੰ ਦੂਰ ਕਰ ਇਕੱਲੇ ਵਿਚ ਗੱਲ ਕਰਦੇ ਸਨ। ਇਕ ਉਸਾਰੀ ਕਾਰੋਬਾਰੀ ਦਾ ਫੋਨ ਆਉਣ ਉਤੇ ਉਹ ਅਸਹਿਜ ਹੋ ਜਾਂਦੇ ਸਨ। ਇਹ ਗੱਲ ਉਨ੍ਹਾਂ ਦੀ ਪਤਨੀ ਦੇ ਮਾਤਾ-ਪਿਤਾ ਨੇ ਵੀ ਮੰਨੀ ਹੈ। ਉਨ੍ਹਾਂ ਨੇ ਜਿਨ੍ਹਾਂ ਨੰਬਰਾਂ ਉਤੇ ਸੱਭ ਤੋਂ ਜ਼ਿਆਦਾ ਗੱਲਾਂ ਕੀਤੀਆਂ , ਉਹ ਧੀ, ਪਤਨੀ, ਵਿਨਾਇਕ, ਗੁਆਂਢੀ ਮਨਮੀਤ ਅਰੋੜਾ ਅਤੇ ਪੁਣੇ ਦੇ ਸੇਵਾਦਾਰ ਅਨਮੋਲ ਚਹਵਾਣ ਦਾ ਹੈ।
Bhaiyyu Maharaj and her Wife
ਦੂਜੇ ਵਿਆਹ ਦੇ ਬਾਅਦ ਤੋਂ ਮਹਾਰਾਜ ਦਾ ਪ੍ਰਭਾਵ ਘੱਟ ਹੋਣ ਲਗਾ ਸੀ। ਪ੍ਰਭਾਤ ਟਰੱਸਟ ਨਾਲ ਜੁੜੇ ਕੁਝ ਪ੍ਰਮੁੱਖ ਲੋਕਾਂ ਨੇ ਹੌਲੀ-ਹੌਲੀ ਕਰਕੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਕਿਸੇ ਉਤੇ ਜ਼ਿਆਦਾ ਵਿਸ਼ਵਾਸ ਨਹੀਂ ਹੋ ਰਿਹਾ ਸੀ।ਇਹ ਵੀ ਪਤਾ ਲੱਗਾ ਹੈ ਕਿ ਮਹਾਰਾਜ ਨੇ ਸੱਤ-ਅੱਠ ਮਹੀਨੇ ਵਿਚ ਅਪਣੀਆਂ ਕਈ ਜਾਇਦਾਦਾਂ ਡਿਸਪੋਜਲ ਕਰ ਦਿੱਤਾ ਸੀ । ਉਹ ਸਭ ਕੁਝ ਸਮੇਟ ਕੇ ਧੀ ਨੂੰ ਲੰਦਨ ਭੇਜ ਕੇ ਠੀਕ ਕਰਨ ਦੀ ਕੋਸ਼ਿਸ਼ ਵਿਚ ਸਨ। ਹਾਲਾਂਕਿ ਪਤਨੀ ਅਤੇ ਸਹੁਰਾ-ਘਰ ਦੇ ਲੋਕਾਂ ਦਾ ਦਖਲ ਉਨ੍ਹਾਂ ਦੀ ਜਿੰਦਗੀ ਵਿਚ ਤੇਜ਼ੀ ਨਾਲ ਵੱਧ ਰਿਹਾ ਸੀ।