ਹਰਿਆਣਾ ਰੋਡਵੇਜ਼ ਦੀ ਬੱਸ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ : ਮਨੂ ਭਾਕਰ
Published : Jun 16, 2019, 4:16 pm IST
Updated : Jun 16, 2019, 4:16 pm IST
SHARE ARTICLE
Haryana Roadways Tried to Kill Me : Manu Bhaker
Haryana Roadways Tried to Kill Me : Manu Bhaker

ਮਨੂ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਸਨਿਚਰਵਾਰ ਨੂੰ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬੱਚ ਗਈ, ਕਿਉਂਕਿ ਤੇਜ਼ ਰਫ਼ਤਾਰ ਬੱਸ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਮਨੂ ਆਪਣੇ ਪਰਵਾਰ ਨਾਲ ਨਵੀਂ ਦਿੱਲੀ 'ਚ ਕੌਮੀ ਸ਼ੂਟਿੰਗ ਕੈਂਪ ਵਿਚ ਹਿੱਸਾ ਲੈਣ ਮਗਰੋਂ ਘਰ ਪਰਤ ਰਹੀ ਸੀ। 17 ਸਾਲਾ ਮਨੂ ਨੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੁਝ ਅਖ਼ਬਾਰ ਸੰਗਠਨਾਂ ਨੂੰ ਟੈਗ ਕਰਦਿਆਂ ਕਾਰ ਨੂੰ ਹੋਏ ਨੁਕਸਾਨ ਦੀ ਇਕ ਤਸਵੀਰ ਟਵੀਟ ਕੀਤੀ।


ਮਨੂ ਨੇ ਟਵੀਟ ਕਰਦਿਆਂ ਕਿਹਾ, "ਹਰਿਆਣਾ ਰੋਡਵੇਜ਼ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਤੇਜ਼ ਰਫ਼ਤਾਰ ਨਾਲ ਡਰਾਈਵਿੰਗ ਕਰਨਾ, ਬਹੁਤ ਅੱਗੇ ਨਿਕਲ ਜਾਣਾ। ਦਾਦਰੀ ਡਿਪੋ। ਬੱਸ ਨੰਬਰ 5483, ਡਰਾਈਵਰ ਦਾ ਨਾਂ ਮੋਹਨ। ਡਰਾਈਵਰ ਨੰਬਰ 222। ਉਸ ਨੇ ਕਿਹਾ ਕਿ ਉਸ ਨੂੰ ਚੰਡੀਗੜ੍ਹ ਪਹੁੰਚਣਾ ਹੈ ਅਤੇ ਉਹ ਇੰਤਜ਼ਾਰ ਨਹੀਂ ਕਰ ਸਕਦਾ।"

Manu BhakerManu Bhaker

ਮਨੂ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਡਿਪੋ ਡੀਐਮ ਧਨਰਾਜ ਕੁੰਡੂ ਨੂੰ ਵੀ ਕੀਤੀ ਹੈ। ਜੀਐਮ ਨੇ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਜੀਐਮ ਦਾ ਕਹਿਣਾ ਹੈ ਕਿ ਜੇ ਰੋਡਵੇਜ਼ ਡਰਾਈਵਰ ਵੱਲੋਂ ਇਸ ਮਾਮਲੇ 'ਚ ਲਾਪਰਵਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

AccidentAccident

ਉਧਰ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਦੁਪਹਿਰ 3:45 ਵਜੇ ਉਹ ਦਾਦਰੀ ਬੱਸ ਅੱਡੇ ਤੋਂ ਦਿੱਲੀ ਲਈ ਚੱਲਿਆ ਸੀ। ਲਗਭਗ 4:15 ਵਜੇ ਜਦੋਂ ਮੋਰਵਾਲਾ ਤੋਂ ਨਿਕਲ ਕੇ ਇਮਲੋਟਾ ਨੇੜੇ ਪਹੁੰਚਿਆ ਤਾਂ ਸਾਹਮਣਿਓਂ ਆ ਰਹੀ ਇਕ ਤੇਜ਼ ਰਫ਼ਤਾਰ ਗੱਡੀ ਦੂਜੀ ਗੱਡੀ ਨੂੰ ਓਵਰਟੇਕ ਕਰਦੇ ਨਜ਼ਰ ਆਈ। ਇਸ ਦੇ ਚਲਦਿਆਂ ਉਸ ਨੂੰ ਬਰੇਕ ਲਗਾਉਣੀ ਪਈ। ਉਸ ਦੀ ਬੱਸ ਦੇ ਨਾਲ ਚੱਲ ਰਹੀ ਵੈਗਨ ਆਰ ਗੱਡੀ ਨੇ ਇਕੋ ਦਮ ਸਾਈਡ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਗੱਡੀ ਬੱਸ ਨਾਲ ਭਿੜ ਗਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement