
ਲੁਧਿਆਣਾ ਦੀ ਸ਼੍ਰੀਸੈਨੀ ਨੂੰ ‘ਮਿਸ ਇੰਡੀਆ ਵਰਲਡ ਵਾਈਡ-2018’ ਖਿਤਾਬ ਲਈ ਚੁਣਿਆ ਗਿਆ ਹੈ। ਸ਼ਨਿਚਰਵਾਰ ਨੂੰ ਅਮਰੀਕਾ...
ਲੁਧਿਆਣਾ (ਸਸਸ) : ਲੁਧਿਆਣਾ ਦੀ ਸ਼੍ਰੀਸੈਨੀ ਨੂੰ ‘ਮਿਸ ਇੰਡੀਆ ਵਰਲਡ ਵਾਈਡ-2018’ ਖਿਤਾਬ ਲਈ ਚੁਣਿਆ ਗਿਆ ਹੈ। ਸ਼ਨਿਚਰਵਾਰ ਨੂੰ ਅਮਰੀਕਾ ਦੇ ਨਿਊਜਰਸੀ ਵਿਚ ਹੋਏ ਮੁਕਾਬਲੇ ਵਿਚ ਉਨ੍ਹਾਂ ਨੇ ਇਹ ਖਿਤਾਬ ਜਿੱਤਿਆ। ਆਸਟਰੇਲੀਆ ਦੀ ਸਾਕਸ਼ੀ ਅਤੇ ਇੰਗਲੈਂਡ ਦੀ ਅਨੁਸ਼ਕਾ ਸਰੀਨ ਨੂੰ ਫਰਸਟ ਅਤੇ ਸੈਕੰਡ ਰਨਰਅਪ ਵਜੋਂ ਚੁਣਿਆ ਗਿਆ ਹੈ।
Shree Saini becomes Miss India World Wide27 ਸਾਲ ਤੋਂ ਕਰਵਾਏ ਜਾ ਰਹੇ ਇਸ ਮੁਕਾਬਲੇ ਵਿਚ ਭਾਰਤੀ ਮੂਲ ਦੀਆਂ ਮੁਟਿਆਰਾਂ ਹਿੱਸਾ ਲੈਂਦੀਆਂ ਹਨ। 22 ਸਾਲ ਦੀ ਸ਼੍ਰੀਸੈਨੀ ਦੇ ਨਾਨਕੇ ਅਬੋਹਰ ਵਿਚ ਹਨ। ਉਹ ਦੀਵਾਲੀ ਉਤੇ ਅਪਣੀ ਮਾਂ ਏਕਤਾ ਦੇ ਨਾਲ ਇੱਥੇ ਆਈ ਸਨ। ਉਨ੍ਹਾਂ ਦਾ ਪਰਵਾਰ ਕਈ ਸਾਲ ਪਹਿਲਾਂ ਲੁਧਿਆਣਾ ਤੋਂ ਅਮਰੀਕਾ ਸ਼ਿਫਟ ਹੋ ਗਿਆ ਸੀ।