ਇਤਾਲਵੀ ਫ਼ੌਜੀਆਂ ਵਲੋਂ ਦੋ ਭਾਰਤੀ ਮਛੇਰਿਆਂ ਦੇ ਕਤਲ ਦਾ ਮਾਮਲਾ
Published : Jun 16, 2021, 9:24 am IST
Updated : Jun 16, 2021, 9:24 am IST
SHARE ARTICLE
India drops case against Italian marines who killed fishermen
India drops case against Italian marines who killed fishermen

ਇਟਲੀ ਵਲੋਂ 10 ਕਰੋੜ ਦਾ ਮੁਆਵਜ਼ਾ ਦੇਣ ਮਗਰੋਂ ਅਦਾਲਤ ਨੇ ਕੇਸ ਬੰਦ ਕਰਨ ਦਾ ਹੁਕਮ ਦਿਤਾ

ਨਵੀਂ ਦਿੱਲੀ: ਸੁਪਰੀਮ ਕੋਰਟ (Supreme Court) ਨੇ ਕੇਰਲ ਦੇ 2 ਮਛੇਰਿਆਂ ਨੂੰ ਕੇਰਲ ਸਮੁੰਦਰੀ ਕੰਢੇ ਨੇੜੇ ਫ਼ਰਵਰੀ 2012 ਵਿਚ ਮਾਰਨ ਦੇ ਮਾਮਲੇ ’ਚ ਦੋਸ਼ੀ 2 ਇਤਾਲਵੀ ਸਮੁੰਦਰੀ ਫ਼ੌਜੀਆਂ ਵਿਰੁਧ ਭਾਰਤ ਵਿਚ ਚੱਲ ਰਹੇ ਅਪਰਾਧਕ ਮਾਮਲੇ ਨੂੰ ਬੰਦ ਕਰਨ ਦਾ ਮੰਗਲਵਾਰ ਨੂੰ ਹੁਕਮ ਦਿਤਾ। ਜੱਜ ਇੰਦਰਾ ਬੈਨਰਜੀ ਅਤੇ ਜੱਜ ਐਮ.ਆਰ. ਸ਼ਾਹ ਦੀ ਬੈਂਚ ਨੇ ਇਸ ਮਾਮਲੇ ਵਿਚ 2 ਇਤਾਲਵੀ ਫ਼ੌਜੀਆਂ ਵਿਰੁਧ ਦਰਜ ਸ਼ਿਕਾਇਤ ਅਤੇ ਕਾਰਵਾਈ ਰੱਦ ਕਰ ਦਿਤੀ ਹੈ।

India drops case against Italian marines who killed fishermenIndia drops case against Italian marines who killed fishermen

ਹੋਰ ਪੜ੍ਹੋ: ਫ਼ੈਸਲੇ ਦੀ ਘੜੀ ਆਈ: ਸੋਨੀਆ ਗਾਂਧੀ ਨੇ 20 ਜੂਨ ਨੂੰ ਕਾਂਗਰਸ ਨੇਤਾਵਾਂ ਨੂੰ ਦਿੱਲੀ ਸੱਦਿਆ

ਬੈਂਚ ਨੇ ਕਿਹਾ ਕਿ ਭਾਰਤ ਵਲੋਂ ਮਨਜ਼ੂਰ ਕੌਮਾਂਤਰੀ ਵਿਚੋਲਗੀ ਸਮਝੌਤਾ (International Orbital Award) ਦੇ ਅਨੁਰੂਪ, ਕੇਰਲ ਦੇ 2 ਮਛੇਰਿਆਂ ਦੇ ਕਤਲ ਮਾਮਲੇ ਵਿਚ ਇਤਾਲਵੀ ਸਮੁੰਦਰੀ ਫ਼ੌਜੀਆਂ ਮਾਸਿਮਿਲਾਨੋ ਲਾਤੋਰ ਅਤੇ ਸਲਵਾਤੋਰੋ ਗਿਰੋਨੇ ਵਿਰੁਧ ਅੱਗੇ ਦੀ ਜਾਂਚ ਇਟਲੀ ਗਣਰਾਜ ਵਿਚ ਕੀਤੀ ਜਾਵੇਗੀ।
  ਅਦਾਲਤ ਨੇ ਕਿਹਾ ਕਿ ਇਟਲੀ ਗਣਰਾਜ ਵਲੋਂ 10 ਕਰੋੜ ਰੁਪਏ ਦਾ ਮੁਆਵਜ਼ਾ ਦਿਤਾ ਗਿਆ ਹੈ, ਜੋ ਢੁਕਵਾਂ ਅਤੇ ਪੂਰਾ ਹੈ।

India drops case against Italian marines who killed fishermenIndia drops case against Italian marines who killed fishermen

ਹੋਰ ਪੜ੍ਹੋ: 1 ਕਰੋੜ ਦੀ ਜ਼ਮੀਨ ਦੇਣ ਵਾਲਾ ਖ਼ੁਦ ਕੋਰੋਨਾ ਦੀ ਬੁੱਕਲ ’ਚ

ਅਦਾਲਤ ਨੇ ਕਿਹਾ ਕਿ ਇਸ ਰਾਸ਼ੀ ’ਚੋਂ, ਕੇਰਲ (Kerala) ਦੇ ਦੋਵੇਂ ਮਛੇਰਿਆਂ ਦੇ ਪ੍ਰਵਾਰਾਂ ਦੇ ਨਾਮ 4-4 ਕਰੋੜ ਰੁਪਏ ਜਮ੍ਹਾ ਕਰਵਾਏ ਜਾਣ ਅਤੇ ਬਾਕੀ 2 ਕਰੋੜ ਕਿਸ਼ਤੀ ਮਾਲਕ ਨੂੰ ਦਿਤੇ ਜਾਣ।  ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਰਜਿਸਟਰੀ ਵਿਚ ਜਮ੍ਹਾ ਕਰਵਾਈ ਗਈ 10 ਕਰੋੜ ਰੁਪਏ ਦੀ ਰਾਸ਼ੀ ਕੇਰਲ ਹਾਈ ਕੋਰਟ (Kerala High Court) ਟਰਾਂਸਫ਼ਰ ਕੀਤੀ ਜਾਵੇ, ਜੋ ਦੋਵੇਂ ਮਛੇਰਿਆਂ ਦੇ ਪ੍ਰਵਾਰਾਂ ਦੇ ਨਾਮ 4-4 ਕਰੋੜ ਦੀ ਰਾਸ਼ੀ ਦਾ ਫ਼ਿਕਸਡ ਡਿਪਾਜ਼ਿਟ ਬਣਾਏਗਾ।

Supreme CourtSupreme Court

ਹੋਰ ਪੜ੍ਹੋ: ਗੁਰਦਵਾਰਾ ਸਾਹਿਬ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕਰਤੂਤ ਨੇ ਕੀਤਾ ਸ਼ਰਮਸਾਰ

ਬੈਂਚ ਨੇ ਕਿਹਾ ਕਿ ਮਛੇਰਿਆਂ ਦੇ ਵਾਰਸ ਮੁਆਵਜ਼ੇ ਦੀ ਰਾਸ਼ੀ ਫ਼ਿਕਸਡ ਡਿਪਾਜ਼ਿਟ ਦੀ ਮਿਆਦ ਦੌਰਾਨ ਵਿਆਜ ਦੀ ਰਕਮ ਕੱਢ ਸਕਣਗੇ। ਦੱਸਣਯੋਗ ਹੈ ਕਿ ਫ਼ਰਵਰੀ 2012 ਵਿਚ ਭਾਰਤ ਨੇ ਦੋਸ਼ ਲਗਾਇਆ ਸੀ ਕਿ ਇਟਲੀ ਦੇ ਝੰਡੇ ਵਾਲੇ ਤੇਲ ਟੈਂਕਰ ਐਮ.ਵੀ. ਐਨਰਿਕਾ ਲੈਕਸੀ ’ਤੇ ਸਵਾਰ 2 ਸਮੁੰਦਰੀ ਫ਼ੌਜੀਆਂ ਨੇ ਭਾਰਤ ਦੇ ਵਿਸ਼ੇਸ਼ ਆਰਥਕ ਖੇਤਰ ਵਿਚ ਮੱਛੀ ਫੜ ਰਹੇ 2 ਭਾਰਤੀ ਮਛੇਰਿਆਂ (Indian fishermen) ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement