
ਭਾਰਤੀ ਵਿਗਿਆਨੀ ਵਲੋਂ ਬਣਾਇਆ ਗਿਆ ਪਾਕਿਟ ਵੈਂਟੀਲੇਟਰ (Pocket Ventilator)। ਲੱਖਾਂ ਕੋਰੋਨਾ ਮਰੀਜ਼ਾਂ ਲਈ ਸਾਬਿਤ ਹੋਵੇਗਾ ਲਾਭਕਾਰੀ।
ਕੋਲਕੱਤਾ: ਕੋਰੋਨਾ (Coronavirus) ਦੀ ਦੂਸਰੀ ਲਹਿਰ ਦੇ ਚਲਦਿਆਂ, ਇੱਕ ਭਾਰਤੀ ਵਿਗਿਆਨੀ ਨੇ ਅਜਿਹਾ ਪਾਕਿਟ ਵੈਂਟੀਲੇਟਰ (Pocket Ventilator) ਬਣਾਇਆ ਹੈ, ਜੋ ਕਿ ਕੋਵਿਡ -19 ਦੇ ਮਰੀਜ਼ਾਂ ਨੂੰ ਸਾਹ ਚੜ੍ਹਨ ਵਰਗੀਆਂ ਸਮੱਸਿਆਵਾਂ ਦੇ ਸਮੇਂ ਘਰ ਬੈਠੇ ਹੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪਾਕਿਟ ਵੈਂਟੀਲੇਟਰ ਹਰ ਉਮਰ ਦੇ ਕੋਰੋਨਾ ਮਰੀਜ਼ਾਂ ਲਈ ਮਦਦਗਾਰ ਹੋਏਗਾ।
ਹੋਰ ਪੜ੍ਹੋ: ਅੱਜ ਤੋਂ ਬਦਲ ਗਿਆ ਹੈ ਸੋਨੇ ਦੇ ਗਹਿਣਿਆਂ ਨਾਲ ਜੁੜਿਆ ਇਹ ਨਿਯਮ, ਮਿਲਣਗੇ ਸੋਨੇ ਦੇ ਸ਼ੁੱਧ ਗਹਿਣੇ
PHOTO
ਕੋਲਕਾਤਾ (Kolkata) ਦੇ ਵਿਗਿਆਨੀ ਡਾ: ਰਾਮੇਂਦਰ ਲਾਲ ਮੁਖਰਜੀ (Dr. Ramendra Lal Mukherjee) ਨੇ ਇਹ ਪੋਰਟੇਬਲ ਬੈਟਰੀ ਵਾਲਾ ਵੈਂਟੀਲੇਟਰ (Portable Ventilator) ਤਿਆਰ ਕੀਤਾ ਹੈ, ਜਿਸ ਨੂੰ ਮੋਬਾਈਲ ਚਾਰਜਰ (Mobile Charger) ਦੀ ਮਦਦ ਨਾਲ ਚਾਰਜ ਕੀਤਾ ਜਾ ਸਕਦਾ ਹੈ ਅਤੇ ਇਕ ਵਾਰ ਵਿੱਚ ਇਹ 8 ਘੰਟੇ ਕੰਮ ਕਰ ਸਕਦਾ ਹੈ। ਮੁਖਰਜੀ ਨੇ ਕਿਹਾ ਕਿ ਇਸ ਵੈਂਟੀਲੇਟਰ ਦੇ ਦੋ ਹਿੱਸੇ ਹਨ। ਇੱਕ ਪਾਵਰ ਯੂਨਿਟ ਅਤੇ ਦੂਸਰੀ ਵੈਂਟੀਲੇਟਰ ਯੂਨਿਟ ਹੈ। ਜਿਵੇਂ ਹੀ ਪਾਵਰ ਬਟਨ ਦਬਾਇਆ ਜਾਂਦਾ ਹੈ ਤਾਂ ਇਹ ਵੈਂਟੀਲੇਟਰ ਹਵਾ ਨੂੰ ਸੋਖ ਲੈਂਦਾ ਹੈ ਅਤੇ ਇਕ ਅਲਟਰਾਵਾਇਲਟ ਚੈਂਬਰ (Ultraviolet chamber) ਵਿਚੋਂ ਲੰਘਦਾ ਹੈ, ਜੋ ਹਵਾ ਨੂੰ ਸ਼ੁੱਧ ਕਰ ਦਿੰਦਾ ਹੈ ਅਤੇ ਇਸ ਨੂੰ ਇਕ ਪਾਈਪ ਦੁਆਰਾ ਮਰੀਜ਼ ਦੇ ਮੂੰਹ ਨਾਲ ਜੋੜਿਆ ਜਾ ਸਕਦਾ ਹੈ। ਇਹ ਵੈਂਟੀਲੇਟਰ ਸਿਰਫ 250 ਗ੍ਰਾਮ ਦਾ ਹੈ।
ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ
PHOTO
ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵਿਅਕਤੀ ਕੋਵਿਡ -19 ਤੋਂ ਸੰਕਰਮਿਤ ਹੁੰਦਾ ਹੈ, ਤਾਂ ਇਹ ਪਾਕਿਟ ਵੈਂਟੀਲੇਟਰ ਯੂਵੀ ਚੈਂਬਰ ਰਾਹੀਂ ਹਵਾ ਨੂੰ ਫਿਲਟਰ ਕਰਕੇ ਸ਼ੁੱਧ ਕਰਦਾ ਰਹਿੰਦਾ ਹੈ। ਇਸ ਉਪਕਰਣ ਵਿੱਚ ਇਕ ਛੋਟਾ ਜਿਹਾ ਨਾਬ (Knob) ਵੀ ਹੈ, ਜਿਸ ਰਾਹੀਂ ਸੰਕਰਮਿਤ ਮਰੀਜ਼ ਆਪਣੀ ਜ਼ਰੂਰਤ ਅਨੁਸਾਰ ਆਕਸੀਜਨ (Oxygen) ਦੀ ਮਾਤਰਾ ਨੂੰ ਵਧਾ ਜਾਂ ਘਟਾ ਸਕਦਾ ਹੈ।
ਹੋਰ ਪੜ੍ਹੋ: ਕੈਨੇਡਾ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਨੇ ਕਬੂਲੇ ਦੋਸ਼
ਮੁਖਰਜੀ ਨੇ ਕਿਹਾ ਕਿ ਉਹਨਾਂ ਨੂੰ ਇਹ ਪਾਕਿਟ ਵੈਂਟੀਲੇਟਰ (Pocket Ventilator) ਬਣਾਉਣ ਦਾ ਵਿਚਾਰ ਉਦੋਂ ਆਇਆ ਜਦੋਂ ਉਹ ਕੋਰੋਨਾ ਦੀ ਗੰਭੀਰ ਸਮੱਸਿਆ ਨਾਲ ਲੜ ਰਿਹੇ ਸੀ। ਦਮਾ ਦੇ ਨਾਲ ਸਾਹ ਲੈਣ ਵਿੱਚ ਵੀ ਉਹਨਾਂ ਨੂੰ ਮੁਸ਼ਕਲ ਆਈ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਨੇ ਇਸ ਪਾਕਿਟ ਵੈਂਟੀਲੇਟਰ ਦੇ ਉਤਪਾਦਨ ਅਤੇ ਵਿਕਰੀ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਨੇ ਹੁਣ ਤਕ 30 ਪੇਟੈਂਟ ਕਰਾਏ ਹਨ।
Dr. Ramendra Lal Mukherjee
ਹੋਰ ਪੜ੍ਹੋ: ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?
ਉਹਨਾਂ ਦਾ ਮੰਨਣਾ ਹੈ ਕਿ ਪੋਰਟੇਬਲ ਵੈਂਟੀਲੇਟਰ ਉਨ੍ਹਾਂ ਲੱਖਾਂ ਕੋਰੋਨਾ ਮਰੀਜ਼ਾਂ ਲਈ ਲਾਭਕਾਰੀ ਹੋਣਗੇ ਜਿਹੜੇ ਹਸਪਤਾਲ ਵਿਚ ਆਕਸੀਜਨ ਸਿਲੰਡਰ (Oxygen Cylinder) ਲੈਣ ਵਿੱਚ ਅਸਮਰੱਥ ਹਨ। ਇਹ ਬਹੁਤ ਹੀ ਸਸਤਾ ਅਤੇ ਪ੍ਰਭਾਵਸ਼ਾਲੀ ਹੋਏਗਾ, ਤਾਂ ਜੋ ਗਰੀਬ ਤੋਂ ਗਰੀਬ ਨੂੰ ਵੀ ਇਸ ਦਾ ਲਾਭ ਪਹੁੰਚ ਸਕੇ।