ਫ਼ੈਸਲੇ ਦੀ ਘੜੀ ਆਈ: ਸੋਨੀਆ ਗਾਂਧੀ ਨੇ 20 ਜੂਨ ਨੂੰ ਕਾਂਗਰਸ ਨੇਤਾਵਾਂ ਨੂੰ ਦਿੱਲੀ ਸੱਦਿਆ
Published : Jun 16, 2021, 9:14 am IST
Updated : Jun 16, 2021, 9:25 am IST
SHARE ARTICLE
Sonia Gandhi invited Congress leaders to Delhi on June 20
Sonia Gandhi invited Congress leaders to Delhi on June 20

ਕਾਂਗਰਸ ਹਾਈਕਮਾਨ (Congress High Command) 2022 ਦੀਆਂ ਚੋਣਾਂ ਨੇੜੇ ਹੋਣ ਕਾਰਨ ਪੰਜਾਬ ਕਾਂਗਰਸ (Punjab Congress) ਦਾ ਸੰਕਟ ਹੱਲ ਕਰਨ ਲਈ ਯਤਨਸ਼ੀਲ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ (Punjab Congress) ਦੇ ਸੰਕਟ ਨੂੰ ਛੇਤੀ ਹੱਲ ਕਰਨ ਲਈ ਯਤਨਸ਼ੀਲ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਵਲੋਂ ਕੀਤੇ ਜਾਣ ਵਾਲੇ ਫ਼ੈਸਲੇ ਦੀ ਘੜੀ ਆ ਗਈ ਹੈ। ਕਾਂਗਰਸ ਪਾਰਟੀ ਦੇ ਸੂਤਰਾਂ ਅਨੁਸਾਰ ਹੁਣ 20 ਜੂਨ ਨੂੰ ਸੋਨੀਆ ਗਾਂਧੀ ਨੇ ਪੰਜਾਬ ਦੇ ਵੱਡੇ ਕਾਂਗਰਸ ਨੇਤਾਵਾਂ ਨੂੰ ਦਿੱਲੀ ਸੱਦ ਲਿਆ ਹੈ।

Sonia GandhiSonia Gandhi

ਹੋਰ ਪੜ੍ਹੋ: 1 ਕਰੋੜ ਦੀ ਜ਼ਮੀਨ ਦੇਣ ਵਾਲਾ ਖ਼ੁਦ ਕੋਰੋਨਾ ਦੀ ਬੁੱਕਲ ’ਚ

ਇਨ੍ਹਾਂ ਨੇਤਾਵਾਂ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh), ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar), ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ (Partap Singh Bajwa) ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਨਾਂ ਸ਼ਾਮਲ ਦੱਸੇ ਜਾ ਰਹੇ ਹਨ। ਭਾਵੇਂ ਕਿ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਨੇਤਾਵਾਂ ਦੇ ਨਾਵਾਂ ਦੀ ਅਧਿਕਾਰਤ ਤੌਰ ’ਤੇ ਜਾਣਕਾਰੀ ਨਹੀਂ ਮਿਲੀ। ਪਤਾ ਲੱਗਾ ਹੈ ਕਿ ਇਸ ਮੀਟਿੰਗ ਦੇ ਬਾਅਦ ਸੋਨੀਆ ਗਾਂਧੀ ਵੱਡੇ ਨੇਤਾਵਾਂ ਵਿਚ ਸਹਿਮਤੀ ਬਣਾ ਕੇ ਅਪਣੇ ਫ਼ੈਸਲੇ ਦਾ ਐਲਾਨ ਕਰ ਸਕਦੇ ਹਨ।

Captain Amarinder SinghCaptain Amarinder Singh

ਇਹ  ਵੀ ਪੜ੍ਹੋ:  ਕੀ ਭਾਰਤ ਵਿਚ ਆਜ਼ਾਦ ਸੋਚਣੀ ਖ਼ਤਰੇ ਵਿਚ ਹੈ? ਦੇਸ਼ ਨੂੰ ਤੇ ਸਰਕਾਰ ਨੂੰ ਵੱਖ ਰਖ ਕੇ ਵੇਖਣਾ ਚਾਹੀਦੈ...

ਇਸ ਤੋਂ ਪਹਿਲਾਂ ਪੰਜ ਦਿਨ ਦੀ ਸੁਣਵਾਈ ਤੋਂ ਬਾਅਦ ਪਾਰਟੀ ਵਲੋਂ ਗਠਤ ਖੜਗੇ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਰੀਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਕਮੇਟੀ ਦੇ ਮੈਂਬਰਾਂ ਨਾਲ ਵੀ ਮੀਟਿੰਗ ਕਰ ਚੁੱਕੇ ਹਨ ਤੇ ਹੁਣ ਸਿਰਫ਼ ਅੰਤਮ ਫ਼ੈਸਲਾ ਸੋਨੀਆ ਨੇ ਲੈਣਾ ਹੈ। ਚਰਚਾ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੁਜ਼ੀਸ਼ਨ ਨੂੰ ਕੋਈ ਖ਼ਤਰਾ ਨਹੀਂ ਪਰ ਸੂਬਾ ਕਾਂਗਰਸ ਪ੍ਰਧਾਨ ਬਦਲ ਕੇ ਪਾਰਟੀ ਸੰਗਠਨ ਵਿਚ ਵੱਡੇ ਫੇਰਬਦਲ ਦੇ ਨਾਲ ਕੈਪਟਨ ਮੰਤਰੀ ਮੰਡਲ ਵਿਚ ਵੀ ਲੋੜ ਮੁਤਾਬਕ ਥੋੜ੍ਹਾ ਫੇਰਬਦਲ ਹੋ ਸਕਦਾ ਹੈ। 

Navjot SidhuNavjot Sidhu

ਹੋਰ ਪੜ੍ਹੋ: ਗੁਰਦਵਾਰਾ ਸਾਹਿਬ ’ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਕਰਤੂਤ ਨੇ ਕੀਤਾ ਸ਼ਰਮਸਾਰ

ਪ੍ਰਧਾਨ ਬਦਲੇ ਜਾਣ ਦੀ ਸੂਰਤ ਵਿਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਮਨੀਸ਼ ਤਿਵਾੜੀ (Manish Tewari), ਡਾ. ਰਾਜ ਕੁਮਾਰ ਵੇਰਕਾ, ਵਿਜੈਇੰਦਰ ਸਿੰਗਲਾ ਦੇ ਨਾਵਾਂ ਦੀਆਂ ਅਟਕਲਬਾਜ਼ੀਆਂ ਚਲ ਰਹੀਆਂ ਹਨ। ਪ੍ਰਤਾਪ ਸਿੰਘ ਬਾਜਵਾ ਤੇ ਲਾਲ ਸਿੰਘ ਵੀ ਪ੍ਰਧਾਨ ਪਦ ਹਾਸਲ ਕਰਨ ਦੀ ਦੌੜ ਵਿਚ ਸ਼ਾਮਲ ਦੱਸੇ ਜਾ ਰਹੇ ਹਨ। ਦੋ ਉਪ ਮੁੱਖ ਮੰਤਰੀ ਤੇ 2 ਐਕਟਿੰਗ ਪ੍ਰਧਾਨ ਲਾ ਕੇ ਫੇਰਬਦਲ ਦੇ ਫ਼ਾਰਮੂਲਿਆਂ ਦੀ ਵੀ ਕਾਂਗਰਸ ਹਲਕਿਆਂ ਵਿਚ ਚਰਚਾ ਹੈ। ਇਸ ਕਰ ਕੇ ਹੁਣ ਸਭ ਨਜ਼ਰਾਂ ਸੋਨੀਆ ਗਾਂਧੀ ’ਤੇ ਟਿਕੀਆਂ ਹਨ।

Captain amrinder singhCaptain amrinder singh

ਕੈਪਟਨ ਵਲੋਂ ਵੀ ਮੰਤਰੀਆਂ, ਵਿਧਾਇਕਾਂ ਨਾਲ ਗਰੁਪ ਮੀਟਿੰਗਾਂ ਜਾਰੀ

ਜਿਥੇ ਅੰਦਰਖਾਤੇ ਕੈਪਟਨ ਵਿਰੋਧੀ ਧੜੇ ਦੇ ਆਗੂਆਂ ਵਲੋਂ ਗਰੁਪਾਂ ਵਿਚ ਵਿਚਾਰ ਵਟਾਂਦਰੇ ਜਾਰੀ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਵੀ ਲਗਾਤਾਰ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਤੇ ਹੋਰ ਆਗੂਆਂ ਨਾਲ ਲਗਾਤਾਰ ਗਰੁਪ ਮੀਟਿੰਗਾਂ ਕਰ ਕੇ ਹਾਈਕਮਾਨ ਨੂੰ ਅਪਣਾ ਸਮਰਥਨ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੇ ਦਿਨ ਉਨ੍ਹਾਂ ਵਲੋਂ ਸ਼ਾਮ ਨੂੰ ਸੀਨੀਅਰ ਆਗੂ ਲਾਲ ਸਿੰਘ, ਮੰਤਰੀ ਓ.ਪੀ. ਸੋਨੀ, ਵਿਧਾਇਕ ਨਵਤੇਜ ਚੀਮਾ ਤੇ ਕੁੱਝ ਹੋਰ ਆਗੂਆਂ ਨੂੰ ਅਪਣੇ ਸਿਸਵਾਂ ਫ਼ਾਰਮ ਹਾਊਸ ’ਤੇ ਸੱਦਿਆ ਗਿਆ। ਬਾਜਵਾ ਤੇ ਦੂਲੋ ਨੂੰ ਛੱਡ ਉਹ ਸਾਰੇ ਲੋਕ ਸਭਾ ਮੈਂਬਰਾਂ ਨਾਲ ਮੀਟਿੰਗਾਂ ਕਰ ਚੁੱਕੇ ਹਨ। ਕੈਪਟਨ ਦੇ ਹੱਕ ਵਿਚ ਵੱਖ ਵੱਖ ਜ਼ਿਲ੍ਹਿਆਂ ਵਿਚ ਪੋਸਟਰ ਮੁਹਿੰਮ ਵੀ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement