ਚੰਦ ਤਾਰੇ ਵਾਲੇ ਹਰੇ ਝੰਡੇ ਨੂੰ ਬੈਨ ਕਰਨ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ
Published : Jul 16, 2018, 6:35 pm IST
Updated : Jul 16, 2018, 6:35 pm IST
SHARE ARTICLE
Supreme Court
Supreme Court

ਧਰਮ ਦੇ ਨਾਮ 'ਤੇ ਚੰਦ-ਤਾਰੇ ਵਾਲੇ ਹਰੇ ਝੰਡੇ (ਪਾਕਿਸਤਾਨ ਮੁਸਲਿਮ ਲੀਗ) ਲਹਿਰਾਉਣ 'ਤੇ ਰੋਕ ਦੀ ਮੰਗ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ...

ਨਵੀਂ ਦਿੱਲੀ : ਧਰਮ ਦੇ ਨਾਮ 'ਤੇ ਚੰਦ-ਤਾਰੇ ਵਾਲੇ ਹਰੇ ਝੰਡੇ (ਪਾਕਿਸਤਾਨ ਮੁਸਲਿਮ ਲੀਗ) ਲਹਿਰਾਉਣ 'ਤੇ ਰੋਕ ਦੀ ਮੰਗ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੋ ਹਫ਼ਤੇ ਵਿਚ ਅਪਣਾ ਪੱਖ ਰੱਖਣ ਲਈ ਆਖਿਆ ਹੈ। ਦਰਅਸਲ ਸ਼ੀਆ ਯੂਪੀ ਸੈਂਟਰਲ ਵਕਫ਼ ਬੋਰਡ ਦੇ ਚੇਅਰਮੈਨ ਵਸੀਮ ਰਿਜ਼ਵੀ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਧਰਮ ਦੇ ਨਾਂ 'ਤੇ ਚੰਦ ਤਾਰੇ ਵਾਲੇ ਹਰੇ ਝੰਡੇ (ਪਾਕਿਸਤਾਨ ਮੁਸਲਿਮ ਲੀਗ) ਲਹਿਰਾਉਣ 'ਤੇ ਪਾਬੰਦੀ ਲਗਾਈ ਜਾਵੇ। 

supreme court supreme courtਅਰਜ਼ੀ ਕਰਤਾ ਵਸੀਮ ਰਿਜ਼ਵੀ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਸੰਸਥਾਵਾਂ, ਵਿਅਕਤੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਵਿਰੁਧ ਕਾਰਵਾਈ ਕੀਤੀ ਜਾਵੇ ਜੋ ਪਾਕਿਸਤਾਨ ਮੁਸਲਿਮ ਲੀਗ ਵਾਲੇ ਝੰਡੇ ਲਹਿਰਾ ਰਹੇ ਹਨ ਕਿਉਂਕਿ ਇਹ ਇਸਲਾਮਕ ਝੰਡੇ ਨਹੀਂ ਹਨ। ਅਰਜ਼ੀ ਵਿਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਆਦੇਸ਼ ਦੇਵੇ ਕਿ ਅਜਹੀਆਂ ਥਾਵਾਂ ਦੀ ਪਛਾਣ ਕਰੇ, ਜਿੱਥੇ ਅਜਿਹੇ ਝੰਡੇ ਲਹਿਰਾਏ ਜਾਂਦੇ ਹਨ।

supreme court asks center on shia waqf board petition against non islamic flagssupreme court asks center shia waqf board petition against non islamic flagsਅਰਜ਼ੀਕਰਤਾ ਵਸੀਮ ਰਿਜ਼ਵੀ ਦੀ ਦਲੀਲ ਹੈ ਕਿ ਹਰੇ ਕੱਪੜੇ 'ਤੇ ਚੰਦ ਤਾਰਾ ਦੇ ਨਿਸ਼ਾਨ ਵਾਲੇ ਮੁਸਲੀਮ ਲੀਗ ਦੇ ਇਸ ਝੰਡੇ ਦਾ ਇਸਲਾਮੀ ਮਾਨਤਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ। ਨਾ ਤਾਂ ਹਰੇ ਰੰਗ ਅਤੇ ਨਾ ਹੀ ਚੰਦ ਤਾਰਾ ਇਸਲਾਮ ਦੇ ਅਭਿੰਨ ਅੰਗ ਹਨ। ਅਰਜ਼ੀ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਾਡਾ ਦੁਸ਼ਮਣ ਮੁਲਕ ਹੇ ਅਤੇ ਦੇਸ਼ ਵਿਚ ਅਤਿਵਾਦੀ ਗਤੀਵਿਧੀਆਂ ਲਈ ਜ਼ਿੰਮੇਵਾਰ ਹੈ।

supreme court asks center on shia waqf board petition against non islamic flagssupreme court asks center shia waqf board petition against non islamic flags

ਇੰਨਾ ਹੀ ਨਹੀਂ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਬੜ੍ਹਾਵਾ ਵੀ ਦਿੰਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਸਰਹੱਦਾਂ 'ਤੇ ਤਾਇਨਾਤ ਸਾਡੇ ਜਵਾਨਾਂ 'ਤੇ ਹਮਲਾ ਕਰਦਾ ਹੈ ਅਤੇ ਅਜਿਹੇ ਵਿਚ ਪਾਕਿਸਤਾਨ ਮੁਸਲਿਮ ਲੀਗ ਦਾ ਝੰਡਾ ਲਹਿਰਾਉਣਾ ਠੀਕ ਨਹੀਂ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement