
ਫੀਫਾ ਵਿਸ਼ਵ ਕੱਪ-2018 ਵਿਚ ਕ੍ਰੋਏਸ਼ੀਆ ਨੂੰ ਮਾਤ ਦੇ ਕੇ ਫਰਾਂਸ ਫੁਟਬਾਲ ਚੈਂਪੀਅਨ ਬਣ ਗਿਆ ਹੈ। ਫੁੱਟਬਾਲ ਵਿਸ਼ਵ ਚੈਂਪੀਅਨ ਬਣਦਿਆਂ ਹੀ ਫਰਾਂਸ ਵਿਚ ਖ਼ੁਸ਼ੀ ...
ਨਵੀਂ ਦਿੱਲੀ : ਫੀਫਾ ਵਿਸ਼ਵ ਕੱਪ-2018 ਵਿਚ ਕ੍ਰੋਏਸ਼ੀਆ ਨੂੰ ਮਾਤ ਦੇ ਕੇ ਫਰਾਂਸ ਫੁਟਬਾਲ ਚੈਂਪੀਅਨ ਬਣ ਗਿਆ ਹੈ। ਫੁੱਟਬਾਲ ਵਿਸ਼ਵ ਚੈਂਪੀਅਨ ਬਣਦਿਆਂ ਹੀ ਫਰਾਂਸ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਐਤਵਾਰ ਨੂੰ ਰੂਸ ਦੇ ਲੁਜ਼ਨੀਕੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਮਾਤ ਦਿਤੀ। ਦਿਲਚਸਪ ਗੱਲ ਸੀ ਕਿ ਫਾਈਨਲ ਗਵਾਉਣ ਵਾਲਾ ਕ੍ਰੋਏਸ਼ੀਆ ਮਹਿਜ਼ 50 ਲੱਖ ਆਬਾਦੀ ਵਾਲਾ ਇੱਕ ਛੋਟਾ ਜਿਹਾ ਦੇਸ਼ ਹੈ। ਇਸ ਛੋਟੇ ਜਿਹੇ ਦੇਸ਼ ਦੇ ਵੱਡੇ ਕਾਰਨਾਮੇ ਤੋਂ ਪ੍ਰਭਾਵਿਤ ਹੋ ਕੇ ਇੰਡੀਅਨ ਕ੍ਰਿਕਟਰ ਹਰਭਜਨ ਸਿੰਘ ਨੇ ਦੇਸ਼ ਦੇ ਮੌਜੂਦਾ ਹਾਲਾਤ 'ਤੇ ਤੰਜ ਕਸੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ।
Harbhajan Singhਹਰਭਜਨ ਸਿੰਘ ਨੇ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਟਵੀਟ ਕੀਤਾ- 'ਲਗਭਗ 50 ਲੱਖ ਆਬਾਦੀ ਵਾਲਾ ਦੇਸ਼ ਕ੍ਰੋਏਸ਼ੀਆ ਫੁਟਬਾਲ ਵਿਸ਼ਵ ਕੱਪ ਦਾ ਫਾਈਨਲ ਖੇਡੇਗਾ ਤੇ ਅਸੀਂ 135 ਕਰੋੜ ਲੋਕ ਹਿੰਦੂ-ਮੁਸਲਮਾਨ ਖੇਡ ਰਹੇ ਹਾਂ।' ਇਸਦੇ ਨਾਲ ਹੀ ਹਰਭਜਨ ਸਿੰਘ ਨੇ ਹੈਸ਼ਟੈਗ 'ਸੋਚ ਬਦਲੋ' ਵੀ ਲਿਖਿਆ ਸੀ। ਦੱਸ ਦਈਏ ਕਿ ਬੀਤੇ ਕੁੱਝ ਸਮੇਂ ਤੋਂ ਦੇਸ਼ ਵਿਚ ਹਿੰਸਾ ਭੜਕਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮੁਸਲਮਾਨ ਅਤੇ ਹਿੰਦੂਆਂ ਦੇ ਝਗੜੇ ਦੀਆਂ ਨਿਤ ਦਿਨ ਖ਼ਬਰਾਂ ਆ ਰਹੀਆਂ ਹਨ।
Harbhajan Singhਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਕ੍ਰੋਏਸ਼ੀਆ ਫਰਾਂਸ ਤੋਂ ਹਾਰ ਗਿਆ। ਹੁਣ ਦੇਸ਼ ਦੀ ਰਾਜਨੀਤੀ 'ਤੇ ਟਿੱਪਣੀ ਕਰਦਿਆਂ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾ ਰਿਹਾ ਹੈ। 'ਭੱਜੀ' ਦੇ ਟਵੀਟ ਨੂੰ ਹੁਣ ਤਕ 3 ਹਜ਼ਾਰ ਤੋਂ ਵੱਧ ਲੋਕ ਰੀ-ਟਵੀਟ ਕਰ ਚੁੱਕੇ ਹਨ। 10 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਕਈ ਯੂਜ਼ਰਸ ਨੇ ਇਸ ਟਵੀਟ ਨੂੰ ਲੈ ਕੇ ਕੁਮੈਂਟ ਵੀ ਕੀਤੇ। ਇੱਕ ਯੂਜ਼ਰ ਨੇ ਲਿਖਿਆ- 'ਹਿੰਦੂ-ਮੁਸਲਮਾਨ ਦਾ ਖੇਡ ਖੇਡਣਾ ਰਾਜਨੀਤਕ ਲੋਕਾਂ ਦਾ ਕੰਮ ਹੈ, ਖਿਡਾਰੀਆਂ ਦਾ ਨਹੀਂ।'
Harbhajan Singh Bhajiਇਕ ਹੋਰ ਯੂਜ਼ਰ ਨੇ ਟਵੀਟ ਕੀਤਾ- 'ਜ਼ਰੂਰੀ ਨਹੀਂ ਕਿ ਭਾਰਤ ਫੁਟਬਾਲ ਵਿਚ ਮੋਹਰੀ ਹੋਵੇ, ਹਿੰਦੁਸਤਾਨ ਕਈ ਖੇਡਾਂ ਵਿਚ ਅੱਗੇ ਚੱਲ ਰਿਹਾ ਹੈ। ਅੰਕੁਸ਼ ਸ਼ਰਮਾ ਦੇ ਹੈਂਡਲ ਤੋਂ ਟਵੀਟ ਕੀਤਾ ਗਿਆ-'ਇਹ ਅਸੰਭਵ ਹੈ, ਕਿਉਂਕਿ ਹਿੰਦੂ-ਮੁਸਲਮਾਨ ਅਸੀਂ ਸਭ ਮਿਲ ਖੇਡ ਰਹੇ ਹਾਂ, ਜਿਸ ਵਿਚ ਰਾਜਨੀਤਿਕ ਲੋਕਾਂ ਤੋਂ ਇਲਾਵਾ ਅਸੀਂ ਸਭ ਸ਼ਾਮਲ ਹਾਂ, ਇਸ ਦਾ ਫਾਈਨਲ 2019 ਵਿਚ ਹੋਵੇਗਾ। ਉੱਥੇ ਹੀ ਰੀਤ ਸਿੰਘ ਨੇ ਤਾਂ ਕਰਾਰਾ ਜਵਾਬ ਦਿੰਦੇ ਹੋਏ ਲਿਖਿਆ ਕਿ ਚੀਨ ਨੂੰ ਦੇਖੋ, ਨਾ ਉਹ ਕ੍ਰਿਕਟ ਖੇਡ ਰਹੇ ਹਨ ਨਾ ਫੁਟਬਾਲ, ਹਰ ਜਗ੍ਹਾ ਹਰ ਖੇਡ ਪੈਦਾ ਨਹੀਂ ਹੋ ਸਕਦੀ।
Harbhajan Singh Tweetਦੱਸ ਦਈਏ ਕਿ ਕ੍ਰੋਏਸ਼ੀਆ ਭਾਰਤ, ਚੀਨ ਦੀ ਤਰ੍ਹਾਂ ਬਹੁਤ ਵੱਡਾ ਦੇਸ਼ ਨਹੀਂ ਹੈ। ਇਸਦੀ ਆਬਾਦੀ ਵੀ ਬਹੁਤ ਘੱਟ ਹੈ। ਕ੍ਰੋਏਸ਼ੀਆ ਦੀ ਆਬਾਦੀ ਕਰੀਬ 42 ਤੋਂ 50 ਲੱਖ ਹੈ। ਖੇਤਰਫ਼ਲ ਦੀ ਨਜ਼ਰ ਤੋਂ ਵੀ ਇਹ ਛੋਟਾ ਦੇਸ਼ ਹੈ। ਇਸਦਾ ਖੇਤਰਫ਼ਲ ਉੱਤਰ ਪ੍ਰਦੇਸ਼ ਤੋਂ ਵੀ ਬਹੁਤ ਛੋਟਾ ਹੈ। ਉੱਤਰ ਪ੍ਰਦੇਸ਼ ਦਾ ਖੇਤਰਫ਼ਲ 243286 ਵਰਗ ਕਿਲੋਮੀਟਰ ਹੈ, ਜਦਕਿ ਕ੍ਰੋਏਸ਼ੀਆ ਦਾ ਖੇਤਰਫ਼ਲ 56594 ਵਰਗ ਕਿਲੋਮੀਟਰ ਹੈ। ਜਦਕਿ ਆਬਾਦੀ ਦਿੱਲੀ ਦੀ ਆਬਾਦੀ ਦੇ ਅੱਧੇ ਤੋਂ ਵੀ ਘੱਟ ਹੈ। ਭਾਰਤ ਦੀ ਰਾਜਧਾਨੀ ਦਿੱਲੀ ਦੀ ਆਬਾਦੀ ਡੇਢ ਕਰੋੜ ਤੋਂ ਵੀ ਜ਼ਿਆਦਾ ਹੈ, ਜਦਕਿ ਕ੍ਰੋਏਸ਼ੀਆ ਦੀ ਆਬਾਦੀ 42 ਲੱਖ ਹੈ।
Harbhajan Singh Cricketerਦਸ ਦਈਏ ਕਿ ਕ੍ਰੋਏਸ਼ੀਆ ਮੱਧ ਤੇ ਦੱਖਣੀ-ਪੂਰਬ ਯੂਰਪ ਦੇ ਵਿਚ ਵਸਿਆ ਹੋਇਆ ਹੈ ਤੇ ਐਡ੍ਰਿਆਟਿਕ ਸਾਗਰ ਦੇ ਕੋਲ ਹੈ। ਇੱਥੋਂ ਦੀ ਰਾਜਧਾਨੀ ਦਾ ਨਾਮ ਜਾਗਰੇਬ ਹੈ ਤੇ ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇੱਥੇ ਜ਼ਿਆਦਾਤਰ ਲੋਕ ਰੋਮਨ ਕੈਥੋਲਿਕ ਹਨ। ਫੁੱਟਬਾਲ ਦੇ ਮਹਾਂਕੁੰਭ ਵਿਚ ਕ੍ਰੋਏਸ਼ੀਆ ਦਾ ਫਾਈਨਲ ਤਕ ਪਹੁੰਚਣਾ ਫਿਰ ਵੀ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ। ਹਾਲਾਂਕਿ ਉਸ ਦੀ ਹਾਰ ਹੋ ਗਈ।