
ਇਕ ਸੁਰੱਖਿਆ ਗਾਰਡ ਦਾ ਵਿਦੇਸ਼ੀ ਪੜ੍ਹਾਈ ਕਰਨਾ ਦਾ ਸੁਪਨਾ ਹੋਇਆ ਸਾਕਾਰ
ਨਵੀਂ ਦਿੱਲੀ: ਜਦੋਂ ਰਾਮਜਲ ਮੀਨਾ ਨੇ ਪਹਿਲੀ ਵਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ) ਵਿਚ ਇਕ ਸੁਰੱਖਿਆ ਗਾਰਡ ਵਜੋਂ ਕਦਮ ਰੱਖੇ ਸਨ ਤਾਂ ਉਸ ਦੇ ਮਨ ਵਿਚ ਕਦੇ ਖਿਆਲ ਹੀ ਨਹੀਂ ਆਇਆ ਸੀ ਕਿ ਉਹ ਇਕ ਦਿਨ ਇਕ ਵਿਦਿਆਰਥੀ ਦੇ ਰੂਪ ਵਿਚ ਉਸੇ ਯੂਨੀਵਰਸਿਟੀ ਵਿਚ ਦਾਖ਼ਲਾ ਲਵੇਗਾ। ਪਿਛਲੇ ਹਫਤੇ ਰਾਜਸਥਾਨ ਦੇ ਕਰੌਲੀ ਦੇ 34 ਸਾਲਾ ਪਹਿਲੀ ਪੀੜ੍ਹੀ ਦੇ ਸਿਖਿਆਰਥੀ ਨੇ ਜੇਐਨਯੂ ਵਿਚ ਬੀ.ਏ. ਰੂਸੀ (ਆਂਨਸ) ਪੜ੍ਹਾਈ ਪਾਸ ਕਰ ਲਈ ਸੀ।
Ramjal Meena
ਜੇਐਨਯੂ ਨੂੰ ਜੋ ਗੱਲ ਅਲੱਗ ਬਣਾਉਂਦੀ ਹੈ ਉਹ ਹੈ ਕਿ ਇੱਥੇ ਲੋਕ ਸਮਾਜਿਕ ਭੇਦਭਾਵ ਨਹੀਂ ਕਰਦੇ। ਉਸ ਨੇ ਦਸਿਆ ਕਿ ਉਸ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹਿਤ ਕੀਤਾ ਹੈ ਅਤੇ ਉਸ ਨੂੰ ਵਧਾਈਆਂ ਵੀ ਦਿੱਤੀਆਂ ਹਨ। ਉਸ ਨੇ ਅੱਗੇ ਦਸਿਆ ਕਿ ਉਸ ਨੂੰ ਲਗਦਾ ਹੈ ਜਿਵੇਂ ਉਹ ਰਾਤੋਂ ਰਾਤ ਪ੍ਰਸਿੱਧ ਹੋ ਗਿਆ ਹੈ। ਰੋਜ਼ ਸੱਟਾ ਲਗਾਉਣ ਵਾਲੇ ਦੇ ਬੇਟੇ ਮੀਨਾ ਨੇ ਅਪਣੇ ਪਿੰਡ ਦੇ ਭਜੇਰਾ ਵਿਚ ਇਕ ਸਰਕਾਰੀ ਸਕੂਲ ਵਿਚ ਦਾਖ਼ਲਾ ਲਿਆ ਸੀ।
ਪਰ ਉਸ ਨੂੰ ਬਾਅਦ ਵਿਚ ਅਪਣੀ ਪੜ੍ਹਾਈ ਬੰਦ ਕਰਨੀ ਪਈ। ਨਜ਼ਦੀਕੀ ਕਾਲਜ 28-30 ਕਿਲੋਮੀਟਰ ਦੂਰ ਸੀ। ਇਸ ਤੋਂ ਇਲਾਵਾ ਉਸ ਨੂੰ ਵੀ ਆਪਣੇ ਪਿਤਾ ਦੀ ਮਦਦ ਕਰਨ ਲਈ ਕੰਮ ਕਰਨਾ ਪੈਂਦਾ ਸੀ। ਪਰ ਸਿੱਖਣ ਦੀ ਹਿੰਮਤ ਨੇ ਉਸ ਨੂੰ ਕਦੇ ਨਹੀਂ ਛੱਡਿਆ। ਪਿਛਲੇ ਸਾਲ ਉਹਨਾਂ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਦੂਰ ਦੀ ਸਿੱਖਿਆ ਰਾਹੀਂ ਰਾਜਨੀਤਕ ਵਿਗਿਆਨ, ਇਤਿਹਾਸ ਅਤੇ ਹਿੰਦੀ ਵਿਚ ਗ੍ਰੈਜੂਏਸ਼ਨ ਕੀਤੀ।
Ramjal Meena
ਵਾਇਸ ਚਾਂਸਲਰ ਐਮ ਜਗਦੀਸ਼ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਪੱਛੜੇ ਹੋਏ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕੀਤਾ ਹੈ। ਉਹਨਾਂ ਨੂੰ ਹਮੇਸ਼ਾ ਚੰਗਾ ਸੋਚਣ ਅਤੇ ਉਹਨਾਂ ਦੇ ਪਾਲਣ ਪੋਸ਼ਣ ਵਿਚ ਵੀ ਮਦਦ ਕੀਤੀ ਹੈ। ਮੀਨਾ ਜੋ ਕਿ ਵਿਆਹੁਤਾ ਹੈ ਅਤੇ ਉਸ ਦੀਆਂ ਤਿੰਨ ਬੇਟੀਆਂ ਹਨ। ਉਹ ਮੁਨਿਰਕਾ ਵਿਚ ਇਕ ਕਮਰੇ ਵਿਚ ਰਹਿੰਦਾ ਹੈ। ਉਹ ਅਪਣੇ ਪਰਵਾਰ ਦੇ ਵਿੱਤੀ ਮੁੱਦਿਆਂ ਵਿਚ ਵਿਅਸਤ ਸੀ ਪਰ ਉਸ ਨੂੰ ਕਾਲਜ ਵਿਚ ਦਾਖ਼ਲਾ ਲੈਣ ਦਾ ਅਫਸੋਸ ਵੀ ਹਮੇਸ਼ਾ ਸਤਾਉਂਦਾ ਸੀ।
ਪਰ ਜਦੋਂ ਉਸ ਨੇ ਇੱਥੇ ਸਿਖਿਆ ਦਾ ਮਾਹੌਲ ਦੇਖਿਆ ਤਾਂ ਉਸ ਦਾ ਸੁਪਨਾ ਫਿਰ ਤੋਂ ਜੀਉਂਦਾ ਹੋ ਗਿਆ। ਮੀਨਾ ਅਪਣੀ ਨੌਕਰੀ ਦੇ ਨਾਲ-ਨਾਲ ਅਪਣੀ ਪੜ੍ਹਾਈ ਵੀ ਜਾਰੀ ਰੱਖੀ। ਉਸ ਨੇ ਦਸਿਆ ਕਿ ਉਸ ਨੇ ਅਪਣੇ ਫ਼ੋਨ ਵਿਚ ਪੜ੍ਹਾਈ ਨਾਲ ਸਬੰਧੀ ਕੁੱਝ ਐਪਸ ਵੀ ਡਾਉਨਡੋਲ ਕੀਤੇ ਹੋਏ ਹਨ ਅਤੇ ਵਿਦਿਆਰਥੀ ਵੀ ਪੀਡੀਐਫ ਭੇਜ ਕੇ ਉਸ ਦੀ ਮਦਦ ਕਰ ਦਿੰਦੇ ਹਨ। ਉਸ ਨੇ ਵਿਦੇਸ਼ੀ ਭਾਸ਼ਾ ਦਾ ਅਧਿਐਨ ਚੁਣਿਆ ਹੈ ਤਾਂ ਜੋ ਉਹ ਵਿਦੇਸ਼ੀ ਥਾਵਾਂ ਦੇਖ ਸਕੇ।
ਉਸ ਨੇ ਦੱਸਿਆ ਕਿ ਵਿਦੇਸ਼ੀ ਭਾਸ਼ਾਵਾਂ ਦਾ ਅਧਿਐਨ ਕਰਨ ਵਾਲੇ ਨੂੰ ਵਿਦੇਸ਼ ਘੁੰਮਣ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਉਹ ਸਿਵਲ ਸੇਵਾਵਾਂ ਵਿਚ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹਾਂ। ਘਰ ਵਿਚ ਕਮਾਉਣ ਵਾਲਾ ਉਹ ਇਕੱਲਾ ਹੈ ਇਸ ਲਈ ਉਸ ਦੀ ਪਤਨੀ ਨੂੰ ਪੈਸਿਆਂ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਘਰ ਦਾ ਗੁਜ਼ਾਰਾ ਕਿਵੇਂ ਚਲੇਗਾ। ਉਸ ਨੇ ਦਸਿਆ ਕਿ ਉਹ ਰਾਤ ਦੀ ਡਿਊਟੀ ਲਈ ਬੇਨਤੀ ਕਰੇਗਾ ਜਿਸ ਦੀ ਤਨਖ਼ਾਹ 15000 ਹਜ਼ਾਰ ਹੈ।
ਜੇਐੱਨਯੂ ਦੇ ਮੁੱਖ ਸੁਰੱਖਿਆ ਅਧਿਕਾਰੀ ਨਵੀਨ ਯਾਦਵ ਨੇ ਕਿਹਾ ਉਹਨਾਂ ਨੂੰ ਉਸ 'ਤੇ ਮਾਣ ਹੈ। ਪਰ ਕਾਲਜ ਦੇ ਨਾਲ-ਨਾਲ ਰਾਤ ਦੀ ਡਿਊਟੀ ਕਰਨ ਦਾ ਕੰਮ ਸੰਭਵ ਨਹੀਂ ਹੈ। ਪਰ ਉਹ ਉਸ ਲਈ ਹਰ ਸੰਭਵ ਮਦਦ ਦੇਣਗੇ। ਮੀਨਾ ਨੇ ਦਸਿਆ ਕਿ ਲੋਕਾਂ ਨੇ ਜੇਐਨਯੂ ਬਾਰੇ ਗ਼ਲਤ ਧਾਰਾਵਾਂ ਬਣਾਈਆਂ ਹੋਈਆਂ ਹਨ। ਫਰਵਰੀ 2016 ਦੀ ਘਟਨਾ ਤੋਂ ਬਾਅਦ ਜੇਐਨਯੂ ਬਾਰੇ ਬਹੁਤ ਸਾਰੀਆਂ ਅਫ਼ਵਾਹਾਂ ਉਡਾਈਆਂ ਹੋਈਆਂ ਹਨ। ਇਸ ਯੂਨੀਵਰਸਿਟੀ ਨੇ ਦੇਸ਼ ਨੂੰ ਬਹੁਤ ਸਾਰੇ ਵਿਦਵਾਨ ਦਿੱਤੇ ਹਨ ਉਹ ਵੀ ਅਧਿਐਨ ਤੋਂ ਬਾਅਦ ਕੁੱਝ ਹਾਸਲ ਕਰਨਾ ਚਾਹੁੰਦਾ ਹੈ।