
ਮਈ ਮਹੀਨੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਅਤੇ ਕੋਰੋਨਾ ਨਾਲ ਜੂਝ ਰਹੀ ਅਰਥਵਿਵਸਥਾ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ।
ਨਵੀਂ ਦਿੱਲ਼ੀ: ਮਈ ਮਹੀਨੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੌਕਡਾਊਨ ਅਤੇ ਕੋਰੋਨਾ ਨਾਲ ਜੂਝ ਰਹੀ ਅਰਥਵਿਵਸਥਾ ਲਈ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਆਤਮ ਨਿਰਭਰ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੌਰਾਨ ਜੂਨ ਮਹੀਨੇ ਵਿਚ ਦੇਸ਼ ਨੂੰ ਇਕ ਵੱਡੀ ਸਫਲਤਾ ਮਿਲੀ ਹੈ।
Import
ਦਰਅਸਲ ਜੂਨ ਮਹੀਨੇ ਵਿਚ ਟਰੇਡ ਸਰਪਲੱਸ ਦੀ ਸਥਿਤੀ ਰਹੀ। 18 ਸਾਲ ਵਿਚ ਇਹ ਪਹਿਲਾਂ ਮੌਕਾ ਹੈ ਜਦੋਂ ਭਾਰਤ ਟਰੇਡ ਸਰਪਲੱਸ ਦੀ ਸਥਿਤੀ ਵਿਚ ਹੈ। ਟਰੇਡ ਸਰਪਲੱਸ ਦਾ ਮਤਲਬ ਹੈ ਕਿ ਭਾਰਤ ਨੇ ਜੂਨ ਮਹੀਨੇ ਵਿਚ ਦੂਜੇ ਦੇਸ਼ਾਂ ਵਿਚ ਬਰਾਮਦ ਜ਼ਿਆਦਾ ਕੀਤਾ ਹੈ ਅਤੇ ਦਰਾਮਦ ਵਿਚ ਰਿਕਾਰਡ ਕਮੀ ਆਈ ਹੈ। ਦੱਸ ਦਈਏ ਕਿ ਜੂਨ ਵਿਚ ਦੇਸ਼ ਅਨਲੌਕ ਮੋਡ ਵਿਚ ਆ ਗਿਆ ਸੀ ਅਤੇ ਆਰਥਕ ਗਤੀਵਿਧੀਆਂ ਵੀ ਆਮ ਹੋਣ ਲੱਗੀਆਂ ਸੀ।
Lockdown
ਕਿਸੇ ਵੀ ਦੇਸ਼ ਲਈ ਟਰੇਡ ਸਰਪਲੱਸ ਚੰਗੀ ਗੱਲ ਹੁੰਦੀ ਹੈ। ਇਸ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਕੋਈ ਦੇਸ਼ ਕਿੰਨਾ ਨਿਰਭਰ ਹੈ। ਜੇਕਰ ਭਾਰਤ ਟਰੇਡ ਸਰਪਲੱਸ ਦੀ ਸਥਿਤੀ ਵਿਚ ਹੈ ਤਾਂ ਇਸ ਦਾ ਸਿੱਧਾ ਮਤਲਬ ਇਹੀ ਹੈ ਕਿ ਜੂਨ ਵਿਚ ਭਾਰਤ ਦੀ ਵਿਦੇਸ਼ੀਂ ਨਿਰਭਰਤਾ ਘੱਟ ਹੋਈ ਹੈ। ਹਾਲਾਂਕਿ ਟਰੇਡ ਸਰਪਲੱਸ ਅੱਗੇ ਕਿੰਨੇ ਸਮੇਂ ਤੱਕ ਬਣਿਆ ਰਹਿੰਦਾ ਹੈ, ਇਹ ਦੇਖਣਾ ਅਹਿਮ ਹੈ।
PM Modi
ਬਰਾਮਦ ਜ਼ਰੀਏ ਵਿਦੇਸ਼ੀ ਮੁਦਰਾ ਦੀ ਕਮਾਈ ਹੁੰਦੀ ਹੈ ਜਦਕਿ ਦਰਾਮਦ ਨਾਲ ਦੇਸ਼ ਦੀ ਮੁਦਰਾ ਬਾਹਰ ਜਾਂਦੀ ਹੈ। ਮਤਬਲ ਦਰਾਮਦ ਵਧਣ ‘ਤੇ ਵਪਾਰ ਘਾਟਾ ਵੀ ਵਧ ਜਾਂਦਾ ਹੈ। ਇਸ ਨਾਲ ਦੇਸ਼ ਦੇ ਅੰਦਰ ਵਿਦੇਸ਼ੀ ਮੁਦਰਾ ਭੰਡਾਰ ਵਿਚ ਕਮੀਂ ਆਉਂਦੀ ਹੈ। ਦੱਸ ਦਈਏ ਕਿ ਅਪ੍ਰੈਲ ਅਤੇ ਮਈ ਵਿਚ ਦਰਾਮਦ ਵਿਚ ਕਮੀ ਦਾ ਮੁੱਖ ਕਾਰਨ ਲੌਕਡਾਊਨ ਸੀ।
Lockdown
ਇਸ ਦੌਰਾਨ ਕੱਚੇ ਤੇਲ ਤੋਂ ਲੈ ਕੇ ਹਰ ਮੋਰਚੇ ‘ਤੇ ਮੰਗ ਵਿਚ ਕਮੀ ਰਹੀ ਸੀ ਪਰ ਜੂਨ ਤੋਂ ਸਥਿਤੀ ਆਮ ਹੋਣ ਲੱਗੀ ਹੈ। ਉੱਥੇ ਹੀ ਮਈ ਤੋਂ ਜੂਨ ਦੌਰਾਨ ਕਈ ਅਜਿਹੇ ਫੈਸਲੇ ਲਏ ਗਏ, ਜਿਸ ਨਾਲ ਦਰਾਮਦ ਘੱਟ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿਚ ਚੀਨ ਖਿਲਾਫ ਮੁਹਿੰਮ ਦਾ ਵੀ ਅਸਰ ਪਿਆ ਹੈ।