
ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁਦਰਾਸਫਿਤੀ ਜੂਨ ਵਿਚ ਵਧ ਕੇ 5.77 ਫ਼ੀਸਦੀ 'ਤੇ ਪਹੁੰਚ ਗਈ ਜੋ ਚਾਰ ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਮੁੱਖ ਰੂਪ ਨਾਲ ਸਬਜ਼ੀਆਂ...
ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁਦਰਾਸਫਿਤੀ ਜੂਨ ਵਿਚ ਵਧ ਕੇ 5.77 ਫ਼ੀਸਦੀ 'ਤੇ ਪਹੁੰਚ ਗਈ ਜੋ ਚਾਰ ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਮੁੱਖ ਰੂਪ ਨਾਲ ਸਬਜ਼ੀਆਂ ਅਤੇ ਬਾਲਣ ਦੇ ਮਹਿੰਗਾ ਹੋਣ ਨਾਲ ਮੁਦਰਾਸਫਿਤੀ ਦਾ ਦਬਾਅ ਵਧਿਆ ਹੈ। ਮਈ ਵਿਚ ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮੁਦਰਾਸਫਿਤੀ 4.43 ਫੀਸਦੀ ਅਤੇ ਪਿਛਲੇ ਸਾਲ ਜੂਨ ਵਿਚ 0.90 ਫ਼ੀਸਦੀ ਸੀ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਖ਼ੁਰਾਕੀ ਵਸਤਾਂ ਦੇ ਵਰਗ ਵਿਚ ਮੁਦਰਾਸਫਿਤੀ ਜੂਨ 2018 ਵਿਚ 1.80 ਫ਼ੀਸਦੀ ਰਹੀ ਜੋ ਮਈ ਵਿਚ 1.60 ਫ਼ੀਸਦੀ ਸੀ।
Petrolਸਬਜ਼ੀਆਂ ਦੇ ਭਾਅ ਸਾਲਾਨਾ ਆਧਾਰ 'ਤੇ 8.12 ਫ਼ੀਸਦੀ ਉਚੇ ਰਹੇ। ਮਈ ਵਿਚ ਸਬਜ਼ੀਆਂ ਦੀਆਂ ਕੀਮਤਾਂ 2.51 ਫ਼ੀਸਦੀ ਵਧੀਆਂ ਸਨ। ਬਿਜਲੀ ਅਤੇ ਬਾਲਣ ਖੇਤਰ ਦੀ ਮੁਦਰਾਸਫਿਤੀ ਦਰ ਜੂਨ ਵਿਚ ਵਧ ਕੇ 16.18 ਫ਼ੀਸਦੀ ਹੋ ਗਈ ਜੋ ਮਈ ਵਿਚ 11.22 ਫ਼ੀਸਦੀ ਸੀ। ਇਸ ਪ੍ਰਮੁੱਖ ਵਜ੍ਹਾ ਸੰਸਾਰਕ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਦਾ ਵਧਾ ਹੈ। ਇਸ ਦੌਰਾਨ ਆਲੂ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 99.02 ਫ਼ੀਸਦੀ ਉਚੀਆਂ ਚਲ ਰਹੀਆਂ ਸਨ। ਮਈ ਵਿਚ ਆਲੂ ਵਿਚ ਮੁਦਰਾਸਫਿਤੀ 81.93 ਫ਼ੀਸਦੀ ਸੀ। ਇਸੇ ਤਰ੍ਹਾਂ ਪਿਆਜ਼ ਦੀ ਮਹਿੰਗਾਈ ਦਰ ਜੂਨ ਵਿਚ 18.25 ਫ਼ੀਸਦੀ ਰਹੀ ਜੋ ਇਸ ਤੋਂ ਪਿਛਲੇ ਮਹੀਨੇ 13.20 ਫ਼ੀਸਦੀ ਸੀ। ਦਾਲਾਂ ਦੇ ਭਾਅ ਵਿਚ ਗਿਰਾਵਟ ਬਣੀ ਹੋਈ ਹੈ।
Vegetables
ਜੂਨ ਵਿਚ ਦਾਲਾਂ ਦੇ ਭਾਅ ਸਾਲਾਨਾ ਆਧਾਰ 'ਤੇ 20.23 ਫ਼ੀਸਦੀ ਘਟ ਗਏ ਸਨ। ਸਰਕਾਰ ਨੇ ਅਪ੍ਰੈਲ ਦੀ ਥੋਕ ਮੁੱਲ ਮੁਦਰਾਸਫਿਤੀ ਨੂੰ ਸੋਧ ਕੇ 3.62 ਫੀਸਦੀ ਕਰ ਦਿਤਾ ਹੈ। ਸ਼ੁਰੂਆਤੀ ਅੰਕੜਿਆਂ ਵਿਚ ਇਸ ਦੇ 3.18 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਪਿਛਲੇ ਹਫ਼ਤੇ ਖੁਦਰਾ ਮੁਦਰਾਸਫਿਤੀ ਦੇ ਅੰਕੜੇ ਜਾਰੀ ਹੋਏ ਸਨ। ਖ਼ਪਤਕਾਰ ਮੁੱਲ ਸੂਚਕ ਅੰਕ ਆਧਾਰਤ ਖ਼ੁਦਰਾ ਮੁਦਰਾਸਫਿਤੀ ਜੂਨ ਵਿਚ ਪੰਜ ਫ਼ੀਸਦੀ ਰਹੀ ਜੋ ਪੰਜ ਮਹੀਨੇ ਦਾ ਉਚਾ ਪੱਘਰ ਹੈ। ਜ਼ਿਕਰਸੋਗ ਹੈ ਕਿ ਦੇਸ਼ ਦੀ ਮੌਦ੍ਰਿਕ ਨੀਤੀ ਨੂੰ ਤੈਅ ਕਰਨ ਵਿਚ ਭਾਰਤੀ ਰਿਜ਼ਰਵ ਬੈਂਕ ਮੁੱਖ ਰੂਪ ਨਾਲ ਖੁਦਰਾ ਮੁਦਰਾਸਫਿਤੀ ਦੇ ਅੰਕੜਿਆਂ ਦੀ ਵਰਤੋਂ ਕਰਦਾ ਹੈ।
Vegetablesਵਧਦੀ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ ਅਨੁਸਾਰ ਮੁਤਾਬਕ ਹੀ ਹੈ। ਬੈਂਕ ਦੇ ਅਪਣਾ ਤਾਜ਼ਾ ਅਨੁਮਾਨ ਵਿਚ ਅਕਤੂਬਰ-ਮਾਰਚ ਛਿਮਾਹੀ ਵਿਚ ਖ਼ੁਦਰਾ ਮਹਿੰਗਾਈ ਦਰ 4.7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਇਸ ਤੋਂ ਪਹਿਲਾਂ ਉਸ ਦਾ ਅਨੁਮਾਨ 4.4 ਫ਼ੀਸਦੀ ਦਾ ਸੀ। ਮੌਦ੍ਰਿਕ ਨੀਤੀ ਸਮੀਖਿਆ ਦੀ ਪਿਛਲੀ ਮੀਟਿੰਗ ਵਿਚ ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰਾਂ ਵਿਚ 0.25 ਫ਼ੀਸਦੀ ਦਾ ਵਾਧਾ ਕੀਤਾ ਸੀ। ਕੇਂਦਰੀ ਬੈਂਕ ਨੇ ਚਾਰ ਸਾਲ ਬਾਅਦ ਨੀਤੀਗਤ ਦਰ ਵਿਚ ਵਾਧਾ ਕੀਤਾ ਹੈ। ਮੌਦ੍ਰਿਕ ਨੀਤੀ ਕਮੇਟੀ ਦੀ ਅਗਲੀ ਤਿੰਨ ਦਿਨਾ ਸਮੀਖਿਆ ਮੀਟਿੰਗ 30 ਜੁਲਾਈ ਤੋਂ 1 ਅਗਸਤ ਦੇ ਵਿਚਕਾਰ ਹੋਵੇਗੀ।
Vegetables