
5 ਸਾਲ ਦੀ ਬੱਚੀ ਨੇ ਤੀਰਅੰਦਾਜ਼ੀ ਵਿਚ ਜੋ ਰਿਕਾਰਡ ਬਣਾਇਆ ਹੈ ਉਹ ਹੁਣ ਤੱਕ ਪੇਸ਼ੇਵਰ ਖਿਡਾਰੀ ਵੀ ਨਹੀਂ ਬਣਾ ਸਕੇ।
ਨਵੀਂ ਦਿੱਲੀ: 5 ਸਾਲ ਦੀ ਬੱਚੀ ਨੇ ਤੀਰਅੰਦਾਜ਼ੀ ਵਿਚ ਜੋ ਰਿਕਾਰਡ ਬਣਾਇਆ ਹੈ ਉਹ ਹੁਣ ਤੱਕ ਪੇਸ਼ੇਵਰ ਖਿਡਾਰੀ ਵੀ ਨਹੀਂ ਬਣਾ ਸਕੇ। ਚੇਨਈ ਦੀ ਰਹਿਣ ਵਾਲੀ 5 ਸਾਲ ਦੀ ਸੰਜਨਾ ਨੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਬਿਨਾਂ ਰੁਕੇ ਸਿਰਫ਼ 13 ਮਿੰਟ ਵਿਚ 111 ਤੀਰ ਚਲਾਏ।
5-yr-old girl attempts world record by shooting 111 arrows
ਸੰਜਨਾ ਇਸ ਦੁਨੀਆਂ ਦੀ ਇਕਲੌਤੀ ਅਜਿਹੀ ਬੱਚੀ ਹੈ, ਜਿਸ ਨੇ ਸਿਰਫ 13 ਮਿੰਟ ਵਿਚ 111 ਤੀਰ ਚਲਾਏ। ਇੰਨਾ ਹੀ ਨਹੀਂ ਇਸ ਦੌਰਾਨ ਉਸ ਨੇ 15 ਸੈਕਿੰਡ ਵਿਚ ਅਪ-ਡਾਊਨ ਪੁਜ਼ੀਸ਼ਨ ਵਿਚ ਵੀ ਇਹ ਕਰਤੱਵ ਦਿਖਾਇਆ। ਹੁਣ ਗਿੰਨੀਜ਼ ਬੁੱਕ ਵਿਚ ਇਸ ਬੱਚੀ ਦਾ ਨਾਮ ਦਰਜ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ।
5-yr-old girl attempts world record by shooting 111 arrows
ਪੰਜ ਸਾਲ ਦੀ ਸੰਜਨਾ ਦੇ ਟਰੇਨਰ ਸ਼ਿਹਾਰ ਹੁਸੈਨ ਨੇ ਕਿਹਾ, ਆਮਤੌਰ ‘ਤੇ ਦੁਨੀਆਂ ਅਤੇ ਕਿਸੇ ਵੀ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਇਕ ਤਜ਼ੁਰਬੇਕਾਰ ਤੀਰਅੰਦਾਜ਼ 4 ਮਿੰਟਾਂ ਵਿਚ 6 ਤੀਰ ਚਲਾਉਂਦਾ ਹੈ। ਇਸ ਦਾ ਮਤਲਬ ਹੋਇਆ ਕਿ 20 ਮਿੰਟ ਵਿਚ ਅਜਿਹੇ ਪੇਸ਼ੇਵਰ ਤੀਰਅੰਦਾਜ਼ 30 ਤੀਰ ਚਲਾ ਪਾਉਂਦੇ ਹਨ ਪਰ ਉਹ ਬੱਚੀ 13 ਮਿੰਟ ਵਿਚ 111 ਤੀਰ ਚਲਾਉਂਦੀ ਹੈ।
5-yr-old girl attempts world record by shooting 111 arrows
ਉਹਨਾਂ ਨੇ ਕਿਹਾ ਸੰਜਨਾ ਨੇ ਹੈਰਾਨੀਜਨਕ ਰਿਕਾਰਡ ਬਣਾਇਆ ਹੈ। ਅਸੀਂ ਇਸ ਦੀ ਮਾਨਤਾ ਲਈ ਇਸ ਨੂੰ ਗਿੰਨੀਜ਼ ਵਰਲਡ ਰਿਕਾਰਡ ਲਈ ਭੇਜਾਂਗੇ। ਕੋਚ ਨੇ ਕਿਹਾ, ਸੰਜਨਾ ਵਿਚ ਤੀਰਅੰਦਾਜ਼ੀ ਨੂੰ ਲੈ ਕੇ ਕਾਫ਼ੀ ਜਜ਼ਬਾ ਹੈ ਅਤੇ ਉਹ 10 ਸਾਲ ਦੀ ਉਮਰ ਤੱਕ ਹਰ ਅਜ਼ਾਦੀ ਦਿਹਾੜੇ ‘ਤੇ ਇਕ-ਇਕ ਰਿਕਾਰਡ ਬਣਾਵੇਗੀ।
5-yr-old girl attempts world record by shooting 111 arrows
ਟਰੇਨਰ ਨੇ ਕਿਹਾ 10 ਸਾਲ ਦੀ ਉਮਰ ਤੋਂ ਬਾਅਦ ਸੰਜਨਾ ਨੂੰ ਓਲੰਪਿਕ 2031 ਲਈ ਤਿਆਰ ਕੀਤਾ ਜਾਵੇਗਾ ਅਤੇ ਉਹ ਕਈ ਗੋਲਡ ਮੈਡਲ ਲਿਆਵੇਗੀ, ਜਿਸ ਨਾਲ ਦੇਸ਼ ਨੂੰ ਉਸ ‘ਤੇ ਮਾਣ ਹੋਵੇਗਾ।