
ਇਕ ਪਾਸੇ ਦੇਸ਼ 'ਚ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਧੀਆਂ ਨੂੰ ਅਜੇ ਵੀ ਬੋਝ ਮੰਨਿਆ ਜਾਂਦਾ ਹੈ
ਨਵੀਂ ਦਿੱਲੀ- ਇਕ ਪਾਸੇ ਦੇਸ਼ 'ਚ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਧੀਆਂ ਨੂੰ ਅਜੇ ਵੀ ਬੋਝ ਮੰਨਿਆ ਜਾਂਦਾ ਹੈ। ਰਾਜਧਾਨੀ ਦਿੱਲੀ ਵਿਚ ਇਕ ਪਿਤਾ ਵਲੋਂ ਆਪਣੀ ਧੀ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਟੀ ਸਿਰਫ ਢਾਈ ਮਹੀਨੇ ਦੀ ਹੈ, ਜਿਸ ਨੂੰ ਉਸਦੇ ਪਿਤਾ ਨੇ 40000 ਰੁਪਏ ਵਿਚ ਵੇਚਿਆ।
File Photo
ਦਿੱਲੀ ਮਹਿਲਾ ਕਮਿਸ਼ਨ ਨੇ ਆਪਣੀ ਮਹਿਲਾ ਪੰਚਾਇਤ ਟੀਮ ਦੇ ਇਸ਼ਾਰੇ 'ਤੇ ਦਿੱਲੀ ਪੁਲਿਸ ਦੀ ਮਦਦ ਨਾਲ ਪੂਰੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਪਿਤਾ ਸਮੇਤ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੇ ਦਿੱਲੀ ਦੇ ਵੱਖ ਵੱਖ ਖੇਤਰਾਂ ਵਿਚ ਮਹਿਲਾ ਪੰਚਾਇਤ ਦਾ ਗਠਨ ਕੀਤਾ ਹੈ।
File Photo
ਬੁੜਾਰੀ ਦੀ ਮਹਿਲਾ ਪੰਚਾਇਤ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਬੁੜਾਰੀ ਖੇਤਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਢਾਈ ਮਹੀਨੇ ਦੀ ਲੜਕੀ ਨੂੰ 40000 ਰੁਪਏ ਵਿਚ ਵੇਚ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੇ ਨਾਮ ਅਮਨਪ੍ਰੀਤ, ਮਨੀਸ਼ਾ, ਮੰਜੂ ਅਤੇ ਸੰਜੇ ਮਿੱਤਲ ਹਨ।
File Photo
ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਨੀਸ਼ਾ ਅਤੇ ਮੰਜੂ ਨੇ ਇਕੱਠੇ ਲੜਕੀ ਨੂੰ ਵੇਚਣ ਦਾ ਕੰਮ ਕੀਤਾ ਸੀ। ਮਨੀਸ਼ਾ ਅਤੇ ਮੰਜੂ ਨੇ ਸੰਜੇ ਮਿੱਤਲ ਨਾਲ ਗੱਲ ਕੀਤੀ ਕਿਉਂਕਿ ਸੰਜੇ ਮਿੱਤਲ ਦੇ ਕੋਈ ਔਲਾਦ ਨਹੀਂ ਸੀ। ਉਸ ਨੇ ਸੰਜੇ ਮਿੱਤਲ ਨਾਲ 80000 ਰੁਪਏ ਵਿਚ ਸੌਦਾ ਕਰ ਦਸਤਖਤ ਕਰਵਾ ਲਏ।ਜਿਸ ਤੋਂ ਬਾਅਦ ਲੜਕੀ ਉਸ ਨੂੰ ਵੇਚ ਦਿੱਤੀ ਗਈ।
File Photo
ਜਿਸ ਦੇ ਬਦਲੇ ਅਮਨਪ੍ਰੀਤ ਜੋ ਲੜਕੀ ਦਾ ਪਿਤਾ ਹੈ ਨੂੰ 40000 ਰੁਪਏ ਹੀ ਦਿੱਤੇ। ਬੱਚੀ ਦੇ ਪਿਤਾ ਅਮਨਪ੍ਰੀਤ ਨੇ ਖੁਲਾਸਾ ਕੀਤਾ ਹੈ ਕਿ ਉਸ ਦੀਆਂ ਪਹਿਲਾਂ ਹੀ ਦੋ ਧੀਆਂ ਹਨ, ਜਿਨ੍ਹਾਂ ਵਿਚੋਂ ਇੱਕ ਅਪਾਹਜ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ। ਕਮਜ਼ੋਰ ਆਰਥਿਕ ਸਥਿਤੀ ਕਾਰਨ, ਉਹ ਉਸ ਦਾ ਇਲਾਜ਼ ਕਰਵਾਉਣ ਦੇ ਯੋਗ ਨਹੀਂ ਹੈ।
File Photo
ਇਸ ਦੌਰਾਨ, ਮਨੀਸ਼ਾ ਦੇ ਜ਼ਰੀਏ ਉਸ ਨੂੰ ਪਤਾ ਲੱਗ ਗਿਆ ਕਿ ਉਹ ਆਪਣੀ ਬੱਚੀ ਨੂੰ ਵੇਚ ਸਕਦਾ ਹੈ। ਉਸ ਨੇ ਸੋਚਿਆ ਕਿ ਇਸ ਨਵਜੰਮੀ ਲੜਕੀ ਦਾ ਭਵਿੱਖ ਵੀ ਬਣ ਜਾਵੇਗਾ, ਇਸ ਲਈ ਉਹ ਬੱਚੀ ਨੂੰ ਵੇਚਣ ਲਈ ਰਾਜ਼ੀ ਹੋ ਗਿਆ ਅਤੇ ਉਸਨੇ ਆਪਣੀ ਧੀ ਨੂੰ ਵੇਚ ਦਿੱਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।