ਮਾਂ ਵਾਂਗ ਪਾਲੀ ਬੱਚੀ, 9 ਸਾਲਾਂ ਬਾਅਦ ਲੈ ਗਿਆ ਪਿਤਾ, ਹੁਣ ਪਾਲਣਹਾਰੀ ਨੇ ਰੋ ਰੋ ਦੱਸੀ ਸਾਰੀ ਕਹਾਣੀ
Published : Aug 7, 2020, 4:24 pm IST
Updated : Aug 7, 2020, 4:51 pm IST
SHARE ARTICLE
Minor Girl Patiala Family Child Custody High Court Decision Parents Punjab India
Minor Girl Patiala Family Child Custody High Court Decision Parents Punjab India

ਮਾਂ ਦਾ ਤਲਾਕ ਹੋਣ ਤੋਂ ਬਾਅਦ ਬੱਚੀ ਪਿਤਾ ਦੇ ਹੀ ਕਿਸੇ...

ਪਟਿਆਲਾ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਿਚ ਬੱਚੀ ਦੇ ਰੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਪਟਿਆਲਾ ਦੇ ਪਿੰਡ ਜਲਾਲਪੁਰ ਦੀਆਂ ਹਨ ਜਿੱਥੇ ਕਿ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਸ ਪਰਿਵਾਰ ਅਤੇ ਮਾਸੂਮ 9 ਸਾਲਾ ਬੱਚੀ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ। ਦਰਸਅਲ ਵਿਚ ਬੱਚੀ ਦੇ ਮਾਤਾ ਪਿਤਾ ਸੁਨਾਮ ਦੇ ਰਹਿਣ ਵਾਲੇ ਹਨ।

FamilyFamily

ਮਾਂ ਦਾ ਤਲਾਕ ਹੋਣ ਤੋਂ ਬਾਅਦ ਬੱਚੀ ਪਿਤਾ ਦੇ ਹੀ ਕਿਸੇ ਰਿਸ਼ਤੇਦਾਰ ਕੋਲ ਰਹਿਣ ਲੱਗ ਗਈ ਤੇ ਬਹੁਤ ਹੀ ਛੋਟੀ ਉਮਰ ਵਿਚ ਇਹ ਬੱਚੀ ਅਪਣੇ ਮਾਤਾ-ਪਿਤਾ ਨੂੰ ਛੱਡ ਇਸ ਪਰਿਵਾਰ ਕੋਲ ਰਹਿੰਦੀ ਸੀ। ਪਰ ਹੁਣ ਬੱਚੀ ਦੇ ਅਸਲੀ ਪਿਤਾ ਜੋ ਕਿ ਫੌਜ ਵਿਚ ਭਰਤੀ ਹਨ ਉਹਨਾਂ ਨੂੰ ਬੱਚੀ ਦੀ ਯਾਦ ਆਈ ਤਾਂ ਉਹਨਾਂ ਨੇ ਕੋਰਟ ਤੋਂ ਬੱਚੀ ਨੂੰ ਵਾਪਸ ਲੈਣ ਲਈ ਅਪੀਲ ਵੀ ਪਾ ਦਿੱਤੀ।

FamilyFamily

ਆਖਿਰ ਪਿਤਾ ਤਾਂ ਪਿਤਾ ਹੀ ਹੁੰਦਾ ਹੈ ਇਸ ਨੂੰ ਮੰਨਦਿਆਂ ਹੋਇਆਂ ਕੋਰਟ ਨੇ ਪਿਤਾ ਦੇ ਹੱਕ ਵਿਚ ਫ਼ੈਸਲਾ ਸੁਣਾ ਦਿੱਤਾ ਤੇ ਬੱਚੀ ਨੂੰ ਹੁਣ ਪਿਤਾ ਕੋਲ ਛੱਡ ਦਿੱਤਾ ਗਿਆ। ਬੱਚੀ ਦੇ ਪਟਿਆਲਾ ਵਾਲੇ ਮਾਪਿਆਂ ਨਾਲ ਸਪੋਕਸਮੈਨ ਟੀਮ ਵੱਲੋਂ ਰਾਬਤਾ ਕਾਇਮ ਕੀਤਾ ਗਿਆ।

PatialaPatiala

ਇਸ ਇੰਟਰਵਿਊ ਦੌਰਾਨ ਉਹਨਾਂ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਬੱਚੀ ਦੇ ਪਿਤਾ ਨੇ ਦਸਿਆ ਕਿ ਇਹ ਬੱਚੀ ਉਹਨਾਂ ਦੇ ਸਾਂਢੂ ਦੀ ਪੋਤੀ ਹੈ। ਸਾਢੂ ਦੇ ਪੁੱਤ ਗੁਰਪ੍ਰੀਤ ਦੀ ਅਪਣੀ ਪਤਨੀ ਨਾਲ ਤਲਾਕ ਹੋਣ ਕਾਰਨ ਬੱਚੀ ਨੂੰ ਪਾਲਣ ਵਾਲਾ ਕੋਈ ਨਹੀਂ ਸੀ ਤੇ ਉਹਨਾਂ ਨੇ ਇਸ ਬੱਚੀ ਦਾ ਪਾਲਣ-ਪੋਸ਼ਣ ਕਰਨ ਦਾ ਫ਼ੈਸਲਾ ਲਿਆ ਸੀ। ਫਿਰ ਉਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਵਾ ਲਿਆ ਤੇ ਉਸ ਤੋਂ ਵੀ ਤਲਾਕ ਲੈ ਲਿਆ।

FamilyFamily

ਬੱਚੀ ਦੇ ਪਿਤਾ ਨੇ ਪਟਿਆਲੇ ਵਾਲੇ ਪਰਿਵਾਰ ਨੂੰ ਕਿਹਾ ਸੀ ਕਿ ਉਹ ਦੂਜੀ ਪਤਨੀ ਖਿਲਾਫ ਗਲਤ ਬਿਆਨ ਦੇਣ ਪਰ ਪਰਿਵਾਰ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸੇ ਗੱਲ ਨੂੰ ਲੈ ਕੇ ਉਸ ਨੇ ਇਸ ਦਾ ਬਦਲਾ ਦੀ ਸੋਚੀ ਤੇ ਅਪਣੀ ਬੱਚੀ ਵਾਪਸ ਲੈਣੀ ਚਾਹੀ। ਜਦੋਂ ਤੋਂ ਬੱਚੀ ਅਪਣੇ ਸੁਨਾਮ ਵਾਲੇ ਪਿਤਾ ਕੋਲ ਗਈ ਹੈ ਉਸ ਤੋਂ ਬਾਅਦ ਜਲਾਲਪੁਰ ਦੇ ਪਰਿਵਾਰ ਨਾਲ ਉਸ ਦੀ ਕੋਈ ਤਾਲਮੇਲ ਨਹੀਂ ਹੋਇਆ।

FamilyFamily

ਉਹਨਾਂ ਅੱਗੇ ਦਸਿਆ ਕਿ ਉਹਨਾਂ ਵੱਲੋਂ ਸੁਪਰੀਮ ਕੋਰਟ ਜਾਣ ਦੀ ਵੀ ਸਲਾਹ ਬਣਾਈ ਜਾ ਰਹੀ ਹੈ। ਹੁਣ ਸੁਪਰੀਮ ਕੋਰਟ ਇਸ ਮਾਮਲੇ ਤੇ ਕੀ ਫ਼ੈਸਲਾ ਲੈਂਦੀ ਹੈ ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Patiala

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement