ਨੋਇਡਾ 'ਚ ਲਿਫਟ ਹਾਦਸਾ: ਚਾਰ ਹੋਰ ਮਜ਼ਦੂਰਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਅੱਠ ਹੋਈ
Published : Sep 16, 2023, 2:07 pm IST
Updated : Sep 16, 2023, 2:07 pm IST
SHARE ARTICLE
Death Count In Lift Crash At Noida Under-Construction Building Rises To 8
Death Count In Lift Crash At Noida Under-Construction Building Rises To 8

ਲੰਬੇ ਸਮੇਂ ਤੋਂ ਲਟਕ ਰਹੇ ਇਸ ਪ੍ਰਾਜੈਕਟ ਨੂੰ ਸਰਕਾਰੀ ਕੰਪਨੀ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ (ਐਨ.ਬੀ.ਸੀ.ਸੀ.) ਵਲੋਂ ਪੂਰਾ ਕੀਤਾ ਜਾ ਰਿਹਾ ਹੈ।

 

ਨੋਇਡਾ: ਨੋਇਡਾ ਐਕਸਟੈਂਸ਼ਨ ਵਿਚ ਇਕ ਨਿਰਮਾਣ ਅਧੀਨ ਸੁਸਾਇਟੀ ਦੀ ਸਰਵਿਸ ਲਿਫਟ ਡਿੱਗਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋਏ ਚਾਰ ਹੋਰ ਮਜ਼ਦੂਰਾਂ ਦੀ ਮੌਤ ਹੋ ਗਈ, ਜਿਸ ਨਾਲ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਨੋਇਡਾ ਐਕਸਟੈਂਸ਼ਨ ਵਿਚ ਆਮਰਪਾਲੀ ਡ੍ਰੀਮ ਵੈਲੀ ਪ੍ਰਾਜੈਕਟ ਦੇ ਸਥਾਨ 'ਤੇ ਇਕ ਨਿਰਮਾਣ ਅਧੀਨ ਟਾਵਰ ਦੀ ਲਿਫਟ ਟੁੱਟ ਕੇ 14ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਈ, ਇਸ ਵਿਚ 9 ਲੋਕ ਮੌਜੂਦ ਸਨ । ਲੰਬੇ ਸਮੇਂ ਤੋਂ ਲਟਕ ਰਹੇ ਇਸ ਪ੍ਰਾਜੈਕਟ ਨੂੰ ਸਰਕਾਰੀ ਕੰਪਨੀ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ (ਐਨ.ਬੀ.ਸੀ.ਸੀ.) ਵਲੋਂ ਪੂਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਆਯੁਸ਼ਮਾਨ ਐਪ ਜ਼ਰੀਏ 2 ਦਿਨ ਵਿਚ ਬਣੇ ਰਿਕਾਰਡ ਇਕ ਲੱਖ ਆਯੁਸ਼ਮਾਨ ਕਾਰਡ 

ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਵਰਮਾ ਨੇ ਦਸਿਆ, ''ਸ਼ੁਕਰਵਾਰ ਨੂੰ ਹਾਦਸੇ ਤੋਂ ਬਾਅਦ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪੰਜ ਮਜ਼ਦੂਰਾਂ ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਚਾਰ ਹੋਰਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਦਾ ਇਲਾਜ ਚੱਲ ਰਿਹਾ ਹੈ”।

ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਸ਼ੁੱਭ ਦਾ ਮੁੰਬਈ 'ਚ ਜ਼ਬਰਦਸਤ ਵਿਰੋਧ, ਭਾਜਪਾ ਯੂਵਾ ਮੋਰਚਾ ਨੇ ਪਾੜੇ ਪੋਸਟਰ

ਪੁਲਿਸ ਬੁਲਾਰੇ ਨੇ ਦਸਿਆ ਕਿ ਇਸ ਹਾਦਸੇ 'ਚ ਜ਼ਖਮੀ ਹੋਏ ਸਾਰੇ ਮਜ਼ਦੂਰਾਂ ਨੂੰ ਨੋਇਡਾ ਦੇ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਸ਼ੁਕਰਵਾਰ ਨੂੰ ਬਿਪੋਟ ਮੰਡਲ (45), ਅਰੁਣ ਦਾਤੀ ਮੰਡਲ (40), ਇਸ਼ਤਿਆਕ ਅਲੀ (23) ਅਤੇ ਅਰਿਸ ਖਾਨ (22 ਸਾਲ) ਦੀ ਮੌਤ ਹੋ ਗਈ। ਬੁਲਾਰੇ ਅਨੁਸਾਰ ਗੰਭੀਰ ਰੂਪ ਨਾਲ ਜ਼ਖਮੀ ਮਾਨ ਅਲੀ (22), ਮੁਹੰਮਦ ਅਲੀ ਖਾਨ (18), ਅਰਬਾਜ਼ (22) ਅਤੇ ਕੁਲਦੀਪ ਪਾਲ (20) ਦੀ ਵੀ ਬਾਅਦ 'ਚ ਮੌਤ ਹੋ ਗਈ, ਜਦਕਿ ਕੈਫ (21) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਮਕਾਨ ਦੀ ਛੱਤ ਡਿੱਗਣ ਨਾਲ ਵਿਅਕਤੀ ਦੀ ਦਰਦਨਾਕ ਮੌਤ  

ਬੁਲਾਰੇ ਅਨੁਸਾਰ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਠੇਕੇਦਾਰ ਨੇ ਪਹਿਲਾਂ ਪ੍ਰਾਜੈਕਟ ਅਧਿਕਾਰੀਆਂ ਨੂੰ ਕਿਹਾ ਸੀ ਕਿ ਲਿਫਟ ਵਿਚ ਕੁੱਝ ਗੜਬੜ ਹੈ, ਇਸ ਦੇ ਬਾਵਜੂਦ ਲਿਫਟ ਨੂੰ ਠੀਕ ਨਹੀਂ ਕੀਤਾ ਗਿਆ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਬਿਸਰਖ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਣਗਹਿਲੀ ਅਤੇ ਗ਼ੈਰ-ਇਰਾਦਤਨ ਹਤਿਆ ਸਮੇਤ ਹੋਰ ਇਲਜ਼ਾਮਾਂ ਤਹਿਤ 9 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰੇਟਰ ਨੋਇਡਾ ਅਥਾਰਟੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

Location: India, Uttar Pradesh, Noida

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement