NEET Result 2020: ਨੀਟ ਪ੍ਰੀਖਿਆ ਦਾ ਰਿਜਲਟ ਜਾਰੀ , ਲਿੰਕ ਰਾਹੀਂ ਕਰੋ ਚੈੱਕ
Published : Oct 16, 2020, 2:02 pm IST
Updated : Oct 16, 2020, 5:58 pm IST
SHARE ARTICLE
 NEET result
NEET result

ਰਿਪੋਰਟਾਂ ਮੁਤਾਬਕ ਨੀਟ ਪ੍ਰੀਖਿਆ ਦਾ ਨਤੀਜਾ ਸ਼ਾਮ 4 ਵਜੇ ਜਾਰੀ ਕੀਤਾ ਜਾਵੇਗਾ।

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਅੱਜ 16 ਅਕਤੂਬਰ, 2020 ਨੂੰ ਨੀਟ ਦਾ ਨਤੀਜਾ ਜਾਰੀ ਕਰ ਦਿੱਤਾ ਹੈ।  ਜੋ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਿਲ ਹੋਏ ਹਨ ਉਹ ਵੈਬਸਾਈਟ ਤੇ ਜਾ ਕੇ ਲਿੰਕ ਰਾਹੀਂ ਨਤੀਜੇ ਵੇਖ ਸਕਦੇ ਹੋ। ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ 'ਨਿਸ਼ਾਂਕ ਨੇ ਬੀਤੇ ਦਿਨੀਂ ਇਸ ਪ੍ਰੀਖਿਆ ਦੇ ਰਿਜਲਟ ਬਾਰੇ ਜਾਣਕਾਰੀ ਦਿੱਤੀ ਸੀ। ਰਿਪੋਰਟਾਂ ਮੁਤਾਬਕ ਨੀਟ ਪ੍ਰੀਖਿਆ ਦਾ ਨਤੀਜਾ ਸ਼ਾਮ 4 ਵਜੇ ਜਾਰੀ ਕੀਤਾ ਜਾਵੇਗਾ। 

GNDU EXAM

 EXAM

ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਦੱਸਿਆ ਕਿ ਡੀ.ਜੀ.-ਐਨ.ਟੀ.ਏ. ਵਲੋਂ ਐਨ.ਈ.ਈ.ਟੀ.ਯੂ.ਜੀ. 2020 ਦਾ ਨਤੀਜਾ 16 ਅਕਤੂਬਰ ਨੂੰ ਐਲਾਨਿਆ ਜਾਵੇਗਾ ਅਤੇ ਇਸ ਦੇ ਸਮੇਂ ਬਾਰੇ ਜਾਣਕਾਰੀ ਬਾਅਦ 'ਚ ਦਿੱਤੀ ਜਾਵੇਗੀ।  

education ministereducation minister

ਗੌਰਤਲਬ ਹੈ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦੇ ਇਸ ਸਾਲ ਐਮ.ਬੀ.ਬੀ.ਐਸ. 'ਚ ਦਾਖ਼ਲਾ ਲੈਣ ਲਈ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਐਨ.ਈ.ਈ.ਟੀ.) 13 ਸਤੰਬਰ ਨੂੰ ਹੋਈ ਸੀ | ਇਸ ਦੇ ਨਾਲ ਹੀ ਜੋ ਵਿਦਿਆਰਥੀ ਕੋਵਿਡ-19 ਪੀੜਤ ਹਨ ਉਨ੍ਹਾਂ ਦੀ ਪ੍ਰੀਖਿਆ 14 ਅਕਤੂਬਰ ਨੂੰ ਆਯੋਜਿਤ ਕੀਤੀ ਗਈ ਸੀ।  

ਇੰਝ ਕਰੋ ਚੈੱਕ 
ਵਿਦਿਆਰਥੀ ਸਭ ਤੋਂ ਪਹਿਲਾਂ NTA ਦੀ ਵੇਬਸਾਈਟ  ntaneet.nic.in ਤੇ ਜਾਓ ਫਿਰ ਨਤੀਜਾ ਪ੍ਰਾਪਤ ਕਰਨ ਲਈ, ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਨੰਬਰ / ਰੋਲ ਨੰਬਰ ਦਰਜ ਕਰਨਾ ਪਵੇਗਾ। 
ਜਿਸ ਤੋਂ ਬਾਅਦ ਨਤੀਜੇ ਸਕ੍ਰੀਨ ਤੇ ਦਿਖਾਈ ਦੇਣਗੇ। 
ਇਸ ਤੋਂ ਬਾਅਦ ਇਹਨ੍ਹਾਂ ਨੂੰ ਡਾਉਨਲੋਡ ਕਰ ਕੇ ਰੱਖ ਸੱਕਦੇ ਹੋ, ਅਤੇ ਭਵਿੱਖ 'ਚ ਹਵਾਲੇ ਲਈ ਇੱਕ ਪ੍ਰਿੰਟ ਆਉਟ ਵੀ ਲੈ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement