ਅੱਜ ਖੁੱਲ੍ਹਣਗੇ ਸਬਰੀਮਾਲਾ ਮੰਦਰ ਦੇ ਦਰਵਾਜ਼ੇ, ਭਾਜਪਾ ਵਲੋਂ ਦੇਸਾਈ ਦਾ ਕੋਚੀ ਏਅਰਪੋਰਟ 'ਤੇ ਵਿਰੋਧ
Published : Nov 16, 2018, 11:04 am IST
Updated : Nov 16, 2018, 11:04 am IST
SHARE ARTICLE
Trupti Desai
Trupti Desai

ਅੱਜ ਤੋਂ ਦੋ ਮਹੀਨੇ ਲਈ ਸਬਰੀਮਾਲਾ ਮੰਦਰ ਦੇ ਦਰਵਜੇ ਖੋਲ੍ਹੇ ਜਾਣਗੇ ਪਰ ਵੀਰਵਾਰ ਰਾਤ ਤੋਂ ਹੀ ਉੱਥੇ 22 ਨਵੰਬਰ ਤੱਕ ਧਾਰਾ 144 ਲਾਗੂ ਕਰ ਦਿਤੀ ਗਈ ਹੈ ..

ਨਵੀਂ ਦਿੱਲੀ (ਭਾਸ਼ਾ): ਅੱਜ ਤੋਂ ਦੋ ਮਹੀਨੇ ਲਈ ਸਬਰੀਮਾਲਾ ਮੰਦਰ ਦੇ ਦਰਵਜੇ ਖੋਲ੍ਹੇ ਜਾਣਗੇ ਪਰ ਵੀਰਵਾਰ ਰਾਤ ਤੋਂ ਹੀ ਉੱਥੇ 22 ਨਵੰਬਰ ਤੱਕ ਧਾਰਾ 144 ਲਾਗੂ ਕਰ ਦਿਤੀ ਗਈ ਹੈ ਤਾਂ ਜੋ ਉੱਥੇ ਕਿਸੇ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਨਾ ਹੋ ਸਕਦਾ ਦੂਜੇ ਪਾਸੇ ਕੇਰਲ ਦੇਵਾਸਵਮ ਬੋਰਡ ਸੁਪ੍ਰੀਮ ਕੋਰਟ ਦਾ ਆਦੇਸ਼ ਲਾਗੂ ਕਰਾਉਣ ਲਈ ਕੋਰਟ ਤੋਂ ਕੁੱਝ ਹੋਰ ਸਮੇਂ ਦੀ ਮੰਗ ਕਰ ਸਕਦੀ ਹੈ।

Trupti DesaiTrupti Desai

ਉਥੇ ਹੀ ਔਰਤ ਅਧਿਕਾਰ ਕਰਮਚਾਰੀ ਤ੍ਰਿਪਤੀ ਦੇਸਾਈ  ਦੇ ਨਾਲ ਕਰੀਬ 400 ਔਰਤਾਂ ਨੇ ਕੇਰਲ ਪੁਲਿਸ ਦੀ ਵੇਬਸਾਈਟ 'ਤੇ ਸਬਰੀਮਲਾ ਮੰਦਰ ਦੇ ਦਰਸ਼ਨ ਲਈ ਪੰਜੀਕਰਣ ਕਰਵਾਇਆ ਹੈ। ਦੱਸ ਦਈਏ ਕਿ ਤ੍ਰਿਪਤੀ ਦੇਸਾਈ ਪੰਜੀਕਰਨ ਕਰਵਾਉਣ ਦੇ ਲਈ ਹੀ ਕੌਚੀ ਪਹੁੰਚੀ । ਜਿਸ ਤੋਂ ਬਾਅਦ ਏਅਰਪੋਰਟ ਤੇ ਤ੍ਰਿਪਤੀ ਦੇਸਾਈ  ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਿਆ।

Protest Protest

ਪੁਣੇ ਤੋਂ ਸਵੇਰੇ ਪੰਜ ਵਜੇ ਇੰਡੀਗੋ ਫਲਾਈਟ ਤੋਂ ਪਹੁੰਚੀ ਦੇਸਾਈ ਨੂੰ ਏਅਰਪੋਰਟ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ। ਦੱਸ ਦਈਏ ਕਿ ਸੜਕਾਂ 'ਤੇ ਉਤਰ ਕੇ ਪਰਦਰਸ਼ਨਕਾਰੀਆਂ ਨੇ ਪੁਲਿਸ ਨੂੰ ਕਿਹਾ ਕਿ ਉਹ ਦੇਸਾਈ ਨੂੰ ਉੱਥੇ ਲੈ ਕੇ ਚਲੇ ਜਾਣ ਨਹੀਂ ਤਾਂ ਪੂਰੇ ਇਲਾਕੇ ਵਿਚ ਤਣਾਅ ਵੱਧ ਜਾਵੇਗਾ। ਜਦੋਂ ਕਿ ਪੁਲਿਸ ਨੇ ਦੇਸਾਈ ਨੂੰ ਇਕ ਹੋਟਲ ਵਿਚ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀਆਂ ਨੇ ਉਸ ਨੂੰ ਏਅਰਪੋਰਟ ਤੋਂ ਬਾਹਰ ਕੱਢਣ ਤੋਂ ਇਨਕਾਰ ਕਰਦੇ ਹੋਏ

People Protest People Protest

ਉਸ ਨੂੰ ਵਾਪਸ ਜਾਣ ਨੂੰ ਕਿਹਾ। ਦੇਸਾਈ ਨੂੰ ਪੁਲਿਸ ਨੇ ਕਿਹਾ ਕਿ ਉਹ ਪੰਬਾ ਤੱਕ ਇਕ ਟੈਕਸੀ ਕਰਾਏ 'ਤੇ ਲੈ ਲਵੇਂ ਜੋ ਸਬਰੀਮਾਲਾ ਮੰਦਰ ਦਾ ਬੇਸ ਕੈਂਪ ਹੈ।  ਉੱਥੇ ਤੋਂ ਕਰੀਬ 5.5 ਕਿਲੋਮੀਟਰ ਦੀ ਯਾਤਰਾ ਸ਼ੁਰੂ ਹੁੰਦੀ ਹੈ। ਜ਼ਿਕਰਯੋਗ ਹੈ ਕਿ ਟੈਕਸੀ ਡਰਾਈਵਰ ਨੇ ਵੀ ਉਸ ਨੂੰ ਏਅਰਪੋਰਟ ਤੋਂ ਬਾਹਰ ਲੈ ਜਾਣ ਤੋਂ ਇਨਕਾਰ ਕਰ ਦਿਤਾ। ਜਿਸ ਤੋਂ ਬਾਅਦ ਉਹ ਕਰੀਬ ਤਿੰਨ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਏਅਰਪੋਰਟ 'ਤੇ ਰਹੀ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement