7 ਕਰੋੜ ਤੋਂ ਵੱਧ ਕਿਸਾਨਾਂ ਨੂੰ ਮਿਲਿਆ ਕਿਸਾਨ Credit Card,ਤੁਸੀ ਵੀ ਇੰਝ ਕਰ ਸਕਦੇ ਹੋ ਅਪਲਾਈ
Published : Dec 16, 2019, 9:44 am IST
Updated : Dec 16, 2019, 10:01 am IST
SHARE ARTICLE
Photo
Photo

ਕੇਸੀਸੀ ਤੇ ਹੁਣ ਡੇਢ ਲੱਖ ਰੁਪਏ ਦਾ ਮਿਲਦਾ ਹੈ ਲੋਨ

ਨਵੀਂ ਦਿੱਲੀ : ਦੇਸ਼ ਦੇ 14.5 ਕਰੋੜ ਕਿਸਾਨ ਪਰਿਵਾਰਾਂ ਵਿਚ ਤੋਂ 7,02,93,075 ਕਿਸਾਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਬਣਵਾ ਲਿਆ ਹੈ। ਤੁਹਾਨੂੰ ਵੀ ਜੇਕਰ ਸਾਹੂਕਾਰਾਂ ਦੇ ਚੁੰਗਲ ਤੋਂ ਬਚਣਾ ਹੈ ਤਾਂ ਕੇਸੀਸੀ (ਕਿਸਾਨ ਕ੍ਰੈਡਿਟ ਕਾਰਡ) ਬਣਵਾ ਲਓ। ਇਸ ਦੇ ਨਿਯਮ ਕਾਫ਼ੀ ਆਸਾਨ ਕਰ ਦਿੱਤੇ ਗਏ ਹਨ। ਹੁਣ ਅਪਲਾਈ ਕਰਨ ਤੋਂ ਸਿਰਫ਼ 15  ਦਿਨ ਦੇ ਅੰਦਰ ਬੈਂਕਾ ਨੂੰ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨਾ ਹੋਵੇਗਾ। ਕਿਸਾਨਾਂ ਦੀ ਸੱਭ ਤੋਂ ਜਿਆਦਾ ਮੌਤ ਕਰਜ਼ ਦੇ ਬੋਝ ਥੱਲੇ ਦਬ ਕੇ ਹੁੰਦੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਸੰਸਦ ਵਿਚ ਐਨਐਸਐਸਓ ਦੇ ਹਵਾਲੇ ਨਾਲ ਪੇਸ਼ ਕੀਤੀ ਗਈ ਇਕ ਰਿਪੋਰਟ ਅਨੁਸਾਰ ਦੇਸ਼ ਦੇ ਹਰ ਕਿਸਾਨ ਤੇ ਔਸਤਨ12,130 ਰੁਪਏ ਦਾ ਕਰਜ਼ ਸਾਹੂਕਾਰਾਂ ਦਾ ਹੈ।

PhotoPhoto

ਸਰਕਾਰ ਚਾਹੁੰਦੀ ਹੈ ਕਿ ਕਿਸਾਨ ਸਾਹੂਕਾਰਾਂ ਤੋਂ ਕਰਜ਼ ਨਾਂ ਲੈ ਕੇ ਬੈਕਾਂ ਤੋਂ ਲੈਣ। ਤਾਂਕਿ ਉਨ੍ਹਾਂ 'ਤੇ ਸਾਹੂਕਾਰਾਂ ਦੇ ਮੋਟੇ ਵਿਆਜ਼ ਦਾ ਵੱਡਾ ਬੋਝ ਨਾ ਪਵੇ। ਇਸ ਲਈ ਬੈਂਕਾ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਨੂੰ ਕੇਸੀਸੀ ਦੇਣੇ ਵਿਚ ਕੋਈ ਲਾਪਰਵਾਹੀ ਨਾ ਵਰਤੇ।

PhotoPhoto

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਕੇਸੀਸੀ ਦੇ ਲਈ ਸਿਰਫ਼ ਤਿੰਨ ਦਸਤਾਵੇਜ਼ ਲਏ ਜਾਣਗੇ। ਪਹਿਲਾ ਜੋਂ ਵਿਅਕਤੀ ਐਪਲੀਕੇਸ਼ਨ ਦੇ ਰਿਹਾ ਹੈ ਉਹ ਕਿਸਾਨ ਹੈ ਜਾਂ ਨਹੀਂ। ਇਸ ਦੇ ਬੈਂਕ ਉਸ ਦੇ ਖੇਤੀ ਦੇ ਕਾਗਜ਼ ਪੱਤਰ ਵੇਖੇ ਅਤੇ ਉਸ ਦੀ ਕੋਪੀ ਲੈਵੇ। ਦੂਜਾ ਨਿਵਾਸ ਸਰਟੀਫ਼ਿਕੇਟ ਅਤੇ ਤੀਜਾ ਬਿਨੈਕਾਰ ਦਾ ਹਲਫ਼ੀਆ ਬਿਆਨ ਕਿ ਉਸ ਦਾ ਕਿਸੀ ਹੋਰ ਬੈਂਕ ਵਿਚ ਬਕਾਇਆ ਲੋਨ ਤਾਂ ਨਹੀਂ ਹੈ।

PhotoPhoto

ਖੇਤੀਬਾੜੀ ਅਤੇ ਪੇਂਡੂ ਵਿਕਾਸ ਨੈਸ਼ਨਲ ਬੈਂਕ ਅਨੁਸਾਰ ਸੱਭ ਤੋਂ ਜਿਆਦਾ 1,29,61,936 ਕਿਸਾਨਾਂ ਨੇ ਯੂਪੀ ਵਿਚ ਕੇਸੀਸੀ ਲੈ ਲਿਆ ਹੈ। ਮਹਾਰਾਸ਼ਟਰ ਵਿਚ 63,55,315, ਮੱਧ ਪ੍ਰਦੇਸ਼ ਵਿਚ 61,19,997,ਰਾਜਸਥਾਨ ਵਿਚ 51,47,835, ਆਂਧਰਾ ਪ੍ਰਦੇਸ਼ ਵਿਚ 49,98,351, ਤੇਲੰਗਾਨਾ ਵਿਚ 49,83,523 ਅਤੇ ਹਰਿਆਣਾ ਵਿਚ 20,82,623 ਕਿਸਾਨਾਂ ਨੇ ਕੇਸੀਸੀ ਬਣਵਾ ਲਿਆ ਹੈ।

PhotoPhoto

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ ਕੇਸੀਸੀ 'ਤੇ ਪਹਿਲਾਂ ਬਿਨਾਂ ਗਰੰਟੀ ਤੋਂ ਸਿਰਫ਼ 1 ਲੱਖ ਰੁਪਏ ਦਾ ਲੋਨ ਮਿਲਦਾ ਸੀ ਪਰ ਹੁਣ ਇਸ ਨੂੰ ਵਧਾ ਕੇ ਡੇਢ ਲੱਖ ਰੁਪਏ ਕਰ ਦਿੱਤਾ ਹੈ। ਕੇਸੀਸੀ ਦੀ ਸੁਵਿਧਾ ਖੇਤੀਬਾੜੀ ਦੇ ਨਾਲ ਪਸ਼ੂਪਾਲਣ ਅਤੇ ਮੱਛੀਪਾਲਣ ਦੇ ਲਈ ਵੀ ਉੱਪਲਬਧ ਕਰਵਾ ਦਿੱਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement