
ਸ਼ੁਰੂ ਕਰ ਸਕਦੇ ਹੋ ਅਪਣਾ ਕਾਰੋਬਾਰ
ਨਵੀਂ ਦਿੱਲੀ: ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਹਨਾਂ ਦਿਨਾਂ ਵਿਚ ਹਰ ਕੋਈ ਸਰਦੀਆਂ ਦੇ ਕਪੜੇ ਖਰੀਦ ਰਿਹਾ ਹੈ। ਜ਼ਿਆਦਾਤਰ ਲੋਕ ਸਰਦੀਆਂ ਵਿਚ ਜੈਕਟਾਂ ਅਤੇ ਕੋਟ ਖਰੀਦਣਾ ਪਸੰਦ ਕਰਦੇ ਹਨ ਇਹਨਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇਸੇ ਕਾਰਨ ਕਈ ਲੋਕ ਇਹਨਾਂ ਨੂੰ ਖਰੀਦਣ ਤੋਂ ਪਰਹੇਜ਼ ਕਰਨ ਲੱਗ ਜਾਂਦੇ ਹਨ।
File Photo
ਅਸੀਂ ਤੁਹਾਨੂੰ ਇਕ ਅਜਿਹੇ ਜੈਕੇਟ ਨਿਰਮਾਤਾ ਬਾਰੇ ਦੱਸਣ ਜਾ ਰਹੇ ਹਾਂ, ਜਿੱਥੋਂ ਤੁਸੀਂ ਬਹੁਤ ਹੀ ਘੱਟ ਕੀਮਤ ਵਿਚ ਜੈਕਟਾਂ ਜਾਂ ਕੋਟ ਖਰੀਦ ਸਕਦੇ। ਇਸ ਦੇ ਨਾਲ ਹੀ ਇਸ ਥਾਂ ਤੋਂ ਜੈਕਟਾਂ ਤੇ ਕੋਟ ਖਰੀਦ ਕੇ ਤੁਸੀਂ ਅੱਗੇ ਵੇਚ ਕੇ ਅਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਅਸੀਂ ਜਿਸ ਨਿਰਮਾਤਾ ਬਾਰੇ ਗੱਲ ਕਰ ਰਹੇ ਹਾਂ ਉਹਨਾਂ ਦਾ ਨਾਂਅ ਰਾਜ ਗੁਪਤਾ ਹੈ। ਉਹਨਾਂ ਦੀ ਦੁਕਾਨ ਦਾ ਨਾਂਅ ਮਿਸਟਰ ਜੈਕੇਟ ਹੈ।
File Photo
ਇਹ ਦੁਕਾਨ ਰਾਜਧਾਨੀ ਦਿੱਲੀ ਦੇ ਗਾਂਧੀ ਨਗਰ ਵਿਚ ਸਥਿਤ ਹੈ। ਇਸ ਦੁਕਾਨ ਉੱਤੇ ਸਭ ਤੋਂ ਘੱਟ ਕੀਮਤਾ ਵਿਚ ਬੱਚਿਆਂ ਦੀਆਂ ਜੈਕਟਾਂ ਮਿਲਦੀਆਂ ਹਨ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 140 ਰੁਪਏ ਹੈ। ਵੱਡੀਆਂ ਜੈਕਟਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਕੀਮਤ 210 ਤੋਂ ਲੈ ਕੇ 750 ਰੁਪਏ ਵਿਚ ਹੁੰਦੀ ਹੈ। ਇਹਨਾਂ ਦੀ ਕੁਆਲਿਟੀ ਵੀ ਕਾਫੀ ਵਧੀਆ ਹੁੰਦੀ ਹੈ।
File Photo
ਤੁਸੀਂ ਇਹਨਾਂ ਜੈਕਟਾਂ ਨੂੰ ਕੁਰੀਅਰ ਰਾਹੀਂ ਵੀ ਮੰਗਵਾ ਸਕਦੇ ਹੋ। ਇਸ ਸਥਾਨ ‘ਤੇ ਲਗਭਗ 300 ਡਿਜ਼ਾਇਨ ਦੀਆਂ ਜੈਕਟਾਂ ਮਿਲਦੀਆਂ ਹਨ। ਇਸ ਤਰ੍ਹਾਂ ਤੁਸੀਂ ਘੱਟ ਲਾਗਤ ਨਾਲ ਸਰਦੀ ਵਿਚ ਅਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।