
ਸਵੇਰੇ ਸਕੂਲ ਜਾਣ ਵੇਲੇ ਹੋਈ ਬਾਰਿਸ਼ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਵਿਦਿਆਰਥੀਆਂ ਨੂੰ ਹੋਈ
ਜਲੰਧਰ : ਵੀਰਵਾਰ ਦੀ ਸ਼ੁਰੂਆਤ ਬਾਰਿਸ਼ ਨਾਲ ਹੋਈ। ਬੂੰਦਾਬਾਂਦੀ ਦਾ ਸਿਲਸਿਲਾ ਤੜਕੇ ਸਾਢੇ ਪੰਜ ਵਜੇ ਤੋਂ ਸ਼ੁਰੂ ਹੋ ਗਿਆ ਜੋ ਬਾਅਦ 'ਚ ਭਾਰੀ ਬਾਰਿਸ਼ ਤੇ ਠੰਢੀਆਂ ਹਵਾਵਾਂ 'ਚ ਤਬਦੀਲ ਹੋ ਗਿਆ। ਇਸ ਕਾਰਨ ਤਾਪਮਾਨ ਡਿੱਗ ਕੇ ਵੱਧ ਤੋਂ ਵੱਧ 16 ਤੇ ਘੱਟੋ-ਘੱਟ 10 ਡਿਗਰੀ ਸੈਲਸੀਅਸ ਰਹਿ ਗਿਆ ਹੈ।
Rain ਸਵੇਰੇ ਸਕੂਲ ਜਾਣ ਵੇਲੇ ਹੋਈ ਬਾਰਿਸ਼ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਵਿਦਿਆਰਥੀਆਂ ਨੂੰ ਹੋਈ। ਤੇਜ਼ ਬਾਰਿਸ਼ ਕਾਰਨ ਕਈ ਇਲਾਕਿਆਂ 'ਚ ਸਕੂਲ ਵਾਹਨ ਵੀ ਨਹੀਂ ਪਹੁੰਚੇ ਜਿਸ ਕਾਰਨ ਮਾਪਿਆਂ ਨੂੰ ਦੋਹਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Rain ਮੌਸਮ ਵਿਭਾਗ ਦੇ ਅਨੁਮਾਨ ਮੁਤਾਬਿਕ 48 ਘੰਟੇ ਮੌਸਮ ਖ਼ਰਾਬ ਰਹਿਣ ਦੀ ਚਿਤਾਵਨੀ ਪਹਿਲਾਂ ਹੀ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ 24 ਘੰਟਿਆਂ 'ਚ ਤੇਜ਼ ਬਾਰਿਸ਼ ਨਾਲ ਗੜੇ ਵੀ ਪੈ ਸਕਦੇ ਹਨ ਜਿਸ ਨਾਲ ਯਕੀਨੀ ਰੂਪ 'ਚ ਪਾਰਾ ਹੋਰ ਡਿੱਗੇਗਾ।
Rain ਦਸ ਦਈਏ ਕਿ ਥੋੜੇ ਦਿਨ ਪਹਿਲਾਂ ਬਾਰਿਸ਼ ਹੋਣ ਦੀ ਚੇਤਾਵਨੀ ਦਿੱਤੀ ਗਈ ਸੀ। ਜਿਸ ਵਿਚ ਕਿਹਾ ਗਿਆ ਸੀ ਕਿ 12 ਅਤੇ 13 ਦਸੰਬਰ ਨੂੰ 40-50kmh ਰਫਤਾਰ ਦੀਆਂ ਤੇਜ ਦੱਖਣ-ਪੂਰਬੀ ਹਵਾਵਾਂ ਚੱਲਣ ਨਾਲ ਮੀਂਹ ਦੀ ਹੱਲਚੱਲ ਪੀਕ ਤੇ ਹੋਵੇਗੀ, ਜਿਸ ਸਦਕਾ ਪੰਜਾਬ ਦੇ ਕਈ ਭਾਗਾ ਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸਭਾਵਨਾ ਹੈ, ਅਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਹੁਸਿਆਰਪੁਰ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਖੇਤਰ ਕਿਤੇ-ਕਿਤੇ ਭਾਰੀ ਮੀਂਹ ਨਾਲ ਮੁੱਖ ਰਹਿਣਗੇ।
Rain ਇੱਕ-ਦੋ ਖੇਤਰਾਂ ਚ ਗੜੇਮਾਰੀ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ। ਇਸ ਦੌਰਾਨ ਹਰਿਆਣਾ, ਰਾਜਸਥਾਨ, ਯੂਪੀ ਅਤੇ ਬਿਹਾਰ ਤੱਕ ਹਲਕੇ ਤੋਂ ਦਰਮਿਆਨੇ ਮੀਂਹ ਅਸਰ ਵੇਖਣ ਨੂੰ ਮਿਲੇਗਾ, 12-13 ਦਸੰਬਰ ਮੀਂਹ ਅਤੇ ਬੱਦਲਵਾਈ ਬਣੇ ਰਹਿਣ ਨਾਲ ਦਿਨ ਦੇ ਤਾਪਮਾਨ ਚ ਚੰਗੀ ਗਿਰਾਵਟ ਦਰਜ ਹੋਵੇਗੀ,ਓਥੇ ਹੀ 14 ਦਸੰਬਰ ਦੀ ਸ਼ਾਮ ਤੱਕ ਪੱਛਮੀ ਸਿਸਟਮ ਅੱਗੇ ਨਿੱਕਲ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।