
ਪਹਿਲਾਂ ਵੀ 10 ਪੌਦੇ ਲਗਾ ਕੇ ਲਾਇਸੈਂਸ ਬਣਵਾਉਣ ਦੀ ਰੱਖੀ ਸੀ ਸ਼ਰਤ
ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਜਿਲ੍ਹੇ ਦੇ ਕਲੈਕਟਰ ਨੇ ਬੰਦੂਕ ਦੇ ਲਈ ਲਾਇਸੈਂਸ ਦੀ ਮੰਗ ਕਰਨ ਵਾਲਿਆ ਲਈ ਅਨੋਖੀ ਸ਼ਰਤ ਰੱਖ ਦਿੱਤੀ ਹੈ। ਉਨ੍ਹਾਂ ਦੀ ਸ਼ਰਤ ਅਨੁਸਾਰ ਜੋ ਲੋਕ ਵੀ ਲਾਇਸੈਂਸ ਦੀ ਇੱਛਾ ਰੱਖਦੇ ਹਨ ਉਨ੍ਹਾਂ ਨੂੰ ਗਵਾਲੀਅਰ ਦੀ ਸਰਕਾਰੀ ਗਊਸ਼ਾਲਾ ਵਿਚ 10 ਕੰਬਲ ਦੇਣੇ ਹੋਣਗੇ।
बंदूक का लाइसेंस चाहिए तो गौशाला में दान करने होंगे कम से कम 10 कंबल-कलेक्टर@dmgwalior अनुराग चौधरी ने किया लाल टिपारा एवं मार्क हॉस्पिटल परिसर स्थित गौशाला का निरीक्षण,दिए आवश्यक दिशा निर्देश। @OfficeOfKNath @UmangSinghar @PradhumanINC @JansamparkMP @GwaliorComm @jdjsgwalior pic.twitter.com/kUi8JJl71s
— Collector Gwalior (@dmgwalior) December 14, 2019
ਕਲੈਕਟਰ ਅਨੁਰਾਗ ਚੋਧਰੀ ਨੇ ਸ਼ਨਿੱਚਰਵਾਰ ਨੂੰ ਗਵਾਲੀਅਰ ਦੀ ਲਾਲ ਟਿਪਾਰਾ ਅਤੇ ਗੋਲਾ ਦਾ ਮੰਦਰ ਸਥਿਤ ਗਊਸ਼ਾਲਾ ਦਾ ਨਿਰੀਖਣ ਕੀਤਾ। ਨਿਰੀਖਣ ਤੋਂ ਬਾਅਦ ਕਲੈਕਟਰ ਚੋਧਰੀ ਨੇ ਦੱਸਿਆ ਕਿ ਗਊਸ਼ਾਲਾ ਵਿਚ ਗਾਵਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਇਹ ਤੈਅ ਕੀਤਾ ਗਿਆ ਹੈ ਕਿ ਜੇਕਰ ਕਿਸੇ ਨੂੰ ਬੰਦੂਕ ਦਾ ਲਾਇਸੈਂਸ ਚਾਹੀਦਾ ਹੈ ਤਾਂ ਉਸ ਨੂੰ ਗਊਸ਼ਾਲਾ ਵਿਚ 10 ਕੰਬਲ ਦੇਣੇ ਹੋਣਗੇ। ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਨਿਰਦੇਸ਼ ਵਿਚ ਦੇ ਦਿੱਤੇ ਹਨ।
Photo
ਦੱਸ ਦਈਏ ਕਿ ਕਲੈਕਟਰ ਚੋਧਰੀ ਨੇ ਛੇ ਮਹੀਨੇਂ ਪਹਿਲਾ ਹੁਕਮ ਦਿੱਤਾ ਸੀ ਕਿ ਬੰਦੂਕ ਦਾ ਲਾਇਸੈਂਸ ਚਾਹੁੰਣ ਵਾਲਿਆ ਨੂੰ 10 ਪੌਦੇ ਲਗਾਉਣ ਹੋਣਗੇ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈਣ ਦੇ ਨਾਲ ਪੌਦਿਆ ਦੇ ਫੋਟੋ ਐਪਲੀਕੇਸ਼ਨ ਦੇ ਨਾਲ ਦੇਣੇ ਹੋਣਗੇ। ਕਲੈਕਟਰ ਨੇ ਇਸ ਅੰਤਰਾਲ ਵਿਚ ਬੰਦੂਕਾ ਦੇ ਲਗਭਗ 147 ਲਾਇਸੈਂਸ ਜਾਰੀ ਕੀਤੇ ਅਤੇ ਇਸੇ ਦੌਰਾਨ ਲਗਭਗ 1700 ਪੌਦੇ ਵੀ ਲਗਾਏ ਗਏ।
Photo
ਗੋਲਾ ਦੇ ਮੰਦਰ ਸਥਿਤ ਗਊਸ਼ਾਲਾ ਵਿਚ ਪਿਛਲੇ ਹਫ਼ਤੇ ਠੰਡ ਨਾਲ ਛੇ ਗਾਵਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਲੈਕਟਰ ਚੋਧਰੀ ਨੇ ਉੱਥੇ ਦੀ ਵਿਵਸਥਾ ਦਾ ਨਿਰੀਖਣ ਕਰਕੇ ਰੈੱਡ ਕਰਾਸ ਦੇ ਵੱਲੋਂ ਤਿੰਨ ਲੱਖ ਰੁਪਏ ਦੀ ਰਾਸ਼ੀ ਗਊਸ਼ਾਲਾ ਨੂੰ ਦਿੱਤੀ ਸੀ। ਇਸ ਸਮੇਂ ਗਵਾਲੀਅਰ ਵਿਚ ਨਗਰ ਨਿਗਮ ਦੀ ਦੋ ਗਊਸ਼ਾਲਾਵਾਂ ਵਿਚ ਲਗਭਗ 8 ਹਜ਼ਾਰ ਗਾਵਾਂ ਹਨ।